
ਅਪਣੇ ਵਖਰੇ ਹੀ ਅੰਦਾਜ਼ 'ਚ ਸਿੱਧੂ ਨੇ ਦਿਤੀ ਨਵੇਂ ਸਾਲ ਦੀ ਵਧਾਈ......
ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ''ਸਿੱਖ ਕੌਮ ਦੇ ਹੱਕਾਂ ਦਾ ਪਹਿਰੇਦਾਰ 'ਸਪੋਕਸਮੈਨ', ਜਿਹੜਾ ਔਖੀਆਂ ਘੜੀਆਂ ਵਿਚ ਵੀ ਸੱਚ 'ਤੇ ਖੜਾ ਰਿਹਾ, ਸੱਚ 'ਤੇ ਪਹਿਰਾ ਦਿੰਦਾ ਰਿਹਾ, ਜ਼ਿੰਦਾਬਾਦ।'' ਪੰਜਾਬ ਦੇ ਸੀਨੀਅਰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਹ ਸ਼ਬਦ 'ਸਪੋਕਸਮੈਨ ਵੈਬ ਟੀਵੀ' ਉਤੇ ਦਰਸ਼ਕਾਂ, ਪਾਠਕਾਂ ਅਤੇ ਸਰੋਤਿਆਂ ਨੂੰ ਨਵੇਂ ਵਰ੍ਹੇ ਦੀ ਵਧਾਈ ਦਿੰਦਿਆਂ ਆਖੇ ਹਨ।
ਸਿੱਧੂ ਨੇ ਅਪਣੇ ਅੰਦਾਜ਼ ਵਿਚ ਨਵੇਂ ਵਰ੍ਹੇ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਜਿਸ ਤਰਾਂ ਨਵੀਂ ਸਵੇਰ, ਨਵਾਂ ਸਿਰਜਣ, ਨਵੀਂ ਤਰੰਗ, ਨਵੀਂ ਉਮੰਗ ਦੇ ਨਾਲ ਆਉਂਦੀ ਹੈ ਅਤੇ ਮਨ ਵਿਚ ਅਨੰਤ ਸੰਭਾਵਨਾਵਾਂ ਹੁੰਦੀਆਂ ਹਨ, ਉਸੇ ਤਰ੍ਹਾਂ ਨਵਾਂ ਸਾਲ ਸਾਰੇ ਪਾਠਕਾਂ, ਦਰਸ਼ਕਾਂ ਲਈ ਐਨੀ ਖੁਸ਼ੀ ਲੈ ਕੇ ਆਵੇ, ਬਰਕਤਾਂ ਲੈ ਕੇ ਆਵੇ, ਆਬਾਦ ਕਰੇ, ਸਾਡੀ ਇਹੀ ਦੁਆ ਹੈ। ਉਹਨਾਂ ਅੱਗੇ ਕਿਹਾ, ''ਦੁਆ ਹੈ ਆਪ ਕੀ ਹਸਤੀ ਕਾ ਕੁਛ ਐਸਾ ਨਜ਼ਾਰਾ ਹੋ ਜਾਏ, ਕਸ਼ਤੀ ਭੀ ਉਤਾਰੇਂ ਮੌਜੋਂ ਪੇ, ਤੂਫਾਂ ਹੀ ਕਿਨਾਰਾ ਹੋ ਜਾਏ।''
Manpreet Singh Badal
ਸ਼ਾਲਾ! ਬਰਕਤਾਂ ਵਾਲਾ ਸਾਲ ਹੋਵੇ ਇਹ!!
ਮੈਂ ਸਪੋਕਸਮੈਨ ਟੀਵੀ ਦੇ ਦਰਸ਼ਕਾਂ ਅਤੇ ਸਪੋਕਸਮੈਨ ਅਖ਼ਬਾਰ ਦੇ ਪਾਠਕਾਂ ਨੂੰ ਨਵੇਂ ਸਾਲ ਦੇ ਮੌਕੇ 'ਤੇ ਸ਼ੁਭਕਾਮਨਾਵਾਂ ਦਿੰਦਾ ਹਾਂ। ਪ੍ਰਮਾਤਮਾ ਕਰੇ ਕਿ ਆਉਣ ਵਾਲਾ ਸਾਲ ਤੁਹਾਡੇ ਖ਼ਾਨਦਾਨ ਲਈ, ਤੁਹਾਡੀਆਂ ਔਲਾਦਾਂ ਲਈ, ਪੰਜਾਬ ਦੇ ਲੋਕਾਂ ਲਈ ਖ਼ੁਸ਼ੀਆਂ ਲੈ ਕੇ ਆਵੇ ਅਤੇ ਇਹ ਬਰਕਤ ਵਾਲਾ ਸਾਲ ਹੋਵੇ। ਆਉਣ ਵਾਲਾ ਸਾਲ ਪੰਜਾਬ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰੇ, ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਤਰੱਕੀ ਦੇ ਰਸਤੇ ਖੁੱਲ੍ਹਣ, ਪ੍ਰਮਾਤਮਾ ਤੁਹਾਨੂੰ ਅਪਣੀ ਨਿਗ੍ਹਾ 'ਚ ਰੱਖੇ।
- ਮਨਪ੍ਰੀਤ ਸਿੰਘ ਬਾਦਲ, ਵਿੱਤ ਮੰਤਰੀ, ਪੰਜਾਬ
ਮੇਰੇ ਅਤੇ ਮੇਰੀ ਪਾਰਟੀ ਵਲੋਂ ਸਪੋਕਸਮੈਨ ਅਖ਼ਬਾਰ ਦੇ ਸਾਰੇ ਪਾਠਕਾਂ ਅਤੇ ਸਪੋਕਸਮੈਨ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ। ਅਸੀਂ ਅਰਦਾਸ ਕਰਦੇ ਹਾਂ ਕਿ ਤੁਸੀਂ ਨਵੇਂ ਸਾਲ ਵਿਚ ਹਰ ਖ਼ੁਸ਼ੀ ਅਪਣੇ ਪਰਿਵਾਰ ਨਾਲ ਮਨਾਓ। ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਪੰਜਾਬ ਦੇ ਲੋਕ ਜੋ ਕਈ ਵਰ੍ਹਿਆਂ ਤੋਂ ਚੰਗੇ ਸਮੇਂ ਦੀ ਉਡੀਕ ਕਰਦੇ ਹਨ। ਜਲਦ ਹੀ ਉਹ ਸਮਾਂ ਆਏਗਾ ਜਦੋਂ ਪੰਜਾਬ ਬਿਹਤਰੀ ਦੇ ਰਾਹ 'ਤੇ ਤੁਰੇਗਾ।
Kanwar Sandhu
ਅਸੀਂ ਚਾਹੁੰਦੇ ਹਾਂ ਕਿ ਵਿਦੇਸ਼ਾਂ ਵਿਚ ਬੈਠੇ ਪੰਜਾਬੀ ਜੋ ਪੰਜਾਬ ਦੇ ਭਲਾਈ ਲੋਚਦੇ ਹਨ, ਉਨ੍ਹਾਂ ਦੀਆਂ ਇਛਾਵਾਂ ਪੂਰੀਆਂ ਹੋਣ। ਅਸੀਂ ਨਹੀਂ ਚਾਹੁੰਦੇ ਕਿ ਨਵੇਂ ਸਾਲ ਵਿਚ ਕੋਈ ਕਿਸਾਨ ਕਰਜ਼ੇ ਦੀ ਵਜ੍ਹਾ ਨਾਲ ਖ਼ੁਦਕੁਸ਼ੀ ਕਰੇ, ਨਾ ਹੀ ਸੜਕ ਹਾਦਸੇ ਵਿਚ ਕਿਸੇ ਦੀ ਜਾਨ ਜਾਵੇ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨਵੇਂ ਵਰ੍ਹੇ ਵਿਚ ਹੋਰ ਤਰੱਕੀਆਂ ਮਾਣੇ।
- ਕੰਵਰ ਸੰਧੂ, 'ਆਪ' ਵਿਧਾਇਕ