ਮੋਹਾਲੀ : ਹੋਸਟਲ ਵਾਰਡਨ ਵਲੋਂ ਵਿਦਿਆਰਥੀ ਨਾਲ ਗੰਦੀ ਹਰਕਤ, ਮਾਮਲਾ ਦਰਜ
Published : Nov 1, 2018, 12:40 pm IST
Updated : Nov 1, 2018, 5:29 pm IST
SHARE ARTICLE
Hostel Warden violated student's dirty mob, raising objection...
Hostel Warden violated student's dirty mob, raising objection...

ਮੋਹਾਲੀ ਦੇ ਲਾਂਡਰਾਂ ਸਥਿਤ ਪ੍ਰਾਇਵੇਟ ਕਾਲਜ ਦੇ ਵਿਦਿਆਰਥੀ ਨਾਲ ਹੋਸਟਲ ਵਾਰਡਨ ਸੰਜੀਵ ਕੁਮਾਰ ਨੇ ਗੰਦੀ ਹਰਕਤ ਕਰਨ...

ਮੋਹਾਲੀ (ਪੀਟੀਆਈ) : ਮੋਹਾਲੀ ਦੇ ਲਾਂਡਰਾਂ ਸਥਿਤ ਪ੍ਰਾਇਵੇਟ ਕਾਲਜ ਦੇ ਵਿਦਿਆਰਥੀ ਨਾਲ ਹੋਸਟਲ ਵਾਰਡਨ ਸੰਜੀਵ ਕੁਮਾਰ ਨੇ ਗੰਦੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ। ਵਿਦਿਆਰਥੀ ਨੇ ਉਥੋਂ ਭੱਜ ਕੇ ਅਪਣੀ ਜਾਨ ਬਚਾਈ। ਇਸ ਹਰਕਤ ਦਾ ਪਤਾ ਲੱਗਣ ‘ਤੇ ਕਾਲਜ ਦੇ ਵਿਦਿਆਰਥੀ ਭੜਕ ਉਠੇ ਅਤੇ ਉਨ੍ਹਾਂ ਨੇ ਪਹਿਲਾਂ ਤਾਂ ਨਾਅਰੇਬਾਜ਼ੀ ਕੀਤੀ ਫਿਰ ਹੋਸਟਲ ਦੇ ਸ਼ੀਸ਼ੇ ਅਤੇ ਫਰਨੀਚਰ ਤੋੜਿਆ। ਕੈਂਪਸ ਵਿਚ ਖੜੀ ਗੱਡੀ ਨਾਲ ਵੀ ਤੋੜ ਭੰਨ ਕੀਤੀ।

ਦੇਰ ਰਾਤ ਦੋ ਵਜੇ ਵਾਰਡਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਵਿਦਿਆਰਥੀ ਸ਼ਾਂਤ ਹੋਏ। ਮਾਮਲੇ ਵਿਚ ਵਿਦਿਆਰਥੀਆਂ ਨੇ ਸੋਹਾਣਾ ਥਾਣੇ ਵਿਚ ਰਿਪੋਰਟ ਦਰਜ ਕਰਵਾਈ ਹੈ। ਕਾਲਜ ਮੈਨੇਜਮੈਂਟ ਵਲੋਂ ਜਾਂਚ ਲਈ ਕਮੇਟੀ ਬਣਾ ਦਿਤੀ ਗਈ ਹੈ। ਵਾਰਡਨ ਨੂੰ ਸਸਪੈਂਡ ਕਰ ਦਿਤਾ ਗਿਆ ਹੈ। ਉਧਰ, ਵਿਦਿਆਰਥੀਆਂ ਨੇ ਸਵੇਰੇ ਵੀ ਇਸ ਦੇ ਵਿਰੋਧ ਵਿਚ ਨਾਅਰੇਬਾਜ਼ੀ ਕੀਤੀ। ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਪੀੜਿਤ ਵਿਦਿਆਰਥੀ ਨੇ ਦੱਸਿਆ ਕਿ ਉਹ ਹੋਸਟਲ ਦੇ ਕਮਰੇ ਵਿਚ ਸੀ।

ਇਸ ਵਿਚ ਰਾਤ ਗਿਆਰਾਂ ਵਜੇ ਹੋਸਟਲ ਵਾਰਡਨ ਉਸ ਦੇ ਕਮਰੇ ਵਿਚ ਆਇਆ ਅਤੇ ਬਹਾਨਾ ਬਣਾ ਕੇ ਉਸ ਨੂੰ ਅਪਣੇ ਕਮਰੇ ਵਿਚ ਲੈ ਗਿਆ। ਇਥੇ ਆ ਕੇ ਉਸ ਨੇ ਵਿਦਿਆਰਥੀ ਨਾਲ ਗੰਦੀ ਹਰਕਤ ਕਰਨੀ ਸ਼ੁਰੂ ਕਰ ਦਿਤੀ। ਵਿਦਿਆਰਥੀ ਨੇ ਵਿਰੋਧ ਕੀਤਾ ਤਾਂ ਵਾਰਡਨ ਨੇ ਧਮਕੀ ਦਿਤੀ ਕਿ ਜੇਕਰ ਉਹ ਉਸ ਦੀ ਗੱਲ ਨਹੀਂ ਮੰਨੇਗਾ ਤਾਂ ਨਸ਼ੇ ਦੇ ਝੂਠੇ ਕੇਸ ਵਿਚ ਫਸਾ ਦੇਵੇਗਾ। ਉਹ ਡਰ ਗਿਆ। ਫਿਰ ਵੀ ਉਸ ਨੇ ਹਿੰਮਤ ਕਰ ਕੇ ਵਾਰਡਨ ਨੂੰ ਧੱਕਾ ਦਿਤਾ ਅਤੇ ਉਥੋਂ ਭੱਜ ਗਿਆ।

ਅਪਣੇ ਕਮਰੇ ਵਿਚ ਪਹੁੰਚ ਕੇ ਉਸ ਨੇ ਅਪਣੇ ਦੋਸਤਾਂ ਨੂੰ ਇਹ ਗੱਲ ਦੱਸੀ। ਗੰਦੀ ਹਰਕਤ ਦਾ ਪਤਾ ਲੱਗਦੇ ਹੀ ਵਿਦਿਆਰਥੀ ਭੜਕ ਗਏ। ਅਣਗਿਣਤ ਦੀ ਗਿਣਤੀ ਵਿਚ ਵਿਦਿਆਰਥੀਆਂ ਨੇ ਕੈਂਪਸ ਵਿਚ ਹੰਗਾਮਾ ਸ਼ੁਰੂ ਕਰ ਦਿਤਾ। ਵੱਧ ਕੇ ਤੋੜਫੋੜ ਕੀਤੀ। ਪੀੜਿਤ ਵਿਦਿਆਰਥੀ ਨੇ 100 ਨੰਬਰ ‘ਤੇ ਕਾਲ ਕਰ ਕੇ ਪੁਲਿਸ ਬੁਲਾਈ ਅਤੇ ਉਨ੍ਹਾਂ ਨੂੰ ਅਪਣੀ ਸ਼ਿਕਾਇਤ ਦਿਤੀ। ਪੁਲਿਸ ਨੇ ਬੜੀ ਮੁਸ਼ਕਿਲ ਨਾਲ ਵਿਦਿਆਰਥੀਆਂ ਨੂੰ ਸਮਝਾਇਆ ਪਰ ਵਿਦਿਆਰਥੀ ਸਮਝਣ ਨੂੰ ਤਿਆਰ ਨਹੀਂ ਸਨ।

ਬਾਅਦ ਵਿਚ ਦੇਰ ਰਾਤ 2 ਵਜੇ ਪੁਲਿਸ ਨੇ ਵਾਰਡਨ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਹੰਗਾਮਾ ਸ਼ਾਂਤ ਹੋਇਆ। ਬੁੱਧਵਾਰ ਸਵੇਰੇ ਪੁਲਿਸ ਨੇ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਉਸ ਨੂੰ ਕਾਨੂੰਨੀ ਹਿਰਾਸਤ ਵਿਚ ਭੇਜ ਦਿਤਾ ਗਿਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement