ਭਵਾਨੀਗੜ੍ਹ ਦੇ ਰੌਸ਼ਨਵਾਲਾ 'ਚ ਸਰਕਾਰੀ ਡਿਗਰੀ ਕਾਲਜ ਦਾ ਨਿਰਮਾਣ ਜਾਰੀ
Published : Mar 1, 2019, 5:52 pm IST
Updated : Mar 1, 2019, 5:53 pm IST
SHARE ARTICLE
Vijayinder Singla on 'Sangrur Vikas Yatra'
Vijayinder Singla on 'Sangrur Vikas Yatra'

ਚੰਡੀਗੜ੍ਹ : ਜ਼ਿਲ੍ਹਾ ਸੰਗਰੂਰ ਦੇ ਬਲਾਕ ਭਵਾਨੀਗੜ੍ਹ ਦੇ ਪਿੰਡ ਰੌਸ਼ਨਵਾਲਾ 'ਚ ਸਰਕਾਰੀ ਡਿਗਰੀ ਕਾਲਜ ਦਾ ਨਿਰਮਾਣ ਇਸ ਸਾਲ ਦੇ ਅੰਤ ਤੱਕ ਪੂਰਾ ਹੋ ਜਾਵੇਗਾ...

ਚੰਡੀਗੜ੍ਹ : ਜ਼ਿਲ੍ਹਾ ਸੰਗਰੂਰ ਦੇ ਬਲਾਕ ਭਵਾਨੀਗੜ੍ਹ ਦੇ ਪਿੰਡ ਰੌਸ਼ਨਵਾਲਾ 'ਚ ਸਰਕਾਰੀ ਡਿਗਰੀ ਕਾਲਜ ਦਾ ਨਿਰਮਾਣ ਇਸ ਸਾਲ ਦੇ ਅੰਤ ਤੱਕ ਪੂਰਾ ਹੋ ਜਾਵੇਗਾ। ਇਹ ਜਾਣਕਾਰੀ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦਿੱਤੀ।

Vijayinder Singla on 'Sangrur Vikas Yatra'-1Vijayinder Singla on 'Sangrur Vikas Yatra'-1ਸਿੰਗਲਾ ਨੇ ਦੱਸਿਆ ਕਿ ਉਹ 'ਸੰਗਰੂਰ ਵਿਕਾਸ ਯਾਤਰਾ' ਦੇ ਤੀਜੇ ਦਿਨ ਡਿਗਰੀ ਕਾਲਜ ਦੇ ਨਿਰਮਾਣ ਕਾਰਜਾਂ ਦਾ ਅਚਨਚੇਤ ਨਿਰੀਖਣ ਕਰਨ ਲਈ ਪੁੱਜੇ ਸਨ। ਉਨ੍ਹਾਂ ਨੇ ਕੰਪਰੈਸ਼ਨ ਟੈਸਟਿੰਗ ਮਸ਼ੀਨ 'ਚ ਕੰਕਰੀਟ ਬਲਾਕ ਦੀ ਸਮਰੱਥਾ ਪਰਖੀ। ਇਸ ਪ੍ਰੀਖਣ ਦੇ ਨਤੀਜਿਆਂ ਤੋਂ ਖ਼ੁਸ਼ ਸਿੰਗਲਾ ਨੇ ਕਿਹਾ ਕਿ ਸੂਬੇ ਦੇ ਲੋਕ ਨਿਰਮਾਣ ਵਿਭਾਗ ਵੱਲੋਂ ਕਰਵਾਏ ਜਾ ਰਹੇ ਸਾਰੇ ਨਿਰਮਾਣ ਕਾਰਜਾਂ ਵਿੱਚ ਗੁਣਵੱਤਾ ਦਾ ਖ਼ਾਸ ਖਿਆਲ ਰੱਖਿਆ ਜਾ ਰਿਹਾ ਹੈ। 

Vijayinder Singla on 'Sangrur Vikas Yatra'-2Vijayinder Singla on 'Sangrur Vikas Yatra'-214 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਕਾਲਜ : ਸਿੰਗਲਾ ਨੇ ਦੱਸਿਆ ਕਿ ਇਸ ਪ੍ਰਾਜੈਕਟ ਦੀ ਕੁੱਲ ਲਾਗਤ 14 ਕਰੋੜ ਰੁਪਏ ਹੈ। ਇਸ ਕਾਲਜ ਦੀ ਇਮਾਰਤ ਦਾ ਨਿਰਮਾਣ 7 ਏਕੜ ਰਕਬੇ ਵਿੱਚ ਹੋ ਰਿਹਾ ਹੈ ਅਤੇ ਇਸ ਵਿੱਚ ਦੋ ਮੰਜ਼ਿਲਾ ਸਾਇੰਸ ਬਲਾਕ ਅਤੇ ਦੋ ਮੰਜ਼ਿਲਾ ਆਰਟਸ ਬਲਾਕ ਤੋਂ ਇਲਾਵਾ, ਇਕ ਮੰਜ਼ਿਲਾ ਪ੍ਰਸ਼ਾਸਕੀ ਬਲਾਕ, ਇਕ ਬਹੁਮੰਤਵੀ ਹਾਲ, ਕੰਟੀਨ, ਅਥਲੈਟਿਕਸ ਟਰੈਕ, ਬਾਸਕਿਟਬਾਲ ਤੇ ਵਾਲੀਬਾਲ ਮੈਦਾਨ ਸ਼ਾਮਲ ਹੋਣਗੇ। ਪਹਿਲੀ ਮੰਜ਼ਿਲ ਦਾ ਛੱਤ ਹੇਠਲਾ ਖੇਤਰ 39,200 ਵਰਗ ਫੁੱਟ ਅਤੇ ਦੂਜੀ ਮੰਜ਼ਿਲ ਦਾ 19 ਹਜ਼ਾਰ ਵਰਗ ਫੁੱਟ ਹੈ। ਇਸ ਇਮਾਰਤ 'ਚ ਪਖਾਨਿਆਂ ਤੇ ਹੋਰ ਲਾਜ਼ਮੀ ਸਹੂਲਤਾਂ ਤੋਂ ਇਲਾਵਾ 17 ਕਲਾਸ ਰੂਮ, ਪੰਜ ਸਾਇੰਸ ਤੇ ਕੰਪਿਊਟਰ ਲੈਬਾਰਟਰੀਆਂ, ਇਕ ਲਾਇਬ੍ਰੇਰੀ, ਇਕ ਕਮੇਟੀ ਰੂਮ ਤੇ ਦੋ ਸਟਾਫ਼ ਕਮਰੇ ਸ਼ਾਮਲ ਹਨ। ਸਿੰਗਲਾ ਨੇ ਦੱਸਿਆ ਕਿ ਇਮਾਰਤ ਦਾ ਨਿਰਮਾਣ ਪੂਰੀ ਰਫ਼ਤਾਰ ਨਾਲ ਚੱਲ ਰਿਹਾ ਹੈ ਅਤੇ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੱਕ ਮੁਕੰਮਲ ਹੋ ਜਾਵੇਗਾ।

Vijayinder Singla on 'Sangrur Vikas Yatra'-3Vijayinder Singla on 'Sangrur Vikas Yatra'-360 ਲੱਖ ਰੁਪਏ ਦੀਆਂ ਗ੍ਰਾਂਟਾਂ ਵੰਡੀਆਂ : 'ਸੰਗਰੂਰ ਵਿਕਾਸ ਯਾਤਰਾ' ਦੇ ਤੀਜੇ ਦਿਨ ਸਿੰਗਲਾ ਨੇ ਲੋਕਾਂ ਨਾਲ ਗੱਲਬਾਤ ਕਰ ਕੇ ਸੂਬਾ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-0ਵੱਖ ਭਲਾਈ ਸਕੀਮਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਸਰਪੰਚਾਂ ਨੂੰ ਤਕਰੀਬਨ 60 ਲੱਖ ਰੁਪਏ ਦੀਆਂ ਗ੍ਰਾਂਟਾਂ ਵੰਡੀਆਂ। ਉਨ੍ਹਾਂ ਨੇ ਪਿੰਡ ਫੱਗੂਵਾਲਾ, ਰੌਸ਼ਨਵਾਲਾ, ਰਾਏ ਸਿੰਘ ਵਾਲਾ, ਕਾਕੜਾ, ਆਲੋਅਰਖ, ਬਖਤੜੀ ਅਤੇ ਬਖੋਪੀਰ ਆਦਿ ਪਿੰਡਾਂ ਦਾ ਦੌਰਾ ਕਰ ਕੇ ਲੋਕ ਮਸਲਿਆਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਮੌਕੇ 'ਤੇ ਹੱਲ ਵੀ ਕੀਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement