
Rahul Gandhi viral photo: ਇਸ ਫੋਟੋ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਨੇ ਸਵਾਲ ਉਠਾਉਣੇ ਸ਼ੁਰੂ ਕਰ ਦਿਤੇ
Rahul Gandhi viral photo: ਕਾਂਗਰਸ ਨੇਤਾ ਅਤੇ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਦੀਆਂ ਦੋ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ 'ਚ ਉਹ ਕੁਝ ਲੋਕਾਂ ਨਾਲ ਨਜ਼ਰ ਆ ਰਹੇ ਹਨ। ਹਰੇ ਰੰਗ ਦੀ ਟੀ-ਸ਼ਰਟ ਪਹਿਨੀ ਰਾਹੁਲ ਗਾਂਧੀ ਇਕ ਫੋਟੋ ਵਿਚ ਇਕ ਔਰਤ ਨਾਲ ਨਜ਼ਰ ਆ ਰਹੇ ਹਨ। ਇਸ ਫੋਟੋ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਨੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਰਾਹੁਲ ਗਾਂਧੀ ਨਾਲ ਨਜ਼ਰ ਆ ਰਹੀ ਉਹ ਲੜਕੀ ਕੌਣ ਹੈ ਜੋ ਵਿਦੇਸ਼ ਯਾਤਰਾ 'ਤੇ ਜਾ ਰਹੀ ਹੈ? ਇਸ 'ਤੇ ਕਾਂਗਰਸ ਦੀ ਬੁਲਾਰਾ ਸੁਪ੍ਰਿਆ ਸ਼੍ਰੀਨੇਤ ਨੇ ਸਖ਼ਤ ਲਹਿਜੇ 'ਚ ਜਵਾਬ ਦਿਤਾ।
ਇਹ ਵੀ ਪੜ੍ਹੋ: Allahabad High Court: 'ਸੋਸ਼ਲ ਮੀਡੀਆ 'ਤੇ ਅਸ਼ਲੀਲ ਪੋਸਟਾਂ ਨੂੰ ਲਾਈਕ ਕਰਨਾ ਅਪਰਾਧ ਨਹੀਂ ਹੈ'
ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਕਈ ਲੋਕਾਂ ਨੇ ਰਾਹੁਲ ਗਾਂਧੀ, ਇਕ ਆਦਮੀ ਅਤੇ ਇਕ ਔਰਤ ਦੀਆਂ ਫੋਟੋਆਂ ਸ਼ੇਅਰ ਕਰਕੇ ਸਵਾਲ ਖੜ੍ਹੇ ਕੀਤੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਉਦੋਂ ਕਲਿੱਕ ਕੀਤੀ ਗਈ ਸੀ ਜਦੋਂ ਉਹ ਉਜ਼ਬੇਕਿਸਤਾਨ ਜਾ ਰਹੇ ਸਨ। ਫੋਟੋ ਸ਼ੇਅਰ ਕਰਨ ਤੋਂ ਬਾਅਦ ਲੋਕਾਂ ਨੇ ਸਵਾਲ ਕੀਤਾ ਕਿ ਰਾਹੁਲ ਗਾਂਧੀ ਨਾਲ ਨਜ਼ਰ ਆ ਰਹੀ ਇਹ ਕੁੜੀ ਕੌਣ ਹੈ? ਰਾਹੁਲ ਗਾਂਧੀ ਨੂੰ ਜਵਾਬ ਦੇਣਾ ਚਾਹੀਦਾ ਹੈ। ਤਸਵੀਰ ਸ਼ੇਅਰ ਕਰਕੇ ਰਾਹੁਲ ਗਾਂਧੀ ਨੂੰ ਟ੍ਰੋਲ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਹਾਲਾਂਕਿ ਕਾਂਗਰਸ ਦੀ ਬੁਲਾਰਾ ਸੁਪ੍ਰਿਆ ਸ਼੍ਰੀਨੇਤ ਨੇ ਟ੍ਰੋਲ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿਤਾ ਅਤੇ ਦਸਿਆ ਕਿ ਰਾਹੁਲ ਗਾਂਧੀ ਦੇ ਨਾਲ ਨਜ਼ਰ ਆਉਣ ਵਾਲੇ ਲੋਕ ਕੌਣ ਹਨ।
ਇਹ ਵੀ ਪੜ੍ਹੋ: Italy Timing News: 31 ਅਕਤੂਬਰ ਤੋਂ ਇਟਲੀ ਦੀਆਂ ਘੜ੍ਹੀਆਂ ਹੋ ਜਾਣਗੀਆਂ ਤੜਕੇ 3 ਵਜੇ ਤੋਂ ਇਕ ਘੰਟਾ ਪਿੱਛੇ
ਸੁਪ੍ਰਿਆ ਸ਼੍ਰੀਨੇਟ 'ਤੇ ਲਿਖਿਆ ਤਸਵੀਰ ਵਿੱਚ ਦਿਖਾਈ ਦੇਣ ਵਾਲਾ ਸੱਜਣ ਰਾਹੁਲ ਗਾਂਧੀ ਦੇ ਬਚਪਨ ਦੇ ਦੋਸਤ ਅਮਿਤਾਭ ਦੂਬੇ ਹਨ ਅਤੇ ਔਰਤ ਅਮਿਤਾਭ ਦੀ ਪਤਨੀ ਅਮੁਲਿਆ ਹੈ। ਇੱਕ ਟਵੀਟ ਦੇ ਜਵਾਬ ਵਿੱਚ ਕਾਂਗਰਸ ਨੇਤਾ ਸ਼੍ਰੀਨਿਵਾਸ ਬੀਵੀ ਨੇ ਲਿਖਿਆ, ‘ਕੀ ਤੁਹਾਡੇ ਘਰ ਵਿੱਚ ਮਾਵਾਂ ਅਤੇ ਭੈਣਾਂ ਨਹੀਂ ਹਨ?’
(For more news apart from Rahul Gandhi viral photo News in Punjabi, stay tuned to Rozana Spokesman)