
ਖੇਤੀ ਬਿਲਾਂ ਦੇ ਵਿਰੋਧ 'ਚ ਇਟਲੀ 'ਚੋਂ ਭਾਰੀ ਰੋਸ ਮੁਜ਼ਾਹਰਾ 3 ਅਕਤੂਬਰ ਨੂੰ
ਰੋਮ ਇਟਲੀ 30 ਸਤੰਬਰ (ਜਸਵਿੰਦਰ ਕੌਰ) : ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਵਿਰੋਧੀ ਬਿਲਾਂ ਨੂੰ ਲੈ ਕੇ ਲਗਾਤਾਰ ਭਾਜਪਾ ਸਰਕਾਰ ਦਾ ਵਿਰੋਧ ਹੋ ਰਿਹਾ ਹੈ। ਜਿਥੇ ਆਏ ਦਿਨ ਦੇਸ਼ ਦੇ ਹਰ ਸੂਬੇ 'ਚ ਰੋਸ ਮੁਜ਼ਾਹਰੇ ਹੋ ਰਹੇ ਨੇ ਉੱਥੇ ਵਿਦੇਸ਼ਾਂ 'ਚ ਵਸਦੇ ਭਾਰਤੀਆਂ ਵਲੋਂ ਵੀ ਕਿਸਾਨ ਵੀਰਾਂ ਦੇ ਹੱਕ ਰੋਸ ਪ੍ਰਦਰਸ਼ਨ ਕਰ ਕੇ ਸਰਕਾਰ ਦੇ ਇਸ ਤਾਨਾਸ਼ਾਹੀ ਫ਼ੈਸਲੇ ਦਾ ਤਿਖਾ ਵਿਰੋਧ ਕੀਤਾ ਜਾ ਰਿਹਾ ਹੈ ਉੱਤਰੀ ਇਟਲੀ ਦੇ ਜ਼ਿਲ੍ਹਾ ਮਾਨਤੋਵਾ ਵਿਚ 3 ਅਕਤੂਬਰ ਨੂੰ 3 ਵਜੇ ਤੋਂ ਸ਼ਾਮੀ 6 ਵਜੇ ਤਕ ਭਾਰੀ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ । “ਕਿਸਾਨ ਮਜ਼ਦੂਰ ਏਕਤਾ, ਦੇ ਬੈਨਰ ਹੇਠ ਹੋ ਰਹੇ ਰੋਸ ਪ੍ਰਦਰਸ਼ਨ 'ਚ ਸਮੂਹ ਭਾਰਤੀਆਂ ਨੂੰ ਪੁੱਜਣ ਦਾ ਖੁੱਲ੍ਹਾ ਸੱਦਾ ਪੱਤਰ ਦਿਤਾ ਗਿਆ ਹੈ ਪ੍ਰਬੰਧਕ ਨੌਜਵਾਨਾਂ ਦਾ ਕਹਿਣਾ ਹੈ ਕਿ ਜੇ ਅਸੀਂ ਅੱਜ ਅਪਣੇ ਕਿਸਾਨ ਤੇ ਮਜਦੂਰ ਭਰਾਵਾਂ ਦਾ ਸਾਥ ਨਾ ਦੇ ਸਕੇ ਤਾ ਇਹ ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਹੋਵੇਗੀ ।ਉਨ੍ਹਾਂ ਇਹ ਵੀ ਕਿਹਾ ਕਿ ਇਸ ਰੋਸ ਮੁਜ਼ਾਹਰੇ 'ਚ ਹੋਣ ਵਾਲਾ ਇਕੱਠ ਹੀ ਸਾਡੀ ਕਿਸਾਨ ਭਰਾਵਾਂ ਨਾਲ ਸੱਚੀ ਹਮਦਰਦੀ ਹੋਵੇਗੀ ਦੱਸਣਯੋਗ ਹੈ ਕਿ ਅਜਿਹਾ ਇਕ ਰੋਸ ਪ੍ਰਦਰਸ਼ਨ ਜਰਮਨੀ 'ਚ imageਵੀ 12 ਅਕਤੂਬਰ ਨੂੰ ਹੋ ਰਿਹਾ ਹੈ ।