
ਅਧਿਆਪਕਾਂ ਨੂੰ ਸਮਾਜ ਵਿਚ ਵੱਡਾ ਦਰਜਾ ਦਿਤਾ ਗਿਆ ਹੈ ਪਰ ਅਜੋਕੇ ਸਮਾਜ ਵਿਚ ਅਧਿਆਪਕ ਹੀ ਕਪਟ ਅਤੇ ਮੱਕਾਰੀ ਦਾ ਰਸਤਾ ਅਪਣਾ...
ਰੋਪੜ (ਪੀਟੀਆਈ) : ਅਧਿਆਪਕਾਂ ਨੂੰ ਸਮਾਜ ਵਿਚ ਵੱਡਾ ਦਰਜਾ ਦਿਤਾ ਗਿਆ ਹੈ ਪਰ ਅਜੋਕੇ ਸਮਾਜ ਵਿਚ ਅਧਿਆਪਕ ਹੀ ਕਪਟ ਅਤੇ ਮੱਕਾਰੀ ਦਾ ਰਸਤਾ ਅਪਣਾ ਰਹੇ ਹਨ। ਅਧਿਆਪਕਾਂ ਵਲੋਂ ਵਿਦਿਆਰਥਣਾਂ ਨਾਲ ਛੇੜਛਾੜ ਕਰਨ ਦੇ ਮਾਮਲੇ ਅਕਸਰ ਸੁਣਨ ਵਿਚ ਆਉਂਦੇ ਹਨ। ਅਜਿਹਾ ਹੀ ਇਕ ਮਾਮਲਾ ਜ਼ਿਲ੍ਹਾ ਰੋਪੜ ਦੇ ਇਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਸਾਹਮਣੇ ਆਇਆ ਹੈ ਜਿਥੇ ਦੋ ਅਧਿਆਪਕਾਂ ਵਲੋਂ 11ਵੀਂ ਜਮਾਤ ਦੀ ਵਿਦਿਆਰਥਣ ਨਾਲ ਸਰੀਰਕ ਸ਼ੋਸ਼ਣ ਕਰਨ ਦੀ ਗੱਲ ਆਖੀ ਜਾ ਰਹੀ ਹੈ।
ਪੀੜਿਤ ਵਿਦਿਆਰਥਣ ਦੀ ਦੋਸਤੀ ਸਕੂਲ ਵਿਚ ਉਸ ਦੇ ਕਲਾਸ ਦੇ ਹੀ ਇਕ ਮੁੰਡੇ ਦੇ ਨਾਲ ਸੀ। ਇਸ ਵਿਚ ਮੁੰਡਾ ਪੀੜਿਤਾ ਵਿਦਿਆਰਥਣ ਨੂੰ ਪੱਤਰ ਵੀ ਲਿਖਣ ਲੱਗ ਪਿਆ ਸੀ। ਇਸ ਦੌਰਾਨ ਇਕ ਲੈਟਰ ਦੋਸ਼ੀ ਸਿੱਖਿਅਕ ਦੇ ਹੱਥ ਲੱਗ ਗਿਆ। ਇਸ ਆਧਾਰ ‘ਤੇ ਉਹ ਨਬਾਲਗ ਵਿਦਿਆਰਥਣ ਨੂੰ ਬਲੈਕਮੀਲ ਕਰਨ ਲੱਗ ਗਿਆ। ਇਸ ਕੁਕਰਮ ਵਿਚ ਉਸ ਨੇ ਸਕੂਲ ਦੇ ਇਕ ਹੋਰ ਸਿੱਖਿਅਕ ਨੂੰ ਵੀ ਸ਼ਾਮਲ ਕਰ ਲਏ ਅਤੇ ਦੋਵੇਂ ਮਿਲਕੇ ਬਲੈਕਮੀਲ ਕਰ ਕੇ ਵਿਦਿਆਰਥਣ ਦਾ ਸ਼ੋਸ਼ਣ ਕਰਨ ਲੱਗੇ।
ਜਦੋਂ ਇਹ ਗੱਲ ਪੀੜਿਤਾ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗੀ ਤਾਂ ਉਨ੍ਹਾਂ ਨੇ ਪ੍ਰਿੰਸੀਪਲ ਨੂੰ ਸ਼ਿਕਾਇਤ ਕੀਤੀ। ਉਨ੍ਹਾਂ ਨੇ ਡੀਈਓ ਨੂੰ ਪੱਤਰ ਲਿਖ ਕੇ ਦੋਵਾਂ ਦੇ ਤਬਾਦਲੇ ਦੀ ਸਿਫ਼ਾਰਿਸ਼ ਕਰ ਦਿਤੀ। ਉਥੇ ਹੀ, ਜਦੋਂ ਡੀਈਓ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਅੱਗੋਂ ਕਿਹਾ ਕਿ ਐਕਸ਼ਨ ਲੈਣ ਦੇ ਅਧਿਕਾਰ ਪ੍ਰਿੰਸੀਪਲ ਨੂੰ ਦੇ ਦਿਤੇ ਗਏ ਹਨ। ਵਿਦਿਆਰਥਣ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਦੋਸ਼ੀ ਸਿੱਖਿਅਕਾਂ ਦਾ ਤਬਾਦਲਾ ਨਹੀਂ, ਸਗੋਂ ਇਨ੍ਹਾਂ ਨੂੰ ਬਰਖਾਸਤ ਕੀਤਾ ਜਾਵੇ, ਤਾਂਕਿ ਇਹ ਫਿਰ ਦੁਬਾਰਾ ਅਜਿਹੀ ਹਰਕਤ ਨਾ ਕਰ ਸਕਣ।
ਪੀੜਿਤ ਵਿਦਿਆਰਥਣ ਸਕੂਲ ਵਿਚ 11ਵੀਂ ਕਲਾਸ ਵਿਚ ਪੜ੍ਹਦੀ ਹੈ ਅਤੇ ਉਸੇ ਕਲਾਸ ਵਿਚ ਉਸ ਦੀ ਇਕ ਮੁੰਡੇ ਨਾਲ ਦੋਸਤੀ ਹੋ ਗਈ ਸੀ। ਇਕ ਦਿਨ ਵਿਦਿਆਰਥਣ ਵਲੋਂ ਲਿਖਿਆ ਗਿਆ ਇਕ ਲੈਟਰ ਦੋਸ਼ੀ ਅਧਿਆਪਕ ਦੇ ਹੱਥ ਲੱਗ ਗਿਆ। ਇਸ ਉਤੇ ਉਕਤ ਅਧਿਆਪਕ ਨੇ ਵਿਦਿਆਰਥਣ ਨੂੰ ਸਮਝਾਉਣ ਅਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰਨ ਦੀ ਬਜਾਏ ਅਪਣੇ ਆਪ ਹੀ ਉਸ ਨੂੰ ਬਲੈਕਮੀਲ ਕਰਨ ਲੱਗ ਪਿਆ।
ਇਸ ਵਿਚ ਉਸ ਨੇ ਅਪਣੇ ਸਾਥੀ ਅਧਿਆਪਕ ਨੂੰ ਵੀ ਅਪਣੇ ਨਾਲ ਮਿਲਾ ਲਿਆ। ਇਸ ਤੋਂ ਬਾਅਦ ਦੋਵਾਂ ਅਧਿਆਪਕਾਂ ਨੇ ਕੁੜੀ ਨਾਲ ਗੱਲਬਾਤ ਕਰਨ ਲਈ ਮੋਬਾਇਲ ਅਤੇ ਸਿਮ ਕਾਰਡ ਖ਼ਰੀਦ ਕੇ ਦਿਤੇ। ਫਿਰ ਦੋਵੇਂ ਦੋਸ਼ੀ ਕੁੜੀ ਨੂੰ ਵੱਖ-ਵੱਖ ਸਥਾਨਾਂ ‘ਤੇ ਬੁਲਾਉਣ ਲੱਗੇ। ਇਸ ਤੋਂ ਤੰਗ ਆ ਕੇ ਪੀੜਿਤਾ ਨੇ ਜਦੋਂ ਇਹ ਗੱਲ ਅਪਣੇ ਪਰਿਵਾਰ ਵਾਲਿਆਂ ਨੂੰ ਦੱਸੀ ਤਾਂ ਉਹ ਪਿੰਡ ਵਾਸੀਆਂ ਨੂੰ ਲੈ ਕੇ ਸਕੂਲ ਪਹੁੰਚੇ ਪਰ ਉਦੋਂ ਤੱਕ ਦੋਵੇਂ ਦੋਸ਼ੀ ਅਧਿਆਪਕ ਸਕੂਲ ਤੋਂ ਫਰਾਰ ਹੋ ਚੁੱਕੇ ਸਨ।
ਪ੍ਰਿੰਸੀਪਲ ਦਾ ਕਹਿਣਾ ਹੈ ਕਿ “ਘਟਨਾ ਦੇ ਬਾਰੇ ਜ਼ਿਲ੍ਹਾ ਸਿੱਖਿਆ ਅਫ਼ਸਰ (ਡੀਈਓ) ਨੂੰ ਲਿਖਤੀ ਰੂਪ ਵਿਚ ਜਾਣਕਾਰੀ ਦੇ ਦਿਤੀ ਗਈ ਹੈ। ਦੋਵਾਂ ਦੋਸ਼ੀ ਅਧਿਆਪਕਾਂ ਦੀ ਬਦਲੀ ਕਰਨ ਦੀ ਮੰਗ ਕੀਤੀ ਗਈ ਹੈ। ਛੇਤੀ ਹੀ ਇਸ ਮਾਮਲੇ ਵਿਚ ਐਕਸ਼ਨ ਲਿਆ ਜਾਵੇਗਾ।”