
ਚੰਡੀਗੜ੍ਹ : ਲੋਕ ਸਭਾ ਚੋਣਾਂ 2019 ਵਿਚ ਦਿਵਿਆਂਗ ਲੋਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਨਾਉਣ ਦੇ ਮਕਸਦ ਨਾਲ ਦਫਤਰ, ਮੁੱਖ ਚੋਣ ਅਫ਼ਸਰ ਵੱਲੋਂ ਹਰਮਨ ਸਿੱਧੂ...
ਚੰਡੀਗੜ੍ਹ : ਲੋਕ ਸਭਾ ਚੋਣਾਂ 2019 ਵਿਚ ਦਿਵਿਆਂਗ ਲੋਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਨਾਉਣ ਦੇ ਮਕਸਦ ਨਾਲ ਦਫਤਰ, ਮੁੱਖ ਚੋਣ ਅਫ਼ਸਰ ਵੱਲੋਂ ਹਰਮਨ ਸਿੱਧੂ ਅਤੇ ਡਾ. ਕਿਰਨ ਕੁਮਾਰੀ ਨੂੰ ਪੀ.ਡਬਲਿਊ.ਡੀ. ਆਈਕਨ ਨਿਯੁਕਤ ਕੀਤਾ ਗਿਆ ਹੈ। ਹਰਮਨ ਸਿੱਧੂ ਦਿਵਿਆਂਗ ਹੋਣ ਦੇ ਬਾਵਜੂਦ ਸਮਾਜ ਭਲਾਈ ਦੇ ਕਾਰਜਾਂ ਨਾਲ ਜੁੜੇ ਹੋਏ ਹਨ ਅਤੇ ਡਾ. ਕਿਰਨ ਕੁਮਾਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਅਧਿਆਪਨ ਦਾ ਕਾਰਜ ਕਰਦੇ ਹਨ।
ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਪਰਸਨ ਵਿਦ ਡਿਸਅਬਲਟੀ (ਪੀ.ਡਬਲਿਊ.ਡੀ.) ਮਤਲਬ ਦਿਵਿਆਂਗ ਲੋਕਾਂ ਦੀ ਚੋਣ ਅਮਲ ਵਿਚ ਸ਼ਮੂਲੀਅਤ ਨੂੰ ਯਕੀਨੀ ਬਨਾਉਣ ਲਈ ਚੋਣ ਕਮਿਸ਼ਨ ਵੱਲੋਂ ਕਈ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਵਿੱਚ 31 ਜਨਵਰੀ 2019 ਤੱਕ ਰਜਿਸਟਰਡ ਦਿਵਿਆਂਗ ਵੋਟਰਾਂ ਦੀ ਗਿਣਤੀ 68551 ਹੈ ਜਿਨ੍ਹਾਂ 'ਚ 5814 ਨੇਤਰਹੀਣ, 4892 ਗੂੰਗੇ-ਬੋਲੇ, 39359 ਚਲਣ ਫ਼ਿਰਨ ਵਿੱਚ ਅਸਮਰਥ ਅਤੇ 18486 ਹੋਰ ਦਿਵਿਆਂਗ ਵੋਟਰ ਹਨ।
ਡਾ. ਰਾਜੂ ਨੇ ਕਿਹਾ ਕਿ ਸਭ ਤੋਂ ਪਹਿਲਾਂ 18 ਸਾਲ ਤੋਂ ਵੱਧ ਉਮਰ ਦੇ ਦਿਵਿਆਂਗ ਵੋਟਰਾਂ ਦਾ ਪੂਰਾ ਡਾਟਾ ਇਕੱਤਰ ਕੀਤਾ ਗਿਆ ਅਤੇ ਉਨ੍ਹਾਂ ਦੀ ਪੋਲਿੰਗ ਸਟੇਸ਼ਨ ਵਾਈਜ ਅਤੇ ਕਿਸ ਤਰ੍ਹਾਂ ਦੀ ਡਿਸਅਬਲਿਟੀ ਹੈ, ਦੀ ਲਿਸਟ ਜ਼ਿਲ੍ਹਾ ਚੋਣ ਅਫ਼ਸਰ/ਇਲੈਕਟੋਰਲ ਰਜਿਸਟ੍ਰੇਸ਼ਨ ਆਫ਼ੀਸਰ/ਬੀ.ਐਲ.ਓ. ਪੱਧਰ ਤੇ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਵਿਭਾਗ ਦੀ ਮਦਦ ਨਾਲ ਤਿਆਰ ਕੀਤੀ ਗਈ ਹੈ।
ਡਾ. ਰਾਜੂ ਨੇ ਦੱਸਿਆ ਕਿ ਦਿਵਿਆਂਗ ਵੋਟਰਾਂ ਨੁੰ ਕਤਾਰ ਵਿੱਚ ਖੜ੍ਹ ਕੇ ਆਪਣੀ ਵਾਰੀ ਦਾ ਇੰਤਜਾਰ ਨਾ ਕਰਨਾ ਪਵੇ ਇਸ ਮਕਸਦ ਲਈ ਵਿਸੇਸ਼ ਕਦਮ ਪੁੱਟੇ ਗਏ ਹਨ । ਇਸ ਤੋਂ ਇਲਾਵਾ ਵਿਸ਼ੇਸ਼/ਮੋਬਾਈਲ ਕੈਂਪ ਲਗਾ ਕੇ ਦਿਵਿਆਂਗ ਵੋਟਰਾਂ ਨੂੰ ਉਤਸ਼ਾਹਤ ਕਰਨ ਅਤੇ ਸਿੱਖਿਅਤ ਕੀਤਾ ਗਿਆ ਹੈ ਅਤੇ ਇਸ ਤਰ੍ਹਾਂ ਦੀ ਗਤਵਿਧੀਆਂ ਲਗਾਤਰ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਐਨ.ਸੀ.ਸੀ., ਐਨ.ਵਾਈ.ਕੇ. ਅਤੇ ਐਨ.ਐਸ.ਐਸ. ਵਰਗੀਆਂ ਸੰਸਥਾਵਾਂ ਦੇ ਵਲੰਟੀਅਰਜ਼ ਦੀ ਮਦਦ ਵੀ ਦਿਵਿਆਂਗ ਵੋਟਰਾਂ ਨੂੰ ਜਾਗਰੂਕ ਕਰਨ ਲਈ ਲਈ ਜਾ ਰਹੀ ਹੈ।