ਬੁਲੇਟ ਸ਼ੌਕੀਨ ਕਾਕਿਆਂ ਦੀ ਆਈ ਸ਼ਾਮਤ, ਹੁਣ ਬੁਲੇਟ 'ਤੇ ਨਹੀਂ ਮਾਰ ਸਕਣਗੇ ਪਟਾਕੇ
Published : Feb 2, 2020, 3:43 pm IST
Updated : Feb 2, 2020, 3:44 pm IST
SHARE ARTICLE
Amritsar bullet
Amritsar bullet

ਇਸ ਤਰ੍ਹਾਂ ਟਰੈਫਿਕ ਪੁਲਸ ਨੇ ਇਸ ਨਵੀਂ ਮੁਹਿੰਮ ਤਹਿਤ ਬੁਲੇਟ ਨਾਲ...

ਅੰਮ੍ਰਿਤਸਰ: ਕੁਝ ਕੁ ਮਨਚਲੇ ਨੌਜਵਾਨ ਆਪਣੇ ਬੁਲੇਟ ਮੋਟਰਸਾਈਕਲ ਦੇ ਸਾਇਲੈਂਸਰ ਨੂੰ ਖੁੱਲ੍ਹੇਆਮ ਛੱਡ ਕੇ ਉਸ 'ਤੇ ਪਟਾਕੇ ਚਲਾਉਣ ਵਾਲਾ ਇਕ ਯੰਤਰ ਲਵਾ ਲੈਂਦੇ ਹਨ। ਇਸ ਨੂੰ ਲਾਉਣ ਨਾਲ ਉਹ ਸੜਕ 'ਤੇ ਅਚਨਚੇਤ ਹੀ ਪਟਾਕੇ ਛੱਡਦੇ ਹਨ, ਜਿਸ ਦੇ ਨਾਲ ਲੋਕ ਕਾਫ਼ੀ ਦਹਿਸ਼ਤ 'ਚ ਆ ਜਾਂਦੇ ਸਨ ਤੇ ਕਈ ਲੋਕ ਤਾਂ ਇਸ ਕਾਰਣ ਦੁਰਘਟਨਾਗ੍ਰਸਤ ਵੀ ਹੋ ਚੁੱਕੇ ਹਨ।

Bullet Bullet

ਇਸ ਪ੍ਰਤੀ ਟਰੈਫਿਕ ਪੁਲਸ ਨੇ ਹੁਣ ਅਜਿਹੇ ਮਨਚਲੇ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਮੋਟਰਸਾਈਕਲਾਂ ਦੇ ਚਲਾਨ ਕੱਟਣ ਦੀ ਮੁਹਿੰਮ ਵੱਡੇ ਪੱਧਰ 'ਤੇ ਛੇੜ ਦਿੱਤੀ ਹੈ। ਇਸ ਤਰ੍ਹਾਂ ਸ਼ਨੀਵਾਰ ਨੂੰ ਟਰੈਫਿਕ ਪੁਲਸ ਨੇ ਟਰੈਫਿਕ ਸੁਧਾਰ ਅਤੇ ਇਸਦੇ ਨਿਯਮਾਂ ਨੂੰ ਉਲਘਣਾ ਕਰਨ ਵਾਲਿਆਂ 'ਤੇ ਉਨ੍ਹਾਂ ਦੇ ਚਾਲਨ ਕੱਟ ਉਨ੍ਹਾਂ 'ਤੇ ਕਾਰਵਾਈ ਕੀਤੀ। ਹੁਣ ਵੱਡੇ ਘਰਾਂ ਦੇ ਕਾਕੇ ਆਪਣੇ ਬੁਲੇਟ ਮੋਟਸਾਈਕਲ ਤੋਂ ਪਟਾਕੇ ਨਹੀਂ ਮਾਰ ਸਕਣਗੇ।

Bullet Bullet

ਇਸ ਨੂੰ ਲੈ ਕੇ ਟਰੈਫਿਕ ਪੁਲਸ ਨੇ ਮੁਹਿੰਮ ਛੇੜ ਦਿੱਤੀ ਹੈ। ਇਸ ਦੌਰਾਨ ਹਾਲ ਬਾਜ਼ਾਰ ਅਤੇ ਬੱਸ ਅੱਡੇ ਦੇ ਆਲੇ-ਦੁਆਲੇ ਟਰੈਫਿਕ ਜ਼ੋਨ ਦੇ ਇੰਚਾਰਜ ਇੰਸਪੈਕਟਰ ਨਿਰਮਲ ਸਿੰਘ, ਇੰਸਪੈਕਟਰ ਕੁਲਦੀਪ ਕੌਰ ਅਤੇ ਇੰਸਪੈਕਟਰ ਰਵੀਦੱਤ ਦੀ ਅਗਵਾਈ 'ਚ ਵੱਖ-ਵੱਖ ਟੀਮਾਂ ਨੇ ਉਕਤ ਕਾਰਵਾਈ ਨੂੰ ਸਰਅੰਜਾਮ ਕੀਤਾ।

Bullet Bullet

ਇਸ ਤਰ੍ਹਾਂ ਟਰੈਫਿਕ ਪੁਲਸ ਨੇ ਇਸ ਨਵੀਂ ਮੁਹਿੰਮ ਤਹਿਤ ਬੁਲੇਟ ਨਾਲ ਪਟਾਕੇ ਮਾਰਨੇ, ਬੱਸਾਂ 'ਤੇ ਪ੍ਰੈਸ਼ਰ ਹਾਰਨ ਮਾਰਨ ਵਾਲਿਆਂ ਅਤੇ ਗੱਡੀਆਂ 'ਤੇ ਬਲੈਕ ਫਿਲਮਾਂ ਲਾਉਣ ਵਾਲਿਆਂ 'ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਦੇ ਮੌਕੇ 'ਤੇ ਹੀ ਚਲਾਨ ਕੱਟੇ ਅਤੇ ਨਾਲ ਹੀ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਭਵਿੱਖ 'ਚ ਅਜਿਹਾ ਨਾ ਕਰਨ।

Royal Enfield pulled out new bulletRoyal Enfield bullet

ਇਸ ਦੇ ਇਲਾਵਾ ਕਈ ਵਾਹਨਾਂ 'ਤੇ ਲੱਗੇ ਪ੍ਰੈਸ਼ਰ ਹਾਰਨਾਂ ਨੂੰ ਵੀ ਉਤਾਰਿਆ ਵੀ ਗਿਆ, ਉਥੇ ਹੀ ਏ. ਡੀ. ਸੀ. ਪੀ. ਜਸਵੰਤ ਕੌਰ ਨੇ ਕਿਹਾ ਕਿ ਇਹ ਮੁਹਿੰਮ ਹੁਣ ਲਗਾਤਾਰ ਚੱਲਦੀ ਰਹੇਗੀ ਅਤੇ ਨਾਲ ਹੀ ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਕਿਹਾ ਕਿ ਉਹ ਆਪਣੇ ਵਾਹਨ ਚਲਾਉਂਦੇ ਸਮੇਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ। 

Location: India, Punjab, Amritsar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement