
ਖੇਤੀ ਨੂੰ ਆਧੁਨਿਕ ਬਣਾਉਣ ਲਈ ਸਰਕਾਰ ਵਚਨਬੱਧ, ਕੋਸ਼ਿਸ਼ਾਂ ਜਾਰੀ ਰਹਿਣਗੀਆਂ : ਮੋਦੀ
ਨਵੀਂ ਦਿੱਲੀ, 31 ਜਨਵਰੀ : ਕੇਂਦਰ ਦੇ ਕਾਲੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਕਿਸਾਨਾਂ ਦਾ ਅੰਦੋਲਨ 66 ਦਿਨਾਂ ਤੋਂ ਜਾਰੀ ਹੈ | ਇਸੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਖੇਤੀ ਨੂੰ ਆਧੁਨਿਕ ਬਣਾਉਣ ਨੂੰ ਲੈ ਕੇ ਵਚਨਬੱਧ ਹੈ ਅਤੇ ਇਸ ਦਿਸ਼ਾ 'ਚ ਕੋਸ਼ਿਸ਼ਾਂ ਅੱਗੇ ਵੀ ਜਾਰੀ ਰਹਿਣਗੀਆਂ | ਮੋਦੀ ਨੇ ਆਕਾਸ਼ਵਾਣੀ ਦੇ ਅਪਣੇ ਮਹੀਨਾਵਾਰ ਰੇਡੀਉ ਪ੍ਰੋਗਰਾਮ 'ਮਨ ਕੀ ਬਾਤ' 'ਚ ਇਹ ਗੱਲ ਕਹੀ |
ਦੇਸ਼ ਦੇ ਵੱਖ-ਵੱਖ ਇਲਾਕਿਆਂ 'ਚ ਨਵੀਂ ਤਕਨਾਲੋਜੀ ਦੀ ਮਦਦ ਨਾਲ ਹਿਸਾਲੂ ਯਾਨੀ ਸਟ੍ਰਾਬੇਰੀ ਦੀ ਖੇਤੀ ਨੂੰ ਲੈ ਕੇ ਵੱਧ ਰਹੇ ਉਤਸ਼ਾਹ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਜੋ ਸਟ੍ਰਾਬੇਰੀ ਕਦੇ ਪਹਾੜਾਂ ਦੀ ਪਛਾਣ ਸੀ, ਉਹ ਹੁਣ ਕੱਛ ਦੀ ਰੇਤੀਲੀ ਜ਼ਮੀਨ 'ਤੇ ਵੀ ਹੋਣ ਲੱਗੀ ਹੈ | ਕਿਸਾਨਾਂ ਦੀ ਆਮਦਨ ਵੱਧ ਰਹੀ ਹੈ |
ਪ੍ਰਧਾਨ ਮੰਤਰੀ ਨੇ ਕਿਹਾ ਕਿ ਬੁੰਦੇਲਖੰਡ ਅਤੇ ਸਟ੍ਰਾਬੇਰੀ ਦੀ ਗੱਲ ਸੁਣ ਕੇ ਹਰ ਕਿਸੇ ਨੂੰ ਹੈਰਾਨੀ ਹੁੰਦੀ ਹੈ ਪਰ ਇਹ ਸੱਚਾਈ ਹੈ |
ਮੋਦੀ ਨੇ ਕਿਹਾ ਕਿ ਹੁਣ ਬੁੰਦੇਲਖੰਡ 'ਚ ਸਟ੍ਰਾਬੇਰੀ ਦੀ ਖੇਤੀ ਨੂੰ ਲੈ ਕੇ ਉਤਸ਼ਾਹ ਵੱਧ ਰਿਹਾ ਹੈ | ਉਨ੍ਹਾਂ ਕਿਹਾ ਕਿ ਗੁਰਲੀਨ ਨੇ ਪਹਿਲਾਂ ਅਪਣੇ ਘਰ 'ਤੇ ਅਤੇ ਫਿਰ ਅਪਣੇ ਖੇਤ 'ਚ ਸਟ੍ਰਾਬੇਰੀ ਦੀ ਖੇਤੀ ਦਾ ਪ੍ਰਯੋਗ ਕਰ ਕੇ ਇਹ ਵਿਸ਼ਵਾਸ ਜਗਾਇਆ ਹੈ ਕਿ ਝਾਂਸੀ 'ਚ ਵੀ ਇਹ ਹੋ ਸਕਦਾ ਹੈ | ਝਾਂਸੀ ਦਾ ਸਟ੍ਰਾਬੇਰੀ ਉਤਸਵ 'ਸਟੇ ਐਟ ਹੋਮ' ਦੀ ਧਾਰਨਾ 'ਤੇ ਜ਼ੋਰ ਦਿੰਦਾ ਹੈ | ਮੋਦੀ ਨੇ ਕਿਹਾ ਕਿ ਇਸ ਉਤਸਵ ਦੇ ਮਾਧਿਅਮ ਨਾਲ ਕਿਸਾਨਾਂ ਅਤੇ ਨੌਜਵਾਨਾਂ ਨੂੰ ਅਪਣੇ ਘਰ ਦੇ ਪਿੱਛੇ ਖ਼ਾਲੀ ਥਾਂ 'ਤੇ ਜਾਂ ਛੱਤ 'ਤੇ
ਬਾਗ਼ਬਾਨੀ ਕਰਨ ਅਤੇ ਸਟ੍ਰਾਬੇਰੀ ਉਗਾਉਣ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ | ਨਵੀਂ ਤਕਨਾਲੋਜੀ ਦੀ ਮਦਦ ਨਾਲ ਅਜਿਹੀ ਹੀ ਕੋਸ਼ਿਸ਼ ਦੇਸ਼ ਦੇ ਹੋਰ ਹਿੱਸਿਆਂ 'ਚ ਵੀ ਹੋ ਰਹੀ ਹੈ |
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਟ੍ਰਾਬੇਰੀ ਉਤਸਵ ਦੀ ਵਰਤੋਂ ਨਵੀਨੀਕਰਨ ਦੀ ਭਾਵਨਾ ਨੂੰ ਤਾਂ ਪ੍ਰਦਰਸ਼ਿਤ ਕਰਦੀ ਹੀ ਹੈ, ਨਾਲ ਹੀ ਇਹ ਵੀ ਦਿਖਾਉਾਦਾ ਹੈ ਕਿ ਦੇਸ਼ ਦਾ ਖੇਤੀਬਾੜੀ ਖੇਤਰ ਕਿਵੇਂ ਨਵੀਂ ਤਕਨਾਲੋਜੀ ਨੂੰ ਅਪਣਾ ਰਿਹਾ ਹੈ | ਉਨ੍ਹਾਂ ਕਿਹਾ ਕਿ ਖੇਤੀ ਨੂੰ ਆਧੁਨਿਕ ਬਣਾਉਣ ਲਈ ਸਰਕਾਰ ਵਚਨਬੱਧ ਹੈ ਅਤੇ ਕਈ ਕਦਮ ਚੁੱਕ ਵੀ ਰਹੀ ਹੈ | ਸਰਕਾਰ ਦੀ ਕੋਸ਼ਿਸ਼ ਅੱਗੇ ਵੀ ਜਾਰੀ ਰਹੇਗੀ | ਦਸਣਯੋਗ ਹੈ ਕਿ ਸੋਕੇ ਅਤੇ ਭੁੱਖਮਰੀ ਦੀ ਸਮੱਸਿਆ ਨੂੰ ਲੈ ਕੇ ਬੁੰਦੇਲਖੰਡ ਹਮੇਸ਼ਾ ਚਰਚਾ 'ਚ ਰਹਿੰਦਾ ਹੈ | (ਏਜੰimageਸੀ)