
ਪਟਿਆਲਾ ਦੇ ਦੇਵੀਗੜ੍ਹ ਰੋਡ ਜੋੜੀ ਸੜਕ ’ਤੇ ਵਾਪਰਿਆ ਹਾਦਸਾ
ਪਟਿਆਲਾ: ਸ਼ਹਿਰ ਦੇ ਦੇਵੀਗੜ੍ਹ ਰੋਡ ਜੋੜੀ ਸੜਕ ’ਤੇ ਭਿਆਨਕ ਸੜਕ ਹਾਦਸਾ ਵਾਪਰ ਜਾਣ ਦੀ ਖ਼ਬਰ ਮਿਲੀ ਹੈ। ਸੜਕ ਹਾਦਸੇ ਵਿਚ ਬੱਸ ਤੇ ਮੋਟਰਸਾਈਕਲ ਦੀ ਆਹਮੋ-ਸਾਹਮਣੇ ਦੀ ਟੱਕਰ ਹੋ ਗਈ, ਜਿਸ ਵਿਚ ਮੋਟਰਸਾਈਕਲ ਸਵਾਰ 2 ਨੌਜਵਾਨਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦੇਵੀਗੜ੍ਹ ਤੋਂ ਪਟਿਆਲਾ ਵੱਲ ਆ ਰਹੇ ਸਨ ਤੇ ਬੱਸ ਪਟਿਆਲਾ ਤੋਂ ਜਾ ਰਹੀ ਸੀ।
Road Accident
ਦੋਵਾਂ ਦੀ ਆਹਮੋ-ਸਾਹਮਣੇ ਦੀ ਟੱਕਰ ਹੋਈ, ਜਿਸ ਮਗਰੋਂ ਨੌਜਵਾਨਾਂ ਨੇ ਦਮ ਤੋੜ ਦਿਤਾ। ਪਟਿਆਲਾ ਦੀ ਥਾਣਾ ਸਨੌਰ ਪੁਲਿਸ ਨੇ ਮਾਮਲਾ ਦਰਜ ਕਰਕੇ ਪੀਆਰਟੀਸੀ ਬੱਸ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Death