
ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਵਿਧਾਇਕ ਬਿਕਰਮ ਸਿੰਘ...
ਚੰਡੀਗੜ੍ਹ: ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵੇ ਦੇ ਫੋਕੇ ਦਾਵਿਆਂ ਦਾ ਮੁੰਹ ਤੋੜ ਜਵਾਬ ਦਿੰਦੇ ਹੋਏ ਵਾਇਰਲ ਵੀਡੀਓ ਦੀ ਜਾਂਚ ਮੌਜੂਦਾ ਜੱਜ ਤੋਂ ਕਰਵਾਉਣ ਦੀ ਚੁਣੋਤੀ ਦਿੱਤੀ ਹੈ।
Majithia
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਜੀਠੀਆ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਤੀ ਇਸਤੇਮਾਲ ਕੀਤੀ ਗਈ ਭਾਸ਼ਾ ਦੇ ਨਾਲ ਸੁੱਖੀ ਰੰਧਾਵਾ ਦੀ ਘਟੀਆ ਸੋਚ ਅਤੇ ਅਸਲੀ ਚਿਹਰਾ ਲੋਕਾਂ ਦੇ ਸਾਹਮਣੇ ਬੇਨਕਾਬ ਹੋ ਚੁੱਕਿਆ ਹੈ। ਉਸਨੂੰ ਜੇਲ੍ਹ ਦੀ ਹਵਾ ਖਾਣੀ ਪਵੇਗੀ। ਗੁਰੂ ਸਾਹਿਬ ਦਾ ਨਿਰਾਦਰ ਕਰਨ ਵਾਲਿਆਂ ਦਾ ਸਾਮਾਜਕ ਬਾਇਕਾਟ ਹੋਣਾ ਚਾਹੀਦਾ ਹੈ।
Sukhjinder Randhawa
ਉਨ੍ਹਾਂ ਨੇ ਕਿਹਾ ਕਿ ਰੰਧਾਵਾ ਇਸ ਗੱਲ ਤੋਂ ਮਨਾਹੀ ਨਹੀਂ ਕਰ ਸਕਦੇ ਕਿ ਉਕਤ ਵੀਡੀਓ ਵਿੱਚ ਉਹ ਜਾਂ ਉਨ੍ਹਾਂ ਦੀ ਅਵਾਜ ਨਹੀਂ ਹੈ। ਚਾਹੇ ਰੰਧਾਵਾ ਵੀਡੀਓ ਪੁਰਾਣੀ ਹੋਣ ਦੀ ਦੁਹਾਈ ਦੇ ਰਹੇ ਹੋਣ, ਪਰ ਉਸ ਵਿੱਚ ਉਨ੍ਹਾਂ ਵੱਲੋਂ ਗੁਰੂ ਸਾਹਿਬ ਪ੍ਰਤੀ ਇਸਤੇਮਾਲ ਕੀਤੀ ਗਈ ਸ਼ਬਦਾਵਲੀ ਨਾਲ ਉਨ੍ਹਾਂ ਦੇ ਗੁਨਾਹ ਘੱਟ ਨਹੀਂ ਹੋ ਜਾਣਗੇ।
Sukhjinder Singh Randhawa
ਕਾਂਗਰਸ ਸਰਕਾਰ ਨੂੰ ਲਿਆ ਲੰਮੇ ਹੱਥੀਂ
ਵਾਰ-ਵਾਰ ਬਿਜਲੀ ਕੀਮਤਾਂ ਵਿੱਚ ਵਾਧੇ ਕਰਨ ਨੂੰ ਲੈ ਕੇ ਕੈਪਟਨ ਸਰਕਾਰ ਵੱਲੋਂ ਇਸਦੇ ਲਈ ਅਕਾਲੀ ਸਰਕਾਰ ਦੀਆਂ ਨੀਤੀਆਂ ਨੂੰ ਜ਼ਿੰਮੇਦਾਰ ਠਹਿਰਾਉਣ ਦੇ ਸਵਾਲ ਉੱਤੇ ਮਜੀਠਿਆ ਨੇ ਕਿਹਾ ਕਿ ਇਸ ਗੱਲ ਨੂੰ 3 ਸਾਲ ਬੀਤ ਚੁੱਕੇ ਹਨ।
Bikran Singh Majithia
ਹੁਣ ਰਾਜ ਸਰਕਾਰ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਆਪਣੀਆਂ ਨਾਕਾਮੀਆਂ ਲਈ ਪਿਛਲੀ ਸਰਕਾਰ ਨੂੰ ਜ਼ਿੰਮੇਦਾਰ ਠਹਿਰਾਉਣ ਦੀ ਮਾਨਸਿਕਤਾ ਅਤੇ ਆਦਤ ਤੋਂ ਬਾਹਰ ਆ ਜਾਣਾ ਚਾਹੀਦਾ ਹੈ। ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਾਰੋਬਾਰੀ ਅਤੇ ਉਦਯੋਗਪਤੀ ਪੰਜਾਬ ਤੋਂ ਹੋਰ ਰਾਜਾਂ ਵੱਲ ਜਾ ਰਹੇ ਹਨ।