
ਭਾਰਤ ਅਤੇ ਪਾਕਿਸਤਾਨ ਵਿਚ ਤਣਾਅ ਵਿਚਕਾਰ ਭਾਰਤ ਦੇ ਦਬਾਅ ਅੱਗੇ ਪਾਕਿਸਤਾਨ ਝੁਕਣ ਲਈ ਮਜ਼ਬੂਰ ਹੋ ਗਿਆ ਹੈ। ਪਾਕਿਸਤਾਨ ਵੱਲੋਂ ਭਾਰਤੀ ਪਾਇਲਟ...
ਅਟਾਰੀ : ਭਾਰਤ ਅਤੇ ਪਾਕਿਸਤਾਨ ਵਿਚ ਤਣਾਅ ਵਿਚਕਾਰ ਭਾਰਤ ਦੇ ਦਬਾਅ ਅੱਗੇ ਪਾਕਿਸਤਾਨ ਝੁਕਣ ਲਈ ਮਜ਼ਬੂਰ ਹੋ ਗਿਆ ਹੈ। ਪਾਕਿਸਤਾਨ ਵੱਲੋਂ ਭਾਰਤੀ ਪਾਇਲਟ ਅਭਿਨੰਦਨ ਨੂੰ ਅੱਜ ਰਿਹਾਅ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਅਭਿਨੰਦਨ ਦੀ ਵਾਹਗਾ ਬਾਰਡਰ ਰਾਹੀਂ ਵਤਨ ਵਾਪਸੀ ਹੋਈ।
Abhinandan
ਦੱਸ ਦਈਏ ਕਿ ਪਾਕਿਸਤਾਨੀ ਲੜਾਕੂ ਜਹਾਜ਼ ਐਫ਼-16 ਨੂੰ ਮਾਰ ਸੁੱਟਣ ਤੋਂ ਬਾਅਦ ਅਭਿਨੰਦਨ ਦਾ ਫਾਈਟਰ ਪਲੇਟ ਮਿਗ-21 ਵੀ ਕਰੈਸ਼ ਹੋ ਗਇਆ ਸੀ।
Wing Commander Abhinandan
ਇਸ ਤੋਂ ਬਾਅਦ ਅਭਿਨੰਦਨ ਦਾ ਪੈਰਾਸ਼ੂਟ ਪੀਓਕੇ ਵਿਚ ਪੁੱਜ ਗਿਆ ਸੀ, ਜਿੱਥੇ ਪਾਕਿਸਤਾਨੀ ਫ਼ੌਜ ਨੇ ਉਨ੍ਹਾਂ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ ਸੀ। ਭਾਰਤ ਅਤੇ ਅੰਤਰਰਾਸ਼ਟਰੀ ਦਬਾਅ ਵਿਚ ਬੀਤੇ ਦਿਨ ਪਾਕਿਸਤਾਨ ਦੀ ਸੰਸਦ ਵਿਚ ਇਮਰਾਨ ਖਾਨ ਨੇ ਕਿਹਾ ਕਿ ਉਹ ਅਭਿਨੰਦਨ ਨੂੰ ਛੱਡ ਰਹੇ ਹਨ। ਇਸ ਦੇ ਚਲਦਿਆਂ ਅੱਜ ਵਾਹਗਾ ਬਾਰਡਰ ਰਾਹੀਂ ਅਭਿਨੰਦਨ ਵਤਨ ਵਾਪਸ ਪਰਤੇ।