
ਜੇ ਨਿਆਂਪਾਲਿਕਾ ਮੌਲਿਕ ਅਧਿਕਾਰਾਂ ਨਾਲ ਜੁੜੇ ਮਾਮਲਿਆਂ ਤੋਂ 'ਪੱਲਾ ਝਾੜ ਲਵੇ' ਤਾਂ ਬੰਦਾ ਕਿਥੇ ਜਾਵੇਗਾ : ਮੁਫ਼ਤੀ
ਸ਼੍ਰੀਨਗਰ, 31 ਮਾਰਚ : ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਬੁਧਵਾਰ ਨੂੰ ਕਿਹਾ ਕਿ ਉਹ ਬੰਦਾ ਕਿਥੇ ਜਾਏ ਜਦੋਂ ਮੌਲਿਕ ਅਧਿਕਾਰਾਂ ਨਾਲ ਜੁੜੇ ਮਾਮਲਿਆਂ 'ਚ ਨਿਆਂਪਾਲਿਕਾ ਵੀ ''ਅਪਣਾ ਪੱਲਾ ਝਾੜ ਲਵੇ'' ਕਿਉਂਕਿ ਨਿਆਂ ਹਾਸਲ ਕਰਨ ਦਾ ਇਹ ਹੀ ਇਕ ਆਖ਼ਰੀ ਰਸਤਾ ਹੁੰਦਾ ਹੈ |
ਮਹਿਬੂਬਾ ਨੇ ਟਵਿੱਟਰ 'ਤੇ ਲਿਖਿਆ, ''ਭਾਜਪਾ ਦੇ ਸ਼ਾਸਨ 'ਚ ਭਾਰਤੀ ਸੰਵਿਧਾਨ ਨੂੰ ਰੋਲਿਆ ਜਾ ਰਿਹਾ ਹੈ | ਸਿਰਫ਼ ਨਿਆਂਪਾਲਿਕਾ ਦਾ ਸਹਾਰਾ ਅਤੇ ਵਿਕਲਪ ਹੀ ਬਚਦਾ ਹੈ | ਇਕ ਵਾਰ ਜਦੋਂ ਉਹ ਵੀ ਮੌਲਿਕ ਅਧਿਕਾਰਾਂ ਨਾਲ ਜੁੜੇ ਮਾਮਲਿਆਂ ਤੋਂ ਅਪਣਾ ਪੱਲਾ ਝਾੜ ਲੈਂਦੇ ਹਨ, ਤਾਂ ਇਕ ਵਿਅਕਤੀ ਕਿੱਥੇ ਜਾਵੇਗਾ?'' ਜੰਮੂ ਕਸ਼ਮੀਰ ਹਾਈ ਕੋਰਟ ਨੇ ਮੁਫ਼ਤੀ ਦੀ ਉਸ ਪਟੀਸ਼ਨ ਨੂੰ ਸੋਮਵਾਰ ਨੂੰ ਖ਼ਾਰਜ ਕਰ ਦਿਤਾ ਸੀ ਜਿਸ 'ਚ ਪਾਸਪੋਰਟ ਅਥਾਰਿਟੀ ਨੂੰ ਉਨ੍ਹਾਂ ਦੇ ਪੱਖ 'ਚ ਪਾਸਪੋਰਟ ਜਾਰੀ ਕਰਨ ਦਾ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਗਈ ਸੀimage | (ਏਜੰਸੀ)