ਹਜ਼ੂਰ ਸਾਹਿਬ ਲਈ ਸਿੱਧੀ ਉਡਾਣ, ਸਿੱਖ ਸ਼ਰਧਾਲੂਆਂ ਨੂੰ ਮਿਲਿਆ ਨਵੇਂ ਸਾਲ ਦਾ ਤੋਹਫ਼ਾ
Published : Jan 2, 2019, 4:45 pm IST
Updated : Jan 2, 2019, 4:45 pm IST
SHARE ARTICLE
Air service from Chandigarh to Nanded Sahib
Air service from Chandigarh to Nanded Sahib

ਸਿੱਖ ਸ਼ਰਧਾਲੂਆਂ ਲਈ ਇਸ ਸਾਲ ਦਾ ਇਕ ਖ਼ਾਸ ਤੋਹਫ਼ਾ ਏਅਰ ਇੰਡੀਆ ਵਲੋਂ ਦਿਤਾ...

ਚੰਡੀਗੜ੍ਹ : ਸਿੱਖ ਸ਼ਰਧਾਲੂਆਂ ਲਈ ਇਸ ਸਾਲ ਦਾ ਇਕ ਖ਼ਾਸ ਤੋਹਫ਼ਾ ਏਅਰ ਇੰਡੀਆ ਵਲੋਂ ਦਿਤਾ ਗਿਆ ਹੈ। ਦਰਅਸਲ ਚੰਡੀਗੜ੍ਹ-ਨੰਦੇੜ (ਹਜ਼ੂਰ ਸਾਹਿਬ) ਲਈ ਸਿੱਧੀ ਹਵਾਈ ਸੇਵਾ ਸ਼ੁਰੂ ਕਰਨ ਦਾ ਐਲਾਨ ਕਰ ਦਿਤਾ ਗਿਆ ਹੈ। ਇਹ ਸੇਵਾ 8 ਜਨਵਰੀ, 2019 ਨੂੰ ਸ਼ੁਰੂ ਕੀਤੀ ਜਾਵੇਗੀ। ਚੰਡੀਗੜ੍ਹ ਤੋਂ ਹਜ਼ੂਰ ਸਾਹਿਬ ਲਈ ਉਡਾਣ ਹਫ਼ਤੇ ਵਿਚ ਦੋ ਦਿਨ ਤੈਅ ਕੀਤੇ ਗਏ ਹਨ। ਇਹ ਦਿਨ ਮੰਗਲਵਾਰ ਅਤੇ ਬੁੱਧਵਾਰ ਹਨ।

Takht Shri Hazoor SahibTakht Shri Hazoor Sahibਮਿਲੀ ਜਾਣਕਾਰੀ ਦੇ ਮੁਤਾਬਕ, ਉਡਾਣ ਨੰਬਰ 817 ਚੰਡੀਗੜ੍ਹ ਤੋਂ ਸਵੇਰੇ 9.10 ਵਜੇ ਰਵਾਨਾ ਹੋ ਕੇ 11.30 ਵਜੇ ਨੰਦੇੜ ਸਾਹਿਬ ਪਹੁੰਚੇਗੀ। ਇਸੇ ਤਰ੍ਹਾਂ ਉਡਾਣ ਨੰਬਰ 818 ਨੰਦੇੜ ਸਾਹਿਬ ਤੋਂ 12.05 ‘ਤੇ ਰਵਾਨਾ ਹੋ ਕੇ 2.20 ‘ਤੇ ਵਾਪਸ ਚੰਡੀਗੜ੍ਹ ਪਹੁੰਚੇਗੀ। ਹਜ਼ੂਰ ਸਾਹਿਬ ਨੂੰ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਅਬਚਲਨਗਰ ਸਾਹਿਬ ਤੇ ਅਬਚਲ ਨਗਰ ਦੇ ਨਾਮ ਨਾ  ਜਾਣਿਆ ਜਾਂਦਾ ਹੈ।

ਇਹ ਸਿੱਖ ਧਰਮ ਦੇ ਪੰਜ ਤਖ਼ਤਾਂ ਵਿਚੋਂ ਇਕ ਹੈ। ਇਹ ਨੰਦੇੜ ਵਿਚ ਗੋਦਾਵਰੀ ਨਦੀ ਦੇ ਕਿਨਾਰੇ ‘ਤੇ ਸਥਿਤ ਹੈ। ਇਹ ਪਵਿੱਤਰ ਅਸਥਾਨ ਉਸ ਜਗ੍ਹਾ ‘ਤੇ ਬਣਿਆ ਹੈ, ਜਿੱਥੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜੋਤੀ-ਜੋਤ ਸਮਾਏ ਸਨ। ਮਹਾਰਾਜਾ ਰਣਜੀਤ ਸਿੰਘ ਦੇ ਹੁਕਮ ‘ਤੇ 1832 ਤੇ 1837 ਦੇ ਵਿਚਕਾਰ ਇਹ ਗੁਰਦੁਆਰਾ ਸਾਹਿਬ ਬਣਾਇਆ ਗਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement