ਨਵਜੋਤ ਸਿੱਧੂ 'ਤੇ ਭੜਕਿਆ ਮਨਦੀਪ ਮੰਨਾ, ਲਾਈਵ ਵੀਡੀਓ ਦਿਖਾ ਕੇ ਦਿੱਤਾ ਵੱਡਾ ਸਬੂਤ
Published : Jul 7, 2020, 5:12 pm IST
Updated : Jul 7, 2020, 5:12 pm IST
SHARE ARTICLE
Mandeep Manna Navjot Singh Sidhu
Mandeep Manna Navjot Singh Sidhu

ਪਰ ਹੁਣ ਇਕ ਰਿਪੋਰਟ ਸਾਹਮਣੇ ਆਈ ਹੈ ਜਿਸ ਵਿਚ...

ਚੰਡੀਗੜ੍ਹ: ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ ਦੇ ਜੋੜਾ ਫਾਟਕ ਤੇ ਹਾਦਸਾ ਵਾਪਰਿਆ ਸੀ ਜਿਸ ਵਿਚ 60 ਲੋਕਾਂ ਦੀ ਮੌਤ ਤੇ 100 ਤੋਂ ਵਧ ਲੋਕ ਜ਼ਖ਼ਮੀ ਹੋਏ ਸਨ। ਇਹਨਾਂ ਦੇ ਪਰਿਵਾਰਾਂ ਵੱਲੋਂ ਧਰਨੇ ਵੀ ਲਗਾਏ ਸਨ ਕਿ ਜਿਹੜੇ ਅਸਲ ਦੋਸ਼ੀ ਹਨ ਉਹਨਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ਪਰ ਉਹਨਾਂ ਤੇ ਅਜੇ ਤਕ ਕੋਈ ਕਾਰਵਾਈ ਨਹੀਂ ਹੋਈ।

Mandeep Manna Mandeep Manna

ਪਰ ਹੁਣ ਇਕ ਰਿਪੋਰਟ ਸਾਹਮਣੇ ਆਈ ਹੈ ਜਿਸ ਵਿਚ ਨਗਰ ਨਿਗਮ ਦੇ ਚਾਰ ਮੁਲਾਜ਼ਮ ਸ਼ਾਮਲ ਹਨ ਇਹਨਾਂ ਤੇ ਕਾਰਵਾਈ ਕੀਤੀ ਗਈ ਹੈ। ਇਸ ਬਾਬਤ ਮਨਦੀਪ ਮੰਨਾ ਨਾਲ ਗੱਲਬਾਤ ਕੀਤੀ ਗਈ। ਮਨਦੀਪ ਮੰਨਾ ਨੇ ਕਿਹਾ ਕਿ ਇਸ ਘਟਨਾ ਨੂੰ 2 ਸਾਲ ਬੀਤ ਚੁੱਕੇ ਹਨ ਤੇ ਉਸ ਘਟਨਾ ਸਥਾਨ ਤੇ ਕੈਪਟਨ ਅਮਰਿੰਦਰ ਸਿੰਘ ਖੁਦ ਆ ਕੇ ਕਹਿ ਗਏ ਸਨ ਕਿ 4 ਹਫ਼ਤਿਆਂ ਵਿਚ ਕਾਰਵਾਈ ਕੀਤੀ ਜਾਵੇਗੀ।

Mandeep Manna Mandeep Manna

ਇਹਨਾਂ ਦੋ ਸਾਲਾਂ ਬਾਅਦ ਸਿਰਫ 4 ਮੁਲਾਜ਼ਮਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਇਸ ਦਾ ਕਾਰਨ ਇਹ ਸੀ ਕਿ ਚਾਰ ਹਫ਼ਤਿਆਂ ਵਿਚ ਇਨਕੁਆਇਰੀ ਅਫ਼ਸਰਾਂ ਨੇ ਜਾਂਚ ਕੀਤੀ ਤਾਂ ਉਸ ਵਿਚ ਸਿਆਸਤਦਾਨ, ਅਫ਼ਸਰ ਆ ਚੁੱਕੇ ਸਨ ਤੇ ਇਹਨਾਂ ਤੇ ਪਰਦਾ ਪਾਉਣ ਲਈ ਦੁਬਾਰ-ਦੁਬਾਰਾ ਇਨਕੁਆਇਰੀ ਕੀਤੀ ਗਈ।

Navjot Singh SidhuNavjot Singh Sidhu

ਅਫ਼ਸਰ ਨਵਜੋਤ ਸਿੰਘ ਸਿੱਧੂ ਦੇ ਵੀ ਨੌਕਰ ਸਨ, ਇਹ ਸਰਕਾਰ ਦੇ ਵੀ ਨੌਕਰ ਸਨ, ਬਾਕੀ ਜੋ ਦੁਸਹਿਰਾ ਮਨਾਉਣ ਵਾਲੇ ਸਨ ਜਾਂ ਜਿੰਨਾ ਨੂੰ ਸੱਦਾ ਦਿੱਤਾ ਗਿਆ ਸੀ ਉਹਨਾਂ ਲੋਕਾਂ ਨੂੰ ਇਸ ਵਿਚ ਨਹੀਂ ਰੱਖਿਆ ਗਿਆ। ਇਸ ਤੋਂ ਬਾਅਦ ਅਫ਼ਸਰਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ। ਉਹਨਾਂ ਨੇ ਅਫ਼ਸਰਾਂ ਨੂੰ ਅਪੀਲ ਵੀ ਕੀਤੀ ਹੈ ਉਹ ਅਪਣੀ ਨੌਕਰੀ ਅਪਣੇ ਸੰਵਿਧਾਨ ਅਨੁਸਾਰ ਕਰਨ।

TrainTrain

ਲੀਡਰ ਲੋੜ ਪੈਣ ਤੇ ਨਾਲ ਨਹੀਂ ਖੜਦੇ ਤੇ ਫ਼ੈਸਲਾ ਬੇਹੱਦ ਨਿੰਦਣਯੋਗ ਫ਼ੈਸਲਾ ਹੈ ਨਾ ਹੀ ਇਸ ਨਾਲ ਲੋਕਾਂ ਨੂੰ ਇਨਸਾਫ਼ ਮਿਲਣਾ ਹੈ। ਅਕਸਰ ਇਹ ਲਿਖਿਆ ਜਾਂਦਾ ਹੈ ਕਿ ਲੋਕਾਂ ਨੂੰ ਕਿਹੜਾ ਕਿਸੇ ਬੁਲਾਇਆ ਸੀ ਉਹ ਤਾਂ ਆਪ ਹੀ ਆਏ ਸਨ ਜੇ ਇਹ ਗੱਲ ਮੰਨ ਲਈ ਜਾਵੇ ਤਾਂ ਫਿਰ ਇਹ ਚਾਰ ਵੀ ਦੋਸ਼ੀ ਨਹੀਂ ਬਣਦੇ। ਜੇ ਇਹਨਾਂ ਮੁਲਾਜ਼ਮਾਂ ਦੀ ਨੌਕਰੀ ਜਾਂਦੀ ਹੈ ਜਾਂ ਇਹਨਾਂ ਦੀ ਤਨਖ਼ਾਹ ਕੱਟੀ ਜਾਂਦੀ ਹੈ ਤਾਂ ਇਸ ਨਾਲ ਪੀੜਤ ਪਰਿਵਾਰਾਂ ਨੂੰ ਕੀ ਫ਼ਾਇਦਾ ਹੋਵੇਗਾ।

Mandeep Manna Mandeep Manna

ਉਸ ਹਾਦਸੇ ਵਿਚ ਕੋਈ ਲੀਡਰ ਦੀ ਮੌਤ ਨਹੀਂ ਹੋਈ ਇਸ ਲਈ ਉਹਨਾਂ ਨਾਲ ਅਜਿਹਾ ਸਲੂਕ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਪੋਸਟਰ ਲਗਵਾ ਕੇ ਸੱਦਾ ਗਿਆ ਸੀ ਕਿ ਇਸ ਸਥਾਨ ਤੇ ਪਹੁੰਚੋ। ਨਵਜੋਤ ਸਿੰਘ ਸਿੱਧੂ ਸਰਕਾਰ ਦੇ ਦੋ ਨੰਬਰ ਦੇ ਮੰਤਰੀ ਗਿਣੇ ਜਾਂਦੇ ਸੀ ਤੇ ਉਹਨਾਂ ਨੂੰ ਕੋਈ ਸਰਟੀਫਿਕੇਟ ਵੀ ਨਹੀਂ ਦਿੱਤਾ ਗਿਆ ਸੀ।

ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੀ ਇਕ ਵੀਡੀਉ ਵੀ ਦਿਖਾਈ ਜਿਸ ਵਿਚ ਉਹ ਇਹਨਾਂ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚ ਚੁੱਕਣ ਦੀ ਗੱਲ ਕਰ ਰਹੇ ਹਨ ਤੇ ਉਹਨਾਂ ਦੇ ਪਰਿਵਾਰਾਂ ਦੇ ਖਾਣ-ਪੀਣ ਦਾ ਪ੍ਰਬੰਧ ਕਰਨ ਦਾ ਵਾਅਦਾ ਕਰ ਰਹੇ ਹਨ। ਪਰ ਉਹਨਾਂ ਵੱਲੋਂ ਅਜੇ ਤਕ ਕੋਈ ਵਾਅਦਾ ਪੂਰਾ ਨਹੀਂ ਕੀਤਾ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM
Advertisement