ਅਰਮੀਨੀਆ ਫਸੇ ਨੌਜਵਾਨ ਨੇ ਰੋ-ਰੋ ਸੁਣਾਈ ਦਾਸਤਾਨ, ਏਜੰਟ ਨੇ 15 ਲੱਖ ਦੀ ਮਾਰੀ ਠੱਗੀ  
Published : Sep 17, 2019, 3:13 pm IST
Updated : Sep 17, 2019, 3:13 pm IST
SHARE ARTICLE
The young Armenia in trapped
The young Armenia in trapped

ਇੰਗਲੈਡ ਦੀ ਥਾਂ ਨੌਜਵਾਨ ਨੂੰ ਭੇਜਿਆ ਅਰਮੀਨੀਆ

ਅਰਮੀਨੀਆ: ਵਿਦੇਸ਼ਾਂ ‘ਚ ਜਾ ਕੇ ਆਪਣੀ ਗਰੀਬੀ ਦੂਰ ਕਰਨ ਲਈ ਪੰਜਾਬ ਦੇ ਕਈ ਨੌਜਵਾਨ ਗਲਤ ਟਰੈਵਲ ਏਜੰਟਾਂ ਦੇ ਚੱਕਰਾਂ ਵਿਚ ਫੱਸ ਰਹੇ ਹਨ। ਦਰਅਸਲ ਵਿਦੇਸ਼ ‘ਚ ਫਸੇ ਇੱਕ ਹੋਰ ਨੌਜਵਾਨ ਦੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਪੰਜਾਬੀ ਨੌਜਵਾਨ ਰੋ-ਰੋ ਕੇ ਮਦਦ ਦੀ ਗੁਹਾਰ ਲਗਾਉਦਾ ਦਿਖਾਈ ਦੇ ਰਿਹਾ ਹੈ। ਵੀਡੀਓ ‘ਚ ਜਲੰਧਰ ਦਾ ਨੌਜਵਾਨ ਰਾਜਨ ਅਰਮੀਨੀਆ ਚ ਫਸਿਆ ਹੋਇਆ ਹੈ।

fGurmeet Singh (DCP Jalandhar)

ਵੀਡੀਓ ਨੌਜਵਾਨ  ਇਹ ਕਹਿੰਦਾ ਦਿਖਾਈ ਦੇ ਰਿਹਾ ਹੈ ਕਿ ਸਾਲ 2017 ਵਿਚ ਕਿਸੇ ਏਜੰਟ ਨੇ ਉਸ ਨੂੰ ਵਿਦੇਸ਼ ਇੰਗਲੈਂਡ ਭੇਜਣ ਦੇ ਨਾਮ ਤੇ ਹੁਣ ਤੱਕ ਉਸ ਦੇ ਪਰਿਵਾਰ ਤੋਂ 15 ਲੱਖ ਰੁਪਏ ਦੀ ਠੱਗੀ ਮਾਰ ਚੁੱਕਿਆ ਹੈ ਪਰ ਰਾਜਨ ਅਜੇ ਵੀ ਇੱਕ ਗਰੀਬ ਦੇਸ਼ ਅਰਮੀਨੀਆ ਵਿਚ ਹੀ ਫਸਿਆ ਹੋਇਆ ਹੈ। ਉੱਥੇ ਹੀ ਰਾਜਨ ਦੀ ਮਾਤਾ ਨੇ ਕੇਂਦਰ ਸਰਕਾਰ ਤੋਂ ਮੱਦਦ ਦੀ ਗੁਹਾਰ ਲਾਉਦਿਆਂ ਏਜੰਟ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ।

gretPhotoਇਸ ਮੌਕੇ ‘ਤੇ ਜਲੰਧਰ ਡੀਸੀਪੀ ਗੁਰਮੀਤ ਸਿੰਘ ਨੇ ਕਿਹਾ ਕਿ ਪੀੜਤ ਪਰਿਵਾਰ ਦੇ ਬਿਆਨਾ ਦੇ ਅਧਾਰ ‘ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਬਹੁਤ ਜਲਦ ਆਰੋਪੀਆਂ ਖਿਲ਼ਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਨੌਜਵਾਨ ਵੱਲੋਂ ਅਰਮੀਨੀਆ ‘ਚ 3 ਸਾਲ ਮਜ਼ਦੂਰੀ ਕੀਤੀ ਗਈ ਪਰ ਹੁਣ ਪੀੜਤ ਰਾਜਨ ਵੀ ਕੇਂਦਰ ਸਰਕਾਰ ਤੋਂ ਮੱਦਦ ਦੀ ਗੁਹਾਰ ਲਗਾ ਰਿਹਾ ਹੈ। ਦੱਸ ਦੇਈਏ ਕਿ ਇਹ ਕੋਈ ਅਜਿਹਾ ਪਹਿਲਾ ਮਾਮਲਾ ਨਹੀਂ ਹੈ।

ਕੁੱਝ ਦਿਨ ਪਹਿਲਾ ਹੀ ਦੁਬਈ ਦੇ ਅਜ਼ਮਾਨ ਸ਼ਹਿਰ ‘ਚ ਫਸੇ ਹੁਸ਼ਿਆਰਪੁਰ ਦੇ 4 ਨੌਜਵਾਨਾਂ ਵੱਲੋਂ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਕਰਕੇ ਕਿਹਾ ਗਿਆ ਸੀ ਕੇ ਉਹਨਾਂ ਨਾਲ ਟਰੈਵਲ ਏਜੰਟ ਨੇ 75 ਹਜ਼ਾਰ ਦੀ ਠੱਗੀ ਕੀਤੀ ਹੈ ਅਤੇ ਉਹ ਦੁਬਈ ਦੇ ਅਜ਼ਮਾਨ ਸ਼ਹਿਰ ਦੇ ਛੋਟੇ ਕਮਰੇ ਵਿੱਚ ਭੁੱਖੇ ਪਿਆਸੇ ਰਹਿਣ ਲਈ ਮਜ਼ਬੂਰ ਹਨ। ਉਹਨਾਂ ਵੱਲੋਂ ਵੀ  ਕੇਂਦਰ ਸਰਕਾਰ ਨੂੰ ਮੱਦਦ ਦੀ ਗੁਹਾਰ ਲਾਈ ਗਈ ਸੀ। ਦੱਸ ਦੇਈਏ ਕਿ ਉਹਨਾਂ 4 ਨੌਜਵਾਨਾਂ ਵਿੱਚੋਂ 2 ਨੌਜਵਾਨ ਵਾਪਸ ਘਰ ਪਰਤ ਆਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: Armenia, Å irak

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement