ਭਾਜਪਾ MP ਦੀ ਪਤਨੀ ਵੱਲੋਂ ਲੌਕਡਾਊਨ ਦੌਰਾਨ ਲਈ ਗਈ ਸਪਾਈਸਜੈੱਟ ਉਡਾਨ ਦਾ ਸੱਚ/ਝੂਠ
Published : Apr 27, 2020, 5:39 pm IST
Updated : Apr 27, 2020, 5:39 pm IST
SHARE ARTICLE
Photo
Photo

ਕੋਰੋਨਾ ਵਾਇਰਸ ਲੌਕਡਾਊਨ ਦੇ ਚਲਦਿਆਂ ਸਾਰੀਆਂ ਅੰਤਰਾਸ਼ਟਰੀ ਅਤੇ ਘਰੇਲੂ ਉਡਾਨਾਂ ਰੱਦ ਹਨ।

ਨਵੀਂ ਦਿੱਲੀ: ਕੋਰੋਨਾ ਵਾਇਰਸ ਲੌਕਡਾਊਨ ਦੇ ਚਲਦਿਆਂ ਸਾਰੀਆਂ ਅੰਤਰਾਸ਼ਟਰੀ ਅਤੇ ਘਰੇਲੂ ਉਡਾਨਾਂ ਰੱਦ ਹਨ। ਇਸ ਦੌਰਾਨ ਇਕ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵਿਚ ਭਾਜਪਾ ਸੰਸਦ ਮੈਂਬਰ ਦੀ ਪਤਨੀ  ਸਪਾਈਸਜੈੱਟ ਦੀ ਉਡਾਨ ਵਿਚ ਬੈਠੀ ਦਿਖਾਈ ਦੇ ਰਹੀ ਹੈ।  

PhotoPhoto

ਪੋਸਟ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿੱਥੇ ਇਕ ਪਾਸੇ ਲੱਖਾਂ ਪਰਵਾਸੀ ਮਜ਼ਦੂਰ ਹਜ਼ਾਰਾਂ ਮੀਲ ਪੈਦਲ ਅਪਣੇ ਗ੍ਰਹਿ ਰਾਜਾਂ ਨੂੰ ਜਾ ਰਹੇ ਹਨ ਤਾਂ ਦੂਜੇ ਪਾਸੇ ਪੱਛਮੀ ਬੰਗਾਲ ਦੇ ਬਿਸ਼ਨਪੁਰ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ, ਸੌਮਿੱਤਰਾ ਖਾਨ ਦੀ ਪਤਨੀ ਲੌਕਡਾਊਨ ਦੌਰਾਨ ਸਪਾਈਸਜੈੱਟ ਦੀ ਉਡਾਣ 'ਤੇ ਕੋਲਕਾਤਾ ਲਈ ਰਵਾਨਾ ਹੋਈ।

File PhotoFile Photo

ਨਿਊਜ਼ ਚੈਨਲ ਦੇ ਐਂਟੀ ਫੈਕ ਨਿਊਜ਼ ਵਾਰ ਰੂਮ ਨੇ ਪਾਇਆ ਕਿ ਇਹ ਪੋਸਟ ਗਲਤ ਹੈ। ਦਰਅਸਲ ਭਾਜਪਾ ਸੰਸਦ ਮੈਂਬਰ ਦੀ ਪਤਨੀ ਸੁਜਾਤਾ ਮੰਡਾਲ ਖਾਨ ਨੇ ਫਲਾਈਟ ਦੀਆਂ ਕੁਝ ਪੁਰਾਣੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ। ਲੌਕਡਾਊਨ ਦੌਰਾਨ ਸਪਾਈਸਜੈੱਟ ਵੱਲੋਂ ਕੋਈ ਵੀ ਯਾਤਰੀ ਉਡਾਣ ਸੰਚਾਲਿਤ ਨਹੀਂ ਕੀਤੀ ਗਈ।

File PhotoFile Photo

ਦਾਅਵਾ

22 ਅਪ੍ਰੈਲ ਨੂੰ ਸੁਜਾਰਾ ਮੰਡਾਲ ਖਾਨ ਨੇ ਸਪਾਈਸਜੈੱਟ ਦੀ ਉਡਾਨ ਵਿਚ ਮਾਸਕ ਪਾ ਕੇ ਕੁਝ ਸੈਲਫੀਆਂ ਅਪਲੋਡ ਕੀਤੀਆਂ ਸੀ। ਇਸ ਨਾਲ ਬੰਗਾਲੀ ਵਿਚ ਕੈਪਸ਼ਨ ਵੀ ਦਿੱਤਾ ਗਿਆ ਸੀ, ਜਿਸ ਦਾ ਅਨੁਵਾਦ ਹੈ ਕਿ, 'ਜਦੋਂ ਤੁਸੀਂ ਘਰ ਵਾਪਸ ਆਉਂਦੇ ਹੋ ਤਾਂ ਇਹ ਇਕ ਵੱਖਰੀ ਕਿਸਮ ਦੀ ਖ਼ੁਸ਼ੀ ਹੁੰਦੀ ਹੈ। ਕੋਲਕਾਤਾ 'ਖ਼ੁਸ਼ੀ ਦਾ ਸ਼ਹਿਰ' ਅਤੇ ਦਿੱਲੀ 'ਦਿਲਵਾਲੋ ਕੀ'।

PhotoPhoto

ਇਸ ਤੋਂ ਤੁਰੰਤ ਬਾਅਦ ਕੁਝ ਲੋਕ ਪਰਵਾਸੀ ਮਜ਼ਦੂਰਾਂ ਦੀਆਂ ਫੋਟੋਆਂ ਸ਼ੇਅਰ ਕਰਨ ਲੱਗੇ ਤੇ ਦਾਅਵਾ ਕੀਤਾ ਜਾਣ ਲੱਗਿਆ ਕਿ 'ਇਕ ਪਾਸੇ ਪਰਵਾਸੀ ਮਜ਼ਦੂਰ ਪੈਦਲ ਅਪਣੇ ਰਾਜਾਂ ਨੂੰ ਜਾ ਰਹੇ ਹਨ ਅਤੇ ਲੌਕਡਾਊਨ ਦੌਰਾਨ ਭਾਜਪਾ ਆਗੂ ਦੀ ਪਤਨੀ ਸਪਾਈਸਜੈੱਟ ਦੀ ਫਲਾਈਟ ਵਿਚ ਕੋਲਕਾਤਾ ਪਹੁੰਚੀ ਹੈ'। ਇਸ ਦੇ ਨਾਲ ਹੀ ਲਿਖਿਆ ਸੀ ਕਿ, 'ਸਭ ਕੁਝ ਯਾਦ ਰੱਖਿਆ ਜਾਵੇਗਾ'। ਇਹ ਪੋਸਟ ਫੇਸਬੁੱਕ ਅਤੇ ਟਵਿਟਰ `ਤੇ ਸ਼ੇਅਰ ਕੀਤੀ ਗਈ ਸੀ।

File PhotoFile Photo

ਸਪਾਈਸਜੈੱਟ ਦਾ ਦਾਅਵਾ
ਜਦੋਂ ਇਸ ਸਬੰਧੀ ਸਪਾਈਸਜੈੱਟ ਦੇ ਬੁਲਾਰੇ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ , 'ਸਪਾਈਸਜੈੱਟ ਨੇ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੌਕਡਾਊਨ ਦੌਰਾਨ ਯਾਤਰੀ ਉਡਾਨਾਂ ਦੇ ਸੰਚਾਲਨ ਨੂੰ ਮੁਅੱਤਲ ਕੀਤਾ ਗਿਆ ਹੈ। ਇਸ ਦੌਰਾਨ ਕੋਈ ਵੀ ਯਾਤਰੀ ਉਡਾਨ ਨਹੀਂ ਚਲਾਈ ਗਈ'।  ਇਸ ਦੀ ਪੁਸ਼ਟੀ ਸਪਾਈਸਜੈੱਟ ਵੱਲੋਂ ਅਪਣੇ ਟਵਿਟਰ ਹੈਂਡਲ 'ਤੇ ਵੀ ਦਿੱਤੀ ਗਈ। 

PhotoPhoto

ਐਮਪੀ ਦੀ ਪਤਨੀ ਦਾ ਬਿਆਨ

ਇਸ ਸਬੰਧੀ ਸੁਜਾਤਾ ਮੰਡਾਲ ਖਾਨ ਨੇ ਕਿਹਾ ਕਿ ਉਹਨਾਂ ਨੇ 23 ਮਾਰਤ 2020 ਨੂੰ 10.40 ਵਜੇ ਨਵੀਂ ਦਿੱਲੀ ਤੋਂ ਕੋਲਕਾਤਾ ਲਈ ਉਡਾਨ ਲਈ ਸੀ। ਉਹਨਾਂ ਨੇ ਬੋਰਡਿੰਗ ਪਾਸ ਦੀ ਫੋਟੋ ਵੀ ਸਾਂਝੀ ਕੀਤੀ। ਉਹਨਾਂ ਕਿਹਾ ਕਿ ਉਹ ਹੁਣ ਅਪਣੀ ਰਿਹਾਇਸ਼ ਵਿਚ ਰਹਿ ਰਹੀ ਹੈ ਤੇ ਇਸ ਦੌਰਾਨ ਉਹਨਾਂ ਨੇ ਅਪਣੀਆਂ ਪੁਰਾਣੀਆਂ ਫੋਟੋਆਂ ਨੂੰ ਸੋਸ਼ਲ ਮੀਡੀਆ ਜ਼ਰੀਏ ਸ਼ੇਅਰ ਕੀਤਾ। ਉਹਨਾ ਕਿਹਾ ਕਿ ਤ੍ਰਿਣਮੂਲ ਕਾਂਗਰਸ ਵਲੋਂ ਉਹਨਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਤੋਂ ਸਾਬਿਤ ਹੁੰਦਾ ਹੈ ਕਿ ਵਾਇਰਲ ਹੋ ਰਹੀ ਪੋਸਟ ਬਿਲਕੁਲ ਗਲਤ ਹੈ।

PhotoPhoto

ਫੈਕਟ ਚੈੱਕ

ਦਾਅਵਾ- ਭਾਜਪਾ ਦੇ ਬੰਗਾਲ ਤੋਂ ਸੰਸਦ ਮੈਂਬਰ ਸੌਮਿੱਤਰਾ ਖਾਨ ਦੀ ਪਤਨੀ ਲੌਕਡਾਊਨ ਦੌਰਾਨ ਸਪਾਈਸਜੈੱਟ ਦੀ ਉਡਾਨ ਰਾਹੀਂ ਕੋਲਕਾਤਾ ਗਈ।

ਸੱਚ- ਸੌਮਿੱਤਰਾ ਖਾਨ ਦੀ ਪਤਨੀ ਵੱਲੋਂ ਕੁਝ ਪੁਰਾਣੀਆਂ ਫੋਟੋਆਂ ਸ਼ੇਅਰ ਕੀਤੀਆਂ ਗਈਆਂ ਸਨ। ਲੌਕਡਾਊਨ ਦੌਰਾਨ ਸਾਰੀਆਂ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਨਾਂ ਬੰਦ ਹਨ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM
Advertisement