‘ਇੰਡੀਆ’ ਗਠਜੋੜ ਦੀ ਦੋ ਦਿਨਾ ਬੈਠਕ ਅੱਜ ਤੋਂ; ਮੁੰਬਈ ਵਿਚ ਜਾਰੀ ਕੀਤਾ ਜਾਵੇਗਾ ਗਠਜੋੜ ਦਾ 'ਲੋਗੋ'
Published : Aug 31, 2023, 7:35 am IST
Updated : Aug 31, 2023, 7:35 am IST
SHARE ARTICLE
INDIA alliance meeting in Mumbai
INDIA alliance meeting in Mumbai

ਦੇਸ਼ ਭਰ ’ਚ ਅੰਦੋਲਨ ਕਰਨ ਲਈ ਸਾਂਝੀਆਂ ਯੋਜਨਾਵਾਂ ਬਣਾਉਣ ਅਤੇ ਸੀਟਾਂ ਦੀ ਵੰਡ ਲਈ ਕੁਝ ਕਮੇਟੀਆਂ ਦਾ ਐਲਾਨ ਕਰਨ ਦੀ ਵੀ ਸੰਭਾਵਨਾ ਹੈ।

 

ਮੁੰਬਈ: ਵਿਰੋਧੀ ਧਿਰ ਦੇ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ (ਇੰਡੀਆ) ਦੇ ਨੇਤਾ ਵੀਰਵਾਰ ਤੋਂ ਇਥੇ ਸ਼ੁਰੂ ਹੋ ਰਹੀ ਦੋ ਦਿਨਾਂ ਬੈਠਕ ਵਿਚ ਡੂੰਘਾਈ ਨਾਲ ਚਰਚਾ ਲਈ ਤਿਆਰ ਹਨ। ਇਸ ਦੌਰਾਨ ਉਹ ਇਕ ਤਾਲਮੇਲ ਕਮੇਟੀ ਬਾਰੇ ਚਰਚਾ ਕਰਨਗੇ ਅਤੇ ਗਠਜੋੜ ਦੇ ‘ਲੋਗੋ’ ਵੀ ਜਾਰੀ ਕਰਨਗੇ। ਵਿਰੋਧੀ ਆਗੂ 2024 ਦੀਆਂ ਲੋਕ ਸਭਾ ਚੋਣਾਂ ’ਚ ਕੌਮੀ ਜਮਹੂਰੀ ਗਠਜੋੜ (ਐਨ.ਡੀ.ਏ.) ਦਾ ਮੁਕਾਬਲਾ ਕਰਨ ਅਤੇ ਅਪਣੇ ਮੈਂਬਰਾਂ ’ਚ ਮਤਭੇਦਾਂ ਨੂੰ ਸੁਲਝਾਉਣ ਲਈ ਸਾਂਝੀ ਮੁਹਿੰਮ ਦੀ ਰਣਨੀਤੀ ਬਾਰੇ ਚਰਚਾ ਕਰਨਗੇ। ਉਹ ਗਠਜੋੜ ਦੇ ’ਕ ਸਾਂਝੇ ਘੱਟੋ-ਘੱਟ ਪ੍ਰੋਗਰਾਮ ਦਾ ਖਰੜਾ ਤਿਆਰ ਕਰਨ, ਦੇਸ਼ ਭਰ ’ਚ ਅੰਦੋਲਨ ਕਰਨ ਲਈ ਸਾਂਝੀਆਂ ਯੋਜਨਾਵਾਂ ਬਣਾਉਣ ਅਤੇ ਸੀਟਾਂ ਦੀ ਵੰਡ ਲਈ ਕੁਝ ਕਮੇਟੀਆਂ ਦਾ ਐਲਾਨ ਕਰਨ ਦੀ ਵੀ ਸੰਭਾਵਨਾ ਹੈ।

ਇਹ ਵੀ ਪੜ੍ਹੋ: ਆਸਟ੍ਰੇਲੀਆ ਗਏ ਪੰਜਾਬੀ ਨੌਜਵਾਨ ਦੀ ਮੌਤ

ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਨੇਤਾ ਮਨੋਜ ਝਾਅ ਨੇ ਦਸਿਆ, ‘‘ਮੌਜੂਦਾ ਸਰਕਾਰ ਦੀਆਂ ਪ੍ਰਤੀਕਿਰਿਆਸ਼ੀਲ ਨੀਤੀਆਂ ਦਾ ਅਗਾਂਹਵਧੂ ਬਦਲ ਲਿਆਉਣ ਲਈ ਮੁੰਬਈ ਮੀਟਿੰਗ ’ਚ ਇਕ ਸਪੱਸ਼ਟ ਰੂਪਰੇਖਾ ਪੇਸ਼ ਕੀਤੀ ਜਾਵੇਗੀ।’’ ਵਿਰੋਧੀ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ (ਇੰਡੀਆ) ਵਲੋਂ ਵੀ ਅਪਣੇ ਹਿੱਸੇਦਾਰਾਂ ਵਿਚਕਾਰ ਸੁਚਾਰੂ ਤਾਲਮੇਲ ਲਈ ਸਕੱਤਰੇਤ ਦਾ ਐਲਾਨ ਕਰਨ ਦੀ ਸੰਭਾਵਨਾ ਹੈ ਅਤੇ ਇਸ ਦੀ ਸਥਾਪਨਾ ਰਾਸ਼ਟਰੀ ਰਾਜਧਾਨੀ ’ਚ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ ਦੀ ਡਾ. ਮਨਿੰਦਰਜੀਤ ਕੌਰ ਬਣੀ ਹਿਮਾਚਲ ਪ੍ਰਦੇਸ਼ ਬਿਜਲੀ ਬੋਰਡ ਦੀ ਡਾਇਰੈਕਟਰ  

ਇਸ ਤੋਂ ਇਲਾਵਾ ਮੈਂਬਰ ਗਠਜੋੜ ਦੀ ਅਗਵਾਈ ਕਰਨ ਲਈ ਕਨਵੀਨਰ ਜਾਂ ਚੇਅਰਪਰਸਨ ਦੇ ਮੁੱਦੇ ’ਤੇ ਵੀ ਚਰਚਾ ਕਰਨਗੇ। ਕੋ-ਆਰਡੀਨੇਟਰ ਦੇ ਅਹੁਦੇ ਦੀ ਦੌੜ ’ਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸਭ ਤੋਂ ਅੱਗੇ ਹਨ। ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੂੰ ਗਠਜੋੜ ਦਾ ਮੁਖੀ ਬਣਾਏ ਜਾਣ ਦੀ ਚਰਚਾ ਹੈ। ਸੂਤਰਾਂ ਮੁਤਾਬਕ ਕੁਮਾਰ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਹ ਕਨਵੀਨਰ ਦੇ ਅਹੁਦੇ ਦੀ ਦੌੜ ਵਿਚ ਨਹੀਂ ਹਨ ਜਦਕਿ ਸੋਨੀਆ ਗਾਂਧੀ ਨੇ ਨਿੱਜੀ ਤੌਰ ’ਤੇ ਕਿਹਾ ਹੈ ਕਿ ਉਹ ਇਸ ਪ੍ਰਸਤਾਵ ਵਿਰੁਧ ਹਨ।

ਇਹ ਵੀ ਪੜ੍ਹੋ: ਲਗਾਤਾਰ ਟਕਰਾਅ ਵਾਲੀ ਹਾਲਤ, ਘਾਟੇ ਵਾਲਾ ਸੌਦਾ ਬਣ ਜਾਏਗੀ, ਸਰਕਾਰ ਨੂੰ ‘ਬਦਲਾਅ’ ਲਿਆਉਣ ਲਈ ਸਮਾਂ ਤਾਂ ਦਿਉ 

ਦੋ ਦਿਨਾਂ ਮੀਟਿੰਗ ਲਈ ਆਗੂਆਂ ਦੇ ਇੱਥੇ ਪੁੱਜਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਉਹ ਸੀਟਾਂ ਦੀ ਵੰਡ ਵਰਗੇ ਵਿਵਾਦਪੂਰਨ ਮੁੱਦੇ ’ਤੇ ਵੀ ਗੱਲਬਾਤ ਕਰਨਗੇ। ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪੁੱਤਰ ਅਤੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ, ਅਤੇ ਪਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਮੁੰਬਈ ਪਹੁੰਚ ਗਏ ਹਨ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਮੁੰਬਈ ਮੀਟਿੰਗ ’ਚ ਕੁਝ ਹੋਰ ਖੇਤਰੀ ਪਾਰਟੀਆਂ ਵੀ 26 ਪਾਰਟੀਆਂ ਦੇ ਵਿਰੋਧੀ ਗਠਜੋੜ ’ਚ ਸ਼ਾਮਲ ਹੋ ਸਕਦੀਆਂ ਹਨ। ਪਟਨਾ ਅਤੇ ਬੈਂਗਲੁਰੂ ਤੋਂ ਬਾਅਦ ਇਸ ਗਠਜੋੜ ਦੀ ਇਹ ਤੀਜੀ ਮੀਟਿੰਗ ਹੈ।  (ਪੀਟੀਆਈ)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement