
ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੁਜਰਾਤ ਦੌਰੇ ਤੋਂ ਪਹਿਲਾਂ ਅੱਜ ਉਨ੍ਹਾਂ ਨੂੰ ਟਿੱਚਰ ਕਰਦਿਆਂ ਕਿਹਾ ਕਿ
ਨਵੀਂ ਦਿੱਲੀ, 16 ਅਕਤੂਬਰ: ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੁਜਰਾਤ ਦੌਰੇ ਤੋਂ ਪਹਿਲਾਂ ਅੱਜ ਉਨ੍ਹਾਂ ਨੂੰ ਟਿੱਚਰ ਕਰਦਿਆਂ ਕਿਹਾ ਕਿ ਗੁਜਰਾਤ 'ਚ ਜੁਮਲਿਆਂ ਦਾ ਮੀਂਹ ਪਵੇਗਾ। ਰਾਹੁਲ ਦੀ ਤਾਜ਼ਾ ਟਿਪਣੀ ਉਨ੍ਹਾਂ ਕਿਆਸਿਆਂ ਵਿਚਕਾਰ ਆਈ ਹੈ ਜਿਨ੍ਹਾਂ 'ਚ ਕਿਹਾ ਗਿਆ ਸੀ ਕਿ ਗੁਜਰਾਤ 'ਚ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਕਈ ਐਲਾਨ ਕਰ ਸਕਦੇ ਹਨ।
ਕਾਂਗਰਸ ਪਹਿਲਾਂ ਹੀ ਭਾਜਪਾ ਅਤੇ ਸਰਕਾਰ ਉਤੇ ਦੋਸ਼ ਲਾ ਚੁਕੀ ਹੈ ਕਿ ਉਸ ਨੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ 'ਚ ਇਕੱਠੀਆਂ ਚੋਣਾਂ ਨਾ ਕਰਵਾਉਣ ਲਈ ਚੋਣ ਕਮਿਸ਼ਨ ਉਤੇ ਦਬਾਅ ਪਾਇਆ। ਕਾਂਗਰਸ ਨੇ ਇਹ ਵੀ ਦੋਸ਼ ਲਾਇਆ ਸੀ ਕਿ ਜੇ ਚੋਣ ਕਮਿਸ਼ਨ ਨੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ 'ਚ ਇਕੱਠਿਆਂ ਚੋਣਾਂ ਕਰਵਾਉਣ ਦਾ ਐਲਾਨ ਕਰ ਦਿਤਾ ਹੁਦਾ ਤਾਂ ਚੋਣ ਜ਼ਾਬਤਾ ਤੁਰਤ ਲਾਗੂ ਹੋ ਜਾਣਾ ਸੀ ਅਤੇ ਗੁਜਰਾਤ ਦੇ ਲੋਕਾਂ ਲਈ ਐਲਾਨ ਕਰਨ ਦੀ ਭਾਜਪਾ ਕੋਲ ਕੋਈ ਗੁੰਜਾਇਸ਼ ਨਾ ਰਹਿੰਦੀ।
(ਪੀਟੀਆਈ)