3,4,5 ਅਕਤੂਬਰ ਨੂੰ ਪੰਜਾਬ ਦੇ ਕਿਸਾਨਾਂ ਦੇ ਹੱਕ 'ਚ ਟਰੈਕਟਰ ਰੈਲੀ ਕਰਨਗੇ ਰਾਹੁਲ ਗਾਂਧੀ
Published : Oct 1, 2020, 2:59 pm IST
Updated : Oct 1, 2020, 2:59 pm IST
SHARE ARTICLE
Rahul Gandhi to hold tractor rally in Punjab
Rahul Gandhi to hold tractor rally in Punjab

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸੂਬੇ ਦੇ ਹੋਰ ਸੀਨੀਅਰ ਕਾਂਗਰਸੀ ਲੀਡਰ ਰਹਿਣਗੇ  ਮੌਜੂਦ 

ਚੰਡੀਗੜ੍ਹ: ਕਿਸਾਨ ਅੰਦੋਲਨ ਵਿਚ ਤਾਕਤ ਭਰਨ ਲਈ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਇਸ ਹਫ਼ਤੇ ਪੰਜਾਬ ਆ ਰਹੇ ਹਨ। ਰਾਹੁਲ ਗਾਂਧੀ ਵੱਲੋਂ 3,4 ਅਤੇ 5 ਅਕਤੂਬਰ ਨੂੰ ਪੰਜਾਬ ਵਿਚ ਟਰੈਕਟਰ ਰੈਲੀ ਕੱਢੀ ਜਾਵੇਗੀ।  ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸੂਬੇ ਦੇ ਹੋਰ ਸੀਨੀਅਰ ਕਾਂਗਰਸੀ ਲੀਡਰ ਮੌਜੂਦ ਰਹਿਣਗੇ। 

Rahul GandhiRahul Gandhi

ਕਾਂਗਰਸ ਵੱਲ਼ੋਂ ਜਾਰੀ ਕੀਤੇ ਗਏ ਪ੍ਰੋਗਰਾਮ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਘ ਅਤੇ ਹੋਰ ਕਾਂਗਰਸ ਆਗੂਆਂ ਦੇ ਨਾਲ ਰਾਹੁਲ ਗਾਂਧੀ ਇਹ ਟਰੈਕਟਰ ਰੈਲੀਆਂ ਕਰਨਗੇ। ਇਸ ਦੌਰਾਨ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਮੌਜੂਦ ਹੋਣਗੇ।

Capt Amarinder SinghCapt Amarinder Singh

ਰੈਲੀ ਦੇ ਪਹਿਲੇ ਦਿਨ 3 ਅਕਤੂਬਰ ਨੂੰ ਜ਼ਿਲ੍ਹਾ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਪਿੰਡ ਬੱਧਨੀ ਕਲਾਂ ਤੋਂ ਸ਼ੁਰੂ ਹੋ ਕੇ ਰੈਲੀ ਲੋਪੋ ਹੁੰਦੀ ਹੋਂਈ ਜਗਰਾਓ, ਚਕਰ,ਲੱਖਾ,ਮਾਣੂਕੇ ਹੁੰਦੀ ਹੋਈ 22 ਕਿਲੋਮੀਟਰ ਸਫਰ ਤੈਅ ਕਰ ਕੇ ਰਾਏਕੋਟ ਵਿਚ ਜੱਟਪੁਰਾ ਵਿਖੇ ਸਮਾਪਤ ਹੋਵੇਗੀ।

Sunil Kumar JakharSunil Kumar Jakhar

ਇਸ ਤੋਂ ਬਾਅਦ ਦੂਜੇ ਦਿਨ ਦਿਨ 4 ਅਕਤੂਬਰ ਨੂੰ ਬਰਨਾਲਾ ਚੌਂਕ ਸੰਗਰੂਰ ਤੋਂ ਹੁੰਦੀ ਹੋਈ ਰੈਲੀ  ਭਵਾਨੀਗੜ ਪੁੱਜੇਗੀ ਜਿਥੇ ਇਕ ਜਨਤਕ ਮੀਟਿੰਗ ਕੀਤੀ ਜਾਵੇਗੀ। ਇਸ ਤੋਂ ਬਾਅਦ ਇਹ ਰੈਲੀ ਸਮਾਣਾ ਤੋਂ ਹੁੰਦੀ ਹੋਈ ਫਤਿਹਗੜ ਛੰਨਾ ਤੇ ਬਾਹਮਣਾ ਤੋਂ ਹੁੰਦੀ ਹੋਈ 20 ਕਿਲੋਮੀਟਰ ਸਫਰ ਤੈਅ ਕਰ ਕੇ ਸਮਾਣਾ ਦੀ ਅਨਾਜ ਮੰਡੀ ਵਿਚ ਸਮਾਪਤ ਹੋਵੇਗੀ।

Harish RawatHarish Rawat

ਆਖਰੀ ਅਤੇ ਤੀਜੇ ਦਿਨ 5 ਅਕਤੂਬਰ ਨੂੰ ਇਹ ਰੈਲੀ ਦੁਧਣ ਸਾਧਾਂ ਜ਼ਿਲਾ ਪਟਿਆਲਾ ਵਿਚ ਸ਼ੁਰੂ ਹੋਵੇਗੀ ਅਤੇ 10 ਕਿਲੋਮੀਟਰ ਟਰੈਕਟਰਾਂ ਨਾਲ ਪਿਹੋਵਾ ਪਹੁੰਚੇਗੀ। ਇਸ ਤੋਂ ਬਾਅਦ ਰਾਹੁਲ ਗਾਂਧੀ ਦੇ ਹਰਿਆਣਾ ਦੇ ਪ੍ਰੋਗਰਾਮ ਸ਼ੁਰੂ ਹੋ ਜਾਣਗੇ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement