Jalandhar West bypoll: ਭਾਜਪਾ ਨੇ ਅਕਾਲੀ ਦਲ ਦੇ ਉਮੀਦਵਾਰ 'ਤੇ ਅਨੁਸੂਚਿਤ ਜਾਤੀ ਦੇ ਨਾ ਹੋਣ ਦਾ ਇਲਜ਼ਾਮ ਲਗਾਇਆ
Published : Jun 29, 2024, 12:20 pm IST
Updated : Jun 29, 2024, 12:20 pm IST
SHARE ARTICLE
BJP alleges Akali Dal candidate for Jalandhar West bypoll not Scheduled Caste
BJP alleges Akali Dal candidate for Jalandhar West bypoll not Scheduled Caste

ਲੱਧੜ ਨੇ ਇਲਜ਼ਮ ਲਾਇਆ ਕਿ ਸੁਰਜੀਤ ਕੌਰ ਨੇ ਜਾਅਲੀ ਐਸਸੀ ਸਰਟੀਫਿਕੇਟ ਹਾਸਲ ਕੀਤਾ ਸੀ।

Jalandhar West bypoll: ਜਲੰਧਰ ਪੱਛਮੀ (ਰਾਖਵੀਂ) ਜ਼ਿਮਨੀ ਚੋਣ ਲਈ ਭਾਜਪਾ ਐਸਸੀ ਮੋਰਚਾ ਦੇ ਪ੍ਰਧਾਨ ਅਤੇ ਸੇਵਾਮੁਕਤ ਆਈਏਐਸ ਅਧਿਕਾਰੀ ਐਸਆਰ ਲੱਧੜ ਨੇ ਇਲਜ਼ਾਮ ਲਾਇਆ ਹੈ ਕਿ ਉਹ ਅਨੁਸੂਚਿਤ ਜਾਤੀ ਸ਼੍ਰੇਣੀ ਨਾਲ ਸਬੰਧਤ ਨਹੀਂ ਹਨ।

ਲੱਧੜ ਨੇ ਕਿਹਾ, "ਭਾਰਤ ਸਰਕਾਰ ਨੇ 39 ਨੋਟੀਫਾਈਡ ਅਨੁਸੂਚਿਤ ਜਾਤੀਆਂ ਨੂੰ ਮਨਜ਼ੂਰੀ ਦਿਤੀ ਹੈ, ਜਿਵੇਂ ਕਿ ਸੰਸਦ ਦੇ ਐਕਟ ਦੁਆਰਾ ਪਾਸ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਪੰਜਾਬ ਵਿਚ ਸਿਰਕੀਬੰਦ ਰਾਜਪੂਤ ਵਜੋਂ ਨੋਟੀਫਾਈ ਕੀਤੀ ਕੋਈ ਜਾਤੀ ਨਹੀਂ ਹੈ, ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਸਬੰਧਤ ਹੈ। ਸਿਰਕੀਬੰਦ, ਮਹਾਤਮਾ ਅਤੇ ਰਾਏ ਸਿੱਖ ਅਬੋਹਰ, ਜਲਾਲਾਬਾਦ ਅਤੇ ਫਾਜ਼ਿਲਕਾ ਖੇਤਰ ਅਤੇ ਸਤਲੁਜ ਦੇ ਨਾਲ ਲੱਗਦੇ ਕੁੱਝ ਇਲਾਕਿਆਂ ਵਿਚ ਸਮਾਨਾਰਥੀ ਜਾਤੀਆਂ ਹਨ। ਸਿਰਕੀਬੰਦ ਹੋਣ ਦਾ ਦਾਅਵਾ ਕਰਨ ਵਾਲੇ ਰਾਜਪੂਤ ਕਦੇ ਵੀ ਛੂਤ-ਛਾਤ ਤੋਂ ਨਹੀਂ ਲੰਘੇ, ਜਿਸ ਨੂੰ ਅਨੁਸੂਚਿਤ ਜਾਤੀ ਸ਼੍ਰੇਣੀ ਐਲਾਨਿਆ ਜਾਣਾ ਚਾਹੀਦਾ ਹੈ”।

ਲੱਧੜ ਨੇ ਇਲਜ਼ਮ ਲਾਇਆ ਕਿ ਸੁਰਜੀਤ ਕੌਰ ਨੇ ਜਾਅਲੀ ਐਸਸੀ ਸਰਟੀਫਿਕੇਟ ਹਾਸਲ ਕੀਤਾ ਸੀ। ਉਨ੍ਹਾਂ ਕਿਹਾ ਕਿ ਭਾਜਪਾ 'ਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਇਕ ਗੈਰ ਸਰਕਾਰੀ ਸੰਗਠਨ 'ਪੈਗਾਮ' ਚਲਾ ਰਹੇ ਸਨ। "ਇਸ ਐਨਜੀਓ ਰਾਹੀਂ, ਉਨ੍ਹਾਂ ਨੇ ਪਟਿਆਲਾ ਦੇ ਆਲਮਪੁਰ ਪਿੰਡ ਦੇ ਇਕ ਸਰਪੰਚ ਨੂੰ ਬਰਖਾਸਤ ਕਰਵਾ ਦਿਤਾ ਸੀ, ਜਿਸ ਨੇ ਸਿਰਕੀਬੰਦ ਰਾਜਪੂਤ ਹੋਣ ਦਾ ਦਾਅਵਾ ਕੀਤਾ ਸੀ।

ਉਨ੍ਹਾਂ ਨੇ ਗੁਰੂ ਰਾਮਦਾਸ ਮੈਡੀਕਲ ਕਾਲਜ ਦੀ ਇਕ ਲੜਕੀ ਨੂੰ ਵੀ ਬਰਖਾਸਤ ਕਰ ਦਿਤਾ ਸੀ ਜੋ ਸਿਰਕੀਬੰਦ ਰਾਜਪੂਤ ਦੇ ਐਸਸੀ ਸਰਟੀਫਿਕੇਟ 'ਤੇ 2018 ਤੋਂ ਐਮਬੀਬੀਐਸ ਕਰ ਰਹੀ ਸੀ। ਉਸ ਦੇ ਪਿਤਾ ਅਤੇ ਮਾਤਾ ਨੰਗਲ ਵਿਚ ਜਨਰਲ ਸ਼੍ਰੇਣੀ ਦੇ ਕਰਮਚਾਰੀ ਵਜੋਂ ਕੰਮ ਕਰਦੇ ਸਨ ਅਤੇ ਅਜੇ ਵੀ ਸੇਵਾ ਵਿਚ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਕਿਉਂਕਿ ਸੁਰਜੀਤ ਕੌਰ ਦੇ ਕਾਗਜ਼ ਰਿਟਰਨਿੰਗ ਅਫਸਰ ਨੇ ਸਵੀਕਾਰ ਕਰ ਲਏ ਹਨ ਅਤੇ ਪੜਤਾਲ ਦੀ ਆਖਰੀ ਮਿਤੀ ਲੰਘ ਚੁੱਕੀ ਹੈ, ਇਸ ਲਈ ਇਸ ਪੜਾਅ 'ਤੇ ਉਸ ਦੀ ਉਮੀਦਵਾਰੀ ਰੱਦ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਹੁਣ ਇਕੋ ਇਕ ਕਾਨੂੰਨੀ ਸੰਭਾਵਨਾ ਇਹ ਹੈ ਕਿ ਜੇਕਰ ਉਹ ਜਿੱਤਦੀ ਹੈ ਤਾਂ ਉਸ ਦੀ ਉਮੀਦਵਾਰੀ ਨੂੰ ਚੁਣੌਤੀ ਦਿਤੀ ਜਾ ਸਕਦੀ ਹੈ। ਲੱਧੜ ਨੇ ਇਲਜ਼ਾਮ ਲਾਇਆ ਕਿ ਅਕਾਲੀ ਦਲ ਸ਼ਾਇਦ ਧੋਖਾਧੜੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਉਸ ਨੇ ਯੂ-ਟਰਨ ਲੈ ਲਿਆ ਅਤੇ ਉਸ ਤੋਂ ਅਪਣਾ ਸਮਰਥਨ ਵਾਪਸ ਲੈ ਲਿਆ।

ਇਸ ਦੌਰਾਨ ਸੁਰਜੀਤ ਕੌਰ ਨੇ ਕਿਹਾ ਕਿ ਲੱਧੜ ਦੇ ਇਲਜ਼ਾਮਾਂ ਦਾ ਕੋਈ ਆਧਾਰ ਨਹੀਂ ਹੈ ਅਤੇ ਉਨ੍ਹਾਂ ਦਾ ਭਾਈਚਾਰਾ ਅਨੁਸੂਚਿਤ ਜਾਤੀ ਸ਼੍ਰੇਣੀ ਵਿਚ ਆਉਂਦਾ ਹੈ। ਸਿਰਕੀਬੰਦ ਰਾਜਪੂਤਾਂ ਦੇ ਸਥਾਨਕ ਆਗੂ ਪਰਮਜੀਤ ਸਿੰਘ ਭੱਟ ਨੇ ਕਿਹਾ, "ਸਾਡੇ ਸਾਰਿਆਂ ਕੋਲ ਐਸਸੀ ਸਰਟੀਫਿਕੇਟ ਹਨ। ਅਨੁਸੂਚਿਤ ਜਾਤੀਆਂ ਦੇ ਅੰਦਰ ਕੁੱਝ ਸਮੂਹ ਹਨ ਜੋ ਨਹੀਂ ਚਾਹੁੰਦੇ ਕਿ ਸਾਨੂੰ ਸਾਡੇ ਬਣਦੇ ਅਧਿਕਾਰ ਮਿਲਣ। ਅਸੀਂ ਅਜਿਹੇ ਮਾਮਲੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਲੜ ਰਹੇ ਹਾਂ”।

 (For more Punjabi news apart from BJP alleges Akali Dal candidate for Jalandhar West bypoll not Scheduled Caste, stay tuned to Rozana Spokesman)

 

Tags: surjit kaur

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement