ਕਿਸਾਨਾਂ ਨੂੰ ਪਾਵਰਕਾਮ ਦੀ ਸਲਾਹ, 'ਕਣਕ ਨੂੰ ਅੱਗ ਤੋਂ ਬਚਾਉਣਾ ਤਾਂ ਖੇਤ 'ਚ ਮਜ਼ਦੂਰਾਂ ਨੂੰ ਨਾ ਪੀਣ ਦਿਓ ਸਿਗਰਟ'
Published : Apr 1, 2022, 10:10 am IST
Updated : Apr 1, 2022, 10:19 am IST
SHARE ARTICLE
Photo
Photo

ਕੰਟਰੋਲ ਰੂਮ ਦੇ ਨੰਬਰ ਵੀ ਕੀਤੇ ਜਾਰੀ

 

ਮੁਹਾਲੀ : ਪਾਵਰਕਾਮ (PSPCL) ਨੇ ਪੰਜਾਬ ਵਿੱਚ ਕਣਕ ਨੂੰ ਅੱਗ ਤੋਂ ਬਚਾਉਣ ਲਈ ਕਿਸਾਨਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਖੇਤ ਵਿਚ ਕਿਸੇ ਵੀ ਮਜ਼ਦੂਰ ਨੂੰ ਬੀੜੀ-ਸਿਗਰਟ ਨਾ ਪੀਣ ਦਿੱਤੀ ਜਾਵੇ। ਇਸ ਦੇ ਨਾਲ ਹੀ ਬਿਜਲੀ ਦੀਆਂ ਤਾਰਾਂ ਨੂੰ ਬਾਂਸ ਜਾਂ ਸੋਟੀ ਨਾਲ ਨਾ ਛੂਹੋ। ਪਾਵਰਕਾਮ ਨੇ ਅੱਗ ਲੱਗਣ ਜਾਂ ਨੁਕਸਦਾਰ ਬਿਜਲੀ ਲਾਈਨਾਂ ਦੀ ਸਥਿਤੀ ਵਿੱਚ ਕਿਸਾਨਾਂ ਲਈ ਕੁਝ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ। ਪੰਜਾਬ ਵਿੱਚ ਅੱਜ ਤੋਂ ਕਣਕ ਦੀ ਖਰੀਦ ਸ਼ੁਰੂ ਹੋ ਰਹੀ ਹੈ। ਅਜਿਹੀ ਸਥਿਤੀ ਵਿੱਚ ਖੇਤ ਵਿੱਚ ਖੜ੍ਹੀ ਜਾਂ ਵੱਢੀ ਹੋਈ ਫ਼ਸਲ ਨੂੰ ਅੱਗ ਨਾ ਲੱਗੇ, ਇਸ ਲਈ ਪਾਵਰਕਾਮ ਨੇ ਕਿਸਾਨਾਂ ਨੂੰ ਸੁਚੇਤ ਕੀਤਾ ਹੈ।

 

ਦਿੱਤੀ ਗਈ ਸਲਾਹ
ਹਾਰਵੈਸਟਰ ਕੰਬਾਈਨ ਦਿਨ ਵੇਲੇ ਹੀ ਚਲਾਓ। ਇਸ ਨੂੰ ਬਿਜਲੀ ਦੇ ਖੰਭਿਆਂ ਅਤੇ ਤਾਰਾਂ ਤੋਂ ਦੂਰ ਰੱਖੋ।
ਵੱਢੀ ਹੋਈ ਕਣਕ ਨੂੰ ਬਿਜਲੀ ਦੀਆਂ ਤਾਰਾਂ ਜਾਂ ਟਰਾਂਸਫਰ ਦੇ ਹੇਠਾਂ ਸਟੋਰ ਨਾ ਕਰੋ।
ਖੇਤ ਵਿੱਚ ਲਗਾਏ ਗਏ ਟਰਾਂਸਫਾਰਮਰ ਦੇ ਆਲੇ-ਦੁਆਲੇ 10 ਮੀਟਰ ਖੇਤਰ ਗਿੱਲਾ ਰੱਖੋ।

 

 

ਪਾਵਰਕਾਮ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਬਿਜਲੀ ਲਾਈਨ ਵਿੱਚ ਕੋਈ ਚੰਗਿਆੜੀ ਨਜ਼ਰ ਆਉਂਦੀ ਹੈ ਤਾਂ ਤੁਰੰਤ ਇਸਦੀ ਸੂਚਨਾ ਦੇਣ। ਜੇਕਰ ਤਾਰਾਂ ਢਿੱਲੀਆਂ ਹਨ ਜਾਂ ਅੱਗ ਲੱਗਦੀ ਹੈ ਤਾਂ ਤੁਸੀਂ ਨਜ਼ਦੀਕੀ ਐਸ.ਡੀ.ਓ ਦਫ਼ਤਰ ਨੂੰ ਸੂਚਿਤ ਕਰ ਸਕਦੇ ਹੋ ਜਾਂ ਸ਼ਿਕਾਇਤ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਕੰਟਰੋਲ ਰੂਮ ਦੇ ਨੰਬਰ 96461-06835 ਜਾਂ 96461-06836 'ਤੇ ਕਾਲ ਕਰ ਸਕਦੇ ਹੋ। ਇਸ ਤੋਂ ਇਲਾਵਾ 96461-06835 'ਤੇ ਵਟਸਐਪ ਰਾਹੀਂ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਪਾਵਰਕਾਮ ਦਾ ਕਹਿਣਾ ਹੈ ਕਿ ਵਟਸਐਪ ਕਰਦੇ ਸਮੇਂ ਅੱਗ ਜਾਂ ਸਪਾਰਕਿੰਗ ਦੀ ਫੋਟੋ ਅਤੇ ਲੋਕੇਸ਼ਨ ਵੀ ਭੇਜੀ ਜਾਵੇ।

PHOTO
PHOTO

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM

Indira Gandhi ਨੂੰ ਮਾਰਨ ਵਾਲੇ Beant Singh ਦੇ ਬੇਟੇ ਨੇ ਕੀਤੇ ਖ਼ੁਲਾਸੇ ਕਿ ਕਿਵੇਂ ਕੱਟੀਆਂ ਉਨ੍ਹਾਂ ਰਾਤਾਂ..

03 May 2024 8:34 AM

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM
Advertisement