ਤੁੱਲੀ ਲੈਬ ਮਾਮਲੇ ਦੀ ਜਾਂਚ ਨੂੰ ਲੈ ਮਨਦੀਪ ਮੰਨਾ ਦੇ ਵੱਡੇ ਖੁਲਾਸੇ
ਅੰਮ੍ਰਿਤਸਰ: ਅੰਮ੍ਰਿਤਸਰ ਦੀ ਤੁੱਲੀ ਨੂੰ ਲੈਬ ਦੇ ਮਾਮਲੇ ਦੀ ਜਾਂਚ ਨੂੰ ਲੈ ਕੇ ਸਮਾਜ ਸੇਵੀ ਮਨਦੀਪ ਮੰਨਾ ਨੇ ਇੱਕ ਵਾਰ ਫਿਰ ਕਈ ਅਹਿਮ ਖੁਲਾਸੇ ਕਰ ਦਿੱਤੇ ਹਨ। ਮੰਨਾ ਨੇ ਮਾਮਲੇ ਦੀ ਜਾਂਚ ਵਿਚ ਵਰਤੀ ਜਾ ਰਹੀ ਢਿੱਲ ਤੇ ਪੰਜਾਬ ਪੁਲਿਸ ਨੂੰ ਨਿਸ਼ਾਨੇ 'ਤੇ ਲਿਆ ਤੇ ਪੁਲਿਸ ਦੀ ਕਾਰਗਜ਼ਾਰੀ ਤੇ ਕਈ ਸਵਾਲ ਖੜੇ ਕੀਤੇ ਹਨ।
ਉਹਨਾਂ ਕਿਹਾ ਕਿ 23 ਜੂਨ ਨੂੰ ਵਿਜ਼ੀਲੈਂਸ ਵੱਲੋਂ ਤੁਲੀ ਲੈਬ ਵਾਲਿਆਂ ਖਿਲਾਫ ਪਰਚਾ ਦਰਜ ਕੀਤਾ ਗਿਆ ਸੀ ਕਿ ਇਹਨਾਂ ਵੱਲੋਂ ਲੋਕਾਂ ਨੂੰ ਕੋਵਿਡ-19 ਦੀਆਂ ਫੇਕ ਰਿਪੋਰਟਾਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਹਨ। ਇਸ ਲੈਬ ਦੇ ਵਿਅਕਤੀ ਹਸਪਤਾਲ ਨਾਲ ਮਿਲ ਕੇ ਲੋਕਾਂ ਨੂੰ ਲੁੱਟ ਰਹੇ ਹਨ ਤੇ ਇਹਨਾਂ ਵਿਚੋਂ 6 ਵਿਅਕਤੀਆਂ ਤੇ ਪਰਚਾ ਦਰਜ ਕੀਤਾ ਗਿਆ ਸੀ।
23 ਤਰੀਕ ਤੋਂ 3 ਤੋਂ 4 ਦਿਨਾਂ ਬਾਅਦ ਦੋਸ਼ੀਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਉਹਨਾਂ ਦੀ ਵਿਜ਼ੀਲੈਂਸ ਕੋਲੋਂ ਜਾਂਚ ਬਦਲ ਕੇ ਲੋਕਲ ਪ੍ਰਸ਼ਾਸ਼ਨ ਕੋਲ ਆ ਜਾਵੇਗੀ ਕਿਉਂ ਕਿ ਉਹਨਾਂ ਤੇ ਚੰਡੀਗੜ੍ਹ ਸਰਕਾਰ ਦੇ ਕਿਸੇ ਨਾ ਕਿਸੇ ਨੁਮਾਇੰਦੇ ਨੂੰ ਪੈਸੇ ਦਿੱਤੇ ਸਨ ਅਤੇ ਇਹਨਾਂ ਨੇ ਉਹਨਾਂ ਨਾਲ ਡੀਲ ਕੀਤੀ ਹੋਈ ਸੀ। ਇਸ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ, “ਉਹ ਉਹਨਾਂ ਦੀ ਜਾਂਚ ਵਿਜ਼ੀਲੈਂਸ ਤੋਂ ਲੈ ਕੇ ਲੋਕਲ ਪ੍ਰਸ਼ਾਸਨ ਨੂੰ ਇਸ ਲਈ ਦੇ ਰਹੇ ਹਨ ਤਾਂ ਕਿ ਉਹਨਾਂ ਨੂੰ ਕੋਰਟ ਵਿਚੋਂ ਰਿਲੀਫ ਨਾ ਮਿਲੇ।
ਇਸ ਦੀ ਦੇਖ-ਰੇਖ ਵਿਚ ਉਹਨਾਂ ਨੇ ਇਕ ਸਿਟ ਬਣਾਈ ਹੈ ਤੇ ਜੋ ਕੁੱਝ ਵੀ ਹੋਵੇਗਾ ਉਹ ਉਹਨਾਂ ਦੀ ਨਿਗਰਾਨੀ ਹੇਠ ਹੋਵੇਗਾ।” ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਗੱਲ ਬਾਰੇ ਵੀ ਪਤਾ ਲੱਗਿਆ ਸੀ ਕਿ ਇਹ ਸਿਟ ਵੀ ਹੇਠਾਂ ਵਾਲੇ ਲੋਕਾਂ ਨੂੰ ਪੁੱਛ ਕੇ ਹੀ ਬਣਾਈ ਗਈ ਸੀ ਤੇ ਇਸ ਸਿਟ ਵਿਚ ਇਕ ਅਜਿਹਾ ਵਿਅਕਤੀ ਵੀ ਸ਼ਾਮਲ ਹੈ ਜਿਸ ਦੇ ਨਾਮ ਤੋਂ ਦੋਸ਼ੀਆਂ ਨੂੰ ਲੱਗਿਆ ਕਿ ਉਹਨਾਂ ਦਾ ਕੁੱਝ ਵੀ ਵਿਗੜ ਨਹੀਂ ਸਕਦਾ।
ਮਨਦੀਪ ਮੰਨਾ ਨੇ ਅੱਗੇ ਕਿਹਾ ਕਿ, “ਪੁਲਿਸ ਨੇ ਸਾਰੀ ਕਾਰਵਾਈ ਅਪਣੀ ਮਰਜ਼ੀ ਮੁਤਾਬਕ ਕੀਤੀ ਹੈ ਉਹਨਾਂ ਨੇ ਉਹ ਨਹੀਂ ਕੀਤਾ ਜੋ ਕੈਪਟਨ ਨੇ ਹੁਕਮ ਕੀਤਾ ਸੀ।” ਇਹ ਮੁੱਦਾ ਲੋਕਾਂ ਨਾਲ ਜੁੜਾ ਹੋਣ ਕਰ ਕੇ ਅਜੇ ਤਕ ਲਟਕ ਰਿਹਾ ਹੈ ਜੇ ਇਹੀ ਕਿਸੇ ਅਧਿਕਾਰੀ ਨਾਲ ਵਾਪਰਦਾ ਤਾਂ ਦੋਸ਼ੀ ਫੜੇ ਜਾਣੇ ਸੀ। ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹੀ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦਿੱਤੀ ਜਾਵੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।