
ਇਸ ਵਿਚ ਬੇਹਤਰ ਬ੍ਰੇਕਿੰਗ ਸਿਸਟਮ ਲਈ ਏਬੀਐਸ ਸਿਸਟਮ ਨੂੰ ਵੀ ਅਪਡੇਟ ਕੀਤਾ ਹੈ...
ਜਲੰਧਰ: ਹਾਲ ਹੀ ‘ਚ ਰੋਇਲ ਇੰਨਫੀਲਡ ਕੰਪਨੀ ਨੇ ਬੁਲੇਟ ਦਾ ਬੀਐਸ 6 ਇੰਜਨ ਨਾਲ ਕਲਾਸਿਕ 350 ਦਾ ਨਵਾਂ ਮਾਡਲ ਲਾਂਚ ਕੀਤਾ ਹੈ। ਇਸ ਮੋਟਰ ਸਾਇਕਲ ਨੂੰ ਦੋ ਨਵੇਂ ਰੰਗਾਂ ‘ਚ ਲਾਂਚ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੋਟਰਸਾਇਕਲ ਦੇ ਡਿਜ਼ਾਇਨ ਨੂੰ ਵੀ ਅਪਡੇਟ ਕੀਤਾ ਗਿਆ ਹੈ। ਕੰਪਨੀ ਨੇ ਇਸ ‘ਚ ਕਾਰਬੋਰਿਟਰ ਦੀ ਥਾਂ ਫਿਉਲ ਇੰਨਜੇਕਸ਼ਨ ਟੈਕਨੋਲੋਜੀ ਦਾ ਇਸਤਮਾਲ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਇਸ ‘ਚ ਅਲਾਏ ਵੀਲ ਵੀ ਦਿੱਤੇ ਹਨ।
Bullet
ਇਸ ਵਿਚ ਬੇਹਤਰ ਬ੍ਰੇਕਿੰਗ ਸਿਸਟਮ ਲਈ ਏਬੀਐਸ ਸਿਸਟਮ ਨੂੰ ਵੀ ਅਪਡੇਟ ਕੀਤਾ ਹੈ। ਇਹ ਤੁਹਾਨੂੰ ਦੋ ਨਵੇਂ ਰੰਗਾਂ ‘ਚ ਮਿਲੇਗਾ, ਜਿਸ ਵਿਚ ਸਟੀਲਥ ਬਲੈਕ ਅਤੇ ਕ੍ਰੋਮ ਬਲੈਕ ਸ਼ਾਮਲ ਹਨ।ਕੰਪਨੀ ਵਲੋਂ ਇਸ ਮੋਟਰਸਾਇਕਲ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਸਿਰਫ 10 ਹਜ਼ਾਰ ਰੁਪਏ ਨਾਲ ਇਸ ਮੋਟਰਸਾਇਕਲ ਨੂੰ ਬੁਕ ਕੀਤਾ ਜਾ ਸਕਦਾ ਹੋ। ਕੰਪਨੀ ਦਾ ਦਾਅਵਾ ਹੈ ਕੀ ਇਸ ਮੋਟਰਸਾਇਕਲ ਦੀ ਮਾਈਲੇਜ 35 ਤੋਂ 40 Km ਦੀ ਹੈ।
Bullet
ਇਸ ‘ਚ 350 cc ਸਿੰਗਲ ਸਲੈਂਡਰ ਏਅਰ ਕੁਲਡ ਵਾਲਾ ਦੱਮਦਾਰ ਇੰਜਨ ਹੈ। ਬੀਐਸ 4 ਤੋਂ ਬੀਐਸ 6 ਮਾਡਲ 11 ਹਜ਼ਾਰ ਰੁਪਏ ਮਹਿੰਗਾ ਹੋਵੇਗਾ। ਇਸ ਦੀ ਕੀਮਤ 2 ਲੱਖ ਰੁਪਏ ਰੱਖੀ ਗਈ ਹੈ। ਜਿਸ ਦੀ ਖਰੀਦ ‘ਤੇ 3 ਸਾਲ ਵਾਰੰਟੀ ਵੀ ਮਿਲੇਗੀ। ਪਿਛਲੇ ਸਾਲ ਅਗਸਤ ਵਿਚ ਬੁਲੇਟ ਸਸਤੇ ਹੋਏ ਸਨ। ਰਾਇਲ ਐਨਫੀਲਡ ਨੇ ਆਪਣਾ ਸਭ ਤੋਂ ਸਸਤਾ ਮੋਟਰਸਾਈਕਲ Bullet 350 ਅਤੇ Bullet 350 ES ਲਾਂਚ ਕਰ ਦਿੱਤਾ ਸੀ।
Bullet
ਇਨ੍ਹਾਂ ਦੀ ਕੀਮਤ 1.12 ਲੱਖ ਰੁਪਏ ਅਤੇ 1.27 ਲੱਖ ਰੁਪਏ ਸੀ। ਸਟੈਂਡਰਡ ਮਾਡਲ ਦੇ ਮੁਕਾਬਲੇ ਨਵੇਂ ਮੋਟਰਸਾਈਕਲ ਕਰੀਬ 9 ਹਜ਼ਾਰ ਰੁਪਏ ਸਸਤੇ ਹਨ। ਸਟੈਂਡਰਡ ਰਾਇਲ ਐਨਫੀਲਡ ਬੁਲੇਟ 350 ਦੀ ਕੀਮਤ 1.21 ਲੱਖ ਰੁਪਏ ਅਤੇ ਸਟੈਂਡਰਲ ਬੁਲੇਟ 350 ਈ.ਐੱਸ. ਦੀ ਕੀਮਤ 1.36 ਲੱਖ ਰੁਪਏ ਹੈ। ਬੁਲੇਟ 350 ਦਾ ਸਟੈਂਡਰਡ ਮਾਡਲ ਸਿਰਫ ਬਲੈਕ ਕਲਰ ’ਚ ਆਉਂਦਾ ਹੈ, ਜਦੋਂਕਿ ਘੱਟ ਕੀਮਤ ਵਾਲੇ ਮਾਡਲ ਤਿੰਨ ਰੰਗਾਂ- ਸਿਲਵਰ, ਸਫਾਇਰ ਬਲਿਊ ਅਤੇ ਆਨੀਕਸ ਬਲੈਕ) ’ਚ ਉਪਲੱਬਧ ਹਨ।
Bullet
ਨਵਾਂ ਬੁਲੇਟ 350 ਈ.ਐੱਸ. ਜੈੱਟ ਬਲੈਕ, ਰੀਗਲ ਰੈੱਡ ਅਤੇ ਰਾਇਲ ਬਲਿਊ ਕਲਰ ’ਚ ਆਉਂਦਾ ਹੈ। ਉਥੇ ਹੀ ਸਟੈਂਡਰਡ 350 ਈ.ਐੱਸ. ਪਹਿਲਾਂ ਮਰੂਨ ਅਤੇ ਸਿਲਵਰ ਕਲਰ ’ਚ ਆਉਂਦਾ ਸੀ। ਬੁਲੇਟ ਦੇ ਦੋਵਾਂ ਵੇਰੀਐਂਟ (ਨਵਾਂ ਅਤੇ ਸਟੈਂਡਰਡ) ’ਚ ਸਿਰਫ ਕਾਸਮੈਟਿਕ ਬਦਲਾਅ ਕੀਤੇ ਗਏ ਸਨ। ਸਟੈਂਡਰਡ ਬੁਲੇਟ ’ਚ ਜਿਨ੍ਹਾਂ ਥਾਵਾਂ ’ਤੇ ਕ੍ਰੋਮ ਹੈ, ਉਨ੍ਹਾਂ ’ਚੋਂ ਜ਼ਿਆਦਾਤਰ ਥਾਵਾਂ ’ਤੇ ਨਵੀਂ ਬਾਈਕ ’ਚ ਕ੍ਰੋਮ ਹਟਾ ਕੇ ਬਲੈਕ ਫਿਨਿਸ਼ ਦਿੱਤੀ ਗਈ ਸੀ। ਨਵੇਂ 350 ਈ.ਐੱਸ. ਦੇ ਇੰਜਣ ਬਲਾਕ ਅਤੇ ਫ੍ਰੈਂਕ ਕੇਸ ’ਤੇ ਬਲੈਕ ਫਿਨਿਸ਼ ਹੈ। ਉਥੇ ਹੀ ਨਵੇਂ ਬੁਲਟੇ 350 ਦੇ ਇੰਜਣ ਅਤੇ ਫ੍ਰੈਂਕ ਕੇਸ ’ਤੇ ਸਿਲਵਰ ਫਿਨਿਸ਼ ਦਿੱਤੀ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।