
ਟੱਲੀ ਮੁਲਾਜ਼ਮ ਗੱਡੀਆਂ ਨੂੰ ਰੋਕ ਕੱਢ ਰਿਹਾ ਗਾਲਾਂ
ਬਟਾਲਾ: ਇਹ ਨੇ ਜਨਾਬ ਪੰਜਾਬ ਪੁਲਿਸ ਦੇ ਏਐੱਸਆਈ ਬਲਦੇਵ ਸਿੰਘ ਜੋ ਕਿ ਟੱਲੀ ਹੋਏ ਬਟਾਲਾ ਦੀਆਂ ਸੜਕਾਂ ‘ਤੇ ਬੜ੍ਹਕਾ ਮਾਰਦੇ ਘੁੰਮ ਰਹੇ ਹਨ। ਜਿਸ ਦੀ ਹੁਣ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਨਾ ਤਾਂ ਇਸ ਜਨਾਬ ਨੂੰ ਪੁਲਿਸ ਦੇ ਉਚ ਅਧਿਕਾਰੀਆਂ ਦਾ ਡਰ ਐ ਤੇ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜੋ ਕਿ ਸ਼ਰਾਬ ਦੇ ਨਸ਼ੇ ਚ ਮੁੱਖ ਮੰਤਰੀ ਨਾਲ ਗੱਲ ਕਰਵਾਉਂਣ ਲਈ ਆਖ ਰਿਹੈ ਹੈ।
ASI Baldev Singh
ਸਿਰਫ ਇੰਨਾ ਹੀ ਨਹੀਂ ਟੱਲੀ ਹੋਏ ਪੁਲਿਸ ਮੁਲਾਜ਼ਮ ਨੇ ਤਾਂ ਇਥੋਂ ਤੱਕ ਆਖ ਦਿੱਤਾ ਕਿ ਉਸ ਨੇ ਸ਼ਰਾਬ ਕਿਸੇ ਤੋਂ ਲੈ ਕੇ ਨਹੀਂ ਸਗੋ ਆਪਣੀ ਪੀਤੀ ਹੈ। ਵਰਦੀ ਵਿਚ ਦਾਰੂ ਪੀ ਕੇ ਸੜਕਾਂ ਉੱਤੇ ਬੜਕਾ ਮਾਰਨ ਵਾਲੇ ਏਐੱਸਆਈ ਨੇ ਇਕ ਵਾਰ ਫੇਰ ਖਾਕੀ ਨੂੰ ਦਾਗਦਾਰ ਕਰ ਦਿੱਤਾ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਵਾਇਰਲ ਹੋ ਰਹੀ ਵੀਡੀਓ ਤੋਂ ਬਾਅਦ ਉਚ ਅਧਿਕਾਰੀਆਂ ਵੱਲੋਂ ਇਸ ਮੁਲਾਜ਼ਮ ‘ਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਜਾਂ ਪੁਲਿਸ ਮੁਲਾਜ਼ਮ ਨਾਲ ਮਾਮਲੇ ਜੁੜਿਆ ਹੋਣ ਕਰਕੇ ਇਸ ਨੂੰ ਠੰਡੇ ਬਸਤੇ ਵਿਚ ਪਾ ਦਿੱਤਾ ਜਾਵੇਗਾ।
ASI Baldev Singh
ਦਸ ਦਈਏ ਕਿ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਸਿਰਫ਼ 4 ਸੈਕਿੰਡ ਦੀ ਇੱਕ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਕੇ ਅਜਿਹਾ ਬਵਾਲ ਖੰਨਾ ਪੁਲਿਸ 'ਚ ਮਚਾ ਦਿੱਤਾ ਕਿ ਇੱਕ ਟ੍ਰੈਫਿਕ ਪੁਲਿਸ ਖੰਨਾ ਦੇ ਏਐੱਸਆਈ ਨੂੰ ਬੁੱਧਵਾਰ ਨੂੰ ਮੁਅੱਤਲ ਕਰ ਦਿੱਤਾ ਗਿਆ। ਐੱਸਐੱਸਪੀ ਖੰਨਾ ਗੁਰਸ਼ਰਨਦੀਪ ਸਿੰਘ ਨੇ ਇਸ ਸਬੰਧੀ ਹੁਕਮ ਬੁੱਧਵਾਰ ਨੂੰ ਦਿੱਤੇ ਹਨ, ਹਾਲਾਂਕਿ ਏਐੱਸਆਈ ਬਲਵਿੰਦਰ ਸਿੰਘ ਖ਼ੁਦ ਨੂੰ ਬੇਕਸੂਰ ਦੱਸ ਰਹੇ ਹਨ।
ਜਾਣਕਾਰੀ ਅਨੁਸਾਰ ਟ੍ਰੈਫ਼ਿਕ ਪੁਲਿਸ ਦੇ ਏਐੱਸਆਈ ਬਲਵਿੰਦਰ ਸਿੰਘ ਦੀ ਇਸ ਵੀਡੀਓ 'ਚ ਉਹ ਨੈਸ਼ਨਲ ਹਾਈਵੇਅ 'ਤੇ ਇੱਕ ਟੈਂਪੂ ਵਾਲੇ ਤੋਂ ਕੁੱਝ ਫੜ ਰਹੇ ਹਨ। ਸ਼ੱਕ ਇਹ ਹੈ ਕਿ ਬਲਵਿੰਦਰ ਸਿੰਘ ਨੇ ਟੈਂਪੂ ਵਾਲੇ ਤੋਂ ਰਿਸ਼ਵਤ ਦੇ ਰੁਪਏ ਲਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।