
ਸਥਾਨਕ ਲੋਕਾਂ ਨੇ ਮੀਡੀਆ ਨੂੰ ਦੱਸਿਆ ਕਿ ਜਦ ਇਹ ਘਟਨਾ ਵਾਪਰੀ ਤਾਂ ਉਸ ਵਕਤ ਪੁਲਿਸ ਵਾਲੇ ਨੇ ਸ਼ਰਾਬ ਪੀਤੀ ਹੋਈ ਸੀ
ਲੁਧਿਆਣਾ: ਲੁਧਿਆਣਾ ਦੇ ਥਾਣਾ ਦਰੇਸ਼ੀ ਤੋਂ ਇੱਕ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਸ਼ਰਾਬ ਦੇ ਨਸ਼ੇ ’ਚ ਟੁੰਨ ਪੁਲਿਸ ਵਾਲੇ ਨੇ ਇੱਕ ਪਰਵਾਸੀ ਰੇਹੜੀ ਚਾਲਕ ਨੂੰ ਆਪਣੀ ਗੱਡੀ ਨਾਲ ਟੱਕਰ ਮਾਰਕੇ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ। ਸਥਾਨਕ ਲੋਕਾਂ ਨੇ ਮੀਡੀਆ ਨੂੰ ਦੱਸਿਆ ਕਿ ਜਦ ਇਹ ਘਟਨਾ ਵਾਪਰੀ ਤਾਂ ਉਸ ਵਕਤ ਪੁਲਿਸ ਵਾਲੇ ਨੇ ਸ਼ਰਾਬ ਪੀਤੀ ਹੋਈ ਸੀ,
ਟੱਕਰ ਮਾਰਨ ਤੋਂ ਬਾਅਦ ਪੀਸੀਆਰ ਵੱਲੋਂ ਰੇਹੜੀ ਚਾਲਕ ਨੂੰ ਇੱਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਮੌਕੇ ’ਤੇ ਮੌਜੂਦ ਲੋਕਾਂ ਦਾ ਕਹਿਣਾ ਕਿ ਘਟਨਾ ਤੋਂ ਬਾਅਦ ਪੁਲਿਸ ਵਾਲੇ ਆਪਣੇ ਸ਼ਰਾਬੀ ਸਾਥੀ ਨੂੰ ਲੈ ਕੇ ਫਰਾਰ ਹੋ ਗਏ। ਗੰਭੀਰ ਰੂਪ ’ਚ ਜ਼ਖ਼ਮੀ ਹੋਏ ਪ੍ਰਵਾਸੀ ਦੀ ਪਤਨੀ ਨੂੰ ਜਦ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਉਹ ਮੌਕੇ ’ਤੇ ਪਹੁੰਚ ਗਈ,
ਬੇਵੱਸ ਅਤੇ ਲਾਚਾਰ ਜਖਮੀ ਦੀ ਪਤਨੀ ਨੇ ਮੀਡੀਆ ਨਾਲ ਗੱਲ ਕਰਦਿਆ ਕਿਹਾ ਕਿ ਸਾਡਾ ਮੇਰੇ ਪਤੀ ਤੋਂ ਇਲਾਵਾ ਕੋਈ ਹੋਰ ਸਹਾਰਾ ਵੀ ਨਹੀਂ। ਮੌਕੇ ’ਤੇ ਪਹੁੰਚੇ ਏ ਐਸ ਆਈ ਨੇ ਵੀ ਜਾਂਚ ਕਰ ਰਹੇ ਦਾ ਭਰੋਸਾ ਦੇਕੇ ਮੀਡੀਆ ਨਾਲ ਜਿਆਦਾ ਗੱਲ ਕਰਨ ਤੋਂ ਇਨਕਾਰ ਦਿੱਤਾ। ਪੁਲਿਸ ਵਾਲਿਆਂ ਵੱਲੋਂ ਸ਼ਰਾਬੀ ਹੋ ਕੇ ਕੀਤੀ ਗਈ ਇਹ ਕੋਈ ਪਹਿਲੀ ਘਟਨਾ ਨਹੀਂ ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਵੱਲੋਂ ਆਪਣੇ ਹੀ ਮੁਲਾਜ਼ਮ ’ਤੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਜਾਂ ਨਹੀ ਜਾਂ ਫਿਰ ਗਰੀਬ ਦੀ ਲਾਚਾਰੀ ਨੂੰ ਕੁਝ ਪੈਸਿਆਂ ਵੱਟੇ ਖਰੀਦ ਲਿਆ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।