
ਪੰਜਾਬ 'ਚ 'ਆਪ' ਦੀ ਸਰਕਾਰ ਬਣੀ ਤਾਂ ਬਿਜਲੀ ਹੋਵੇਗੀ ਮੁਫ਼ਤ : 'ਆਪ'
7 ਅਪ੍ਰੈਲ ਤੋਂ ਜਨ ਅੰਦੋਲਨ ਦੀ ਹੋਵੇਗੀ ਸ਼ੁਰੂਆਤ : ਭਗਵੰਤ ਮਾਨ
ਜਲੰਧਰ, 31 ਮਾਰਚ (ਬੁਲੰਦ): ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਚ ਦਿਨੋਂ ਦਿਨ ਵੱਧ ਰਹੀਆਂ ਬਿਜਲੀ ਦੀਆਂ ਕੀਮਤਾਂ ਵਿਰੁਧ 7 ਅਪ੍ਰੈਲ ਤੋਂ ਵੱਡਾ ਜਨ ਅੰਦੋਲਨ ਸ਼ੁਰੂ ਕੀਤਾ ਜਾ ਰਿਹਾ ਹੈ | ਇਸ ਅੰਦੋਲਨ ਦੌਰਾਨ ਸਾਰੇ ਪੰਜਾਬ ਦੇ ਜ਼ਿਲਿ੍ਹਆਂ ਵਿਚ ਬਿਜਲੀ ਦੇ ਬਿਲ ਫੂਕੇ ਜਾਣਗੇ | ਇਸ ਬਾਰੇ ਅੱਜ ਜਲੰਧਰ ਵਿਚ ਇਕ ਪ੍ਰੈੱਸ ਕਾਨਫ਼ਰੰਸ ਕਰ ਕੇ ਆਪ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ, ਪੰਜਾਬ ਇੰਚਾਰਜ ਜਰਨੈਲ ਸਿੰਘ, ਸਹਿ ਇੰਚਾਰਜ ਰਾਘਵ ਚੱਢਾ, ਅਮਨ ਅਰੋੜਾ, ਬਲਜਿੰਦਰ ਕੌਰ ਅਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਵੀ ਮੌਜੂਦ ਰਹੇ | ਇਸ ਮੌਕੇ ਸੰਬੋਧਨ ਕਰਦਿਆਂ ਭਗਵੰਤ ਮਾਨ ਅਤੇ ਰਾਘਵ ਚੱਢਾ ਨੇ ਕਿਹਾ ਕਿ ਇਸ ਮਹਿੰਗਾਈ ਦੇ ਦੌਰ ਵਿਚ ਪੰਜਾਬ ਸਰਕਾਰ ਅਪਣੇ ਹੀ ਲੋਕਾਂ ਨੂੰ ਲੁੱਟਣ 'ਤੇ ਉਤਾਰੂ ਹੋਈ ਪਈ ਹੈ |
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਨੂੰ ਆਪ ਪਾਰਟੀ ਘਰ-ਘਰ ਜਾ ਕੇ ਭੰਡੇਗੀ ਅਤੇ ਲੋਕਾਂ ਨੂੰ ਦਸੇਗੀ ਕਿ ਕਿਸ ਤਰ੍ਹਾਂ ਦਿੱਲੀ ਵਿਚ ਕੇਜਰੀਵਾਲ ਨੇ ਬਿਜਲੀ ਚੋਰੀ ਬੰਦ ਕਰਵਾ ਕੇ ਲੋਕਾਂ ਨੂੰ ਬਾਹਰੋਂ ਖ਼ਰੀਦ ਕੇ ਵੀ ਮੁਫ਼ਤ ਬਿਜਲੀ ਮੁਹਈਆ ਕਰਵਾਈ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਪ ਦੀ ਸਰਕਾਰ ਬਣਦੇ ਸਾਰ ਹੀ ਬਿਜਲੀ ਨੂੰ ਮੁਫ਼ਤ ਕਰ ਦਿਤਾ ਜਾਵੇਗਾ | ਉਨ੍ਹਾਂ ਕਿਹਾ ਕਿ ਦਿੱਲੀ ਤਾਂ ਬਾਹਰਲੇ ਸੂਬਿਆਂ ਤੋਂ ਬਿਜਲੀ ਲੈਂਦੀ ਹੈ ਪਰ ਪੰਜਾਬ ਵਿਚ ਤਾਂ ਬਿਜਲੀ ਪੈਦਾ ਹੁੰਦੀ ਹੈ | ਫਿਰ ਵੀ ਨਾ ਤਾਂ ਕੈਪਟਨ ਸਰਕਾਰ ਅਪਣੇ ਵਾਅਦੇ ਮੁਤਾਬਕ 5 ਰੁਪਏ ਬਿਜਲੀ
ਲੋਕਾਂ imageਨੂੰ ਦੇ ਸਕੀ ਅਤੇ ਨਾ ਹੀ ਬਿਜਲੀ ਦੇ ਰੇਟ ਘੱਟ ਕਰ ਸਕੀ | ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ, ਅਕਾਲੀ ਦਲ ਦੇ ਰਾਹ 'ਤੇ ਚਲਦੇ ਹੋਏ ਦਿਸ ਤਰੀਕੇ ਨਾਲ ਲੋਕਾਂ ਦੀ ਲੁੱਟ ਕੀਤੀ ਹੈ, ਉਸ ਨੂੰ ਵੇਖਦੇ ਹੋਏ ਸਰਕਾਰ ਨੂੰ ਆਪ ਪਾਰਟੀ ਬੁਰੀ ਤਰ੍ਹਾਂ ਨਾਲ ਘੇਰੇਗੀ ਅਤੇ ਕੈਪਟਨ ਤੋਂ ਪਾਈ ਪਾਈ ਦਾ ਹਿਸਾਬ ਲਿਆ ਜਾਵੇਗਾ |
ਉਨ੍ਹਾਂ ਕਿਹਾ ਕਿ ਪਹਿਲਾਂ ਬਾਦਲਾਂ ਨੇ ਅਤੇ ਫੇਰ ਕੈਪਟਨ ਨੇ ਪ੍ਰਾਈਵੇਟ ਕੰਪਨੀਆਂ ਨਾਲ ਮਿਲ ਕੇ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ ਨਾਂ 'ਤੇ ਲੁਟਿਆ ਹੈ ਅਤੇ ਅਪਣੇ ਘਰ ਭਰੇ ਹਨ | ਉਨ੍ਹਾਂ ਕਿਹਾ ਕਿ 7 ਅਪ੍ਰੈਲ ਤੋਂ ਹਰ ਜ਼ਿਲ੍ਹੇ, ਕਸਬੇ, ਤਹਿਸੀਲ ਅਤੇ ਪਿੰਡਾਂ ਵਿਚ ਬਿਜਲੀ ਦੇ ਬਿਲ ਸਾੜੇ ਜਾਣਗੇ | ਇਸ ਮੌਕੇ ਉਨਾਂ ਦਿੱਲੀ ਦੇ ਬਿਜਲੀ ਬਿਲ ਅਕੇ ਪੰਜਾਬ ਦੇ ਬਿਲ ਵਿਖਾਉਂਦੇ ਹੋਏ ਕਿਹਾ ਕਿ ਕਿਵੇਂ ਦਿੱਲੀ ਵਿਚ ਲੋਕਾਂ ਦੇ ਬਿਲ ਸਿਫ਼ਰ ਆ ਰਹੇ ਹਨ ਅਤੇ ਪੰਜਾਬ ਵਿਚ ਹਜ਼ਾਰਾਂ ਲੱਖਾਂ ਰੁਪਏ ਬਿਲ ਉਨ੍ਹਾਂ ਘਰਾਂ ਦੇ ਆ ਰਹੇ ਹਨ | ਜਿੱਥੇ ਸਿਰਫ਼ ਦੋ ਪੱਖੇ ਏ ਦੋ ਬਲਬ ਜਗਦੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਪ ਪਾਰਟੀ ਦੀ ਸਰਕਾਰ ਬਣਨ ਦੀ ਪੂਰੀ ਉਮੀਦ ਹੈ ਅਤੇ ਹਰ ਹਾਲ ਵਿਚ ਲੋਕਾਂ ਨੂੰ ਮਹਿੰਗਾਈ ਦੀ ਦਲਦਲ 'ਚੋਂ ਬਾਹਰ ਕਢਿਆ ਜਾਵੇਗਾ | ਇਸ ਮੌਤਕੇ ਮੀਤ ਹੇਅਰ, ਡਾ. ਸ਼ਿਵ ਦਿਆਲ ਮਾਲੀ, ਡਾ. ਸੰਜੀਵ ਸ਼ਰਮਾ, ਰਾਜਵਿੰਦਰ ਕੌਰ , ਸੰਨੀ ਅਕੇ ਬਲਵੰਤ ਵੀ ਮੌਜੂਦ ਸਨ |
ਫੋਟੋ- 31ਬੁਲੰਦ1
ਕੈਪੱਸ਼ਨ- ਪੱਤਰਕਾਰਾਂ ਨਾਲ ਗੱਲਬਾਤ ਕਰਦੇ ਰਾਘਵ ਚੱਢਾ ਅਤੇ ਭਗਵੰਤ ਮਾਨ ਅਤੇ ਬਿਜਲੀ ਦੇ ਬਿਲਾਂ ਨੂੰ ਫੂਕਦੇ ਆਪ ਆਗੂ(ਫੋਟੋ-ਬੁਲੰਦ)-
31jalbuland1