
6-7 ਫ਼ਰਵਰੀ ਨੂੰ ਫਿਰ ਵਿਗੜ ਸਕਦੈ ਮੌਸਮ
ਚੰਡੀਗੜ੍ਹ : ਸਮੁੱਚੇ ਭਾਰਤ ਵਿਚ ਦੋ-ਤਿੰਨ ਦਿਨ ਤੋਂ ਧੁੱਪ ਖਿੜਨ ਤੋਂ ਬਾਅਦ ਇਕ ਵਾਰ ਫਿਰ ਠੰਢ ਕੋਹਰੇ ਨੇ ਅਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਦਿੱਲੀ-ਐਨਸੀਆਰ, ਪੰਜਾਬ ਸਮੇਤ ਕਈ ਰਾਜਾਂ ਵਿਚ ਸਵੇਰੇ ਕੋਹਰੇ ਅਤੇ ਸੀਤ ਲਹਿਰ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਮੁਤਾਬਕ 6 ਅਤੇ 7 ਫ਼ਰਵਰੀ ਤੋਂ ਮੌਸਮ ਫਿਰ ਵਿਗੜ ਸਕਦਾ ਹੈ।
Photo
ਮੌਸਮ ਵਿਭਾਗ ਮੁਤਾਬਕ ਵੈਸਟਰਨ ਡਿਸਟਰਬੈਂਸ ਕਾਰਨ ਪਹਾੜਾਂ ਤੇ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ਵਿਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਕਸ਼ਮੀਰ ਵਿਚ ਬਰਫ਼ਬਾਰੀ ਤੋਂ ਬਾਅਦ ਆਮ ਤਾਪਮਾਨ ਵਿਚ ਗਿਰਾਵਟ ਆਈ ਹੈ ਅਤੇ ਆਸਮਾਨ ਵੀ ਸਾਫ਼ ਹੋ ਗਿਆ ਹੈ। ਪੰਜਾਬ ਅਤੇ ਹਰਿਆਣਾ ਵਿਚ ਵੀ ਆਮ ਤਾਪਮਾਨ ਵਿਚ ਭਾਰੀ ਗਿਰਾਵਟ ਆਈ ਹੈ।
Photo
ਦਸ ਦਈਏ ਕਿ ਸਾਰੇ ਖੇਤਰ ਵਿਚ 10 ਫ਼ੀ ਸਦੀ ਬਾਰਸ਼ ਦੀ ਸੰਭਾਵਨਾ ਬਣੀ ਰਹੇਗੀ। ਇਸ ਤੋਂ ਇਹ ਉਮੀਦ ਲਗਾਈ ਜਾ ਰਹੀ ਹੈ ਕਿ ਬਹੁਤ ਘਟ ਬਾਰਸ਼ ਹੋਵੇਗੀ ਕਿਉਂਕਿ ਪੱਛਮੀ ਡਿਸਟਰਬੈਂਸ ਕਮਜ਼ੋਰ ਹੈ। ਇਸ ਬਾਅਦ 4 ਤੋਂ 6 ਫਰਵਰੀ, 7 ਤੋਂ 8 ਫਰਵਰੀ ਅਤੇ 10 ਤੋਂ 12 ਵਿਚਕਾਰ ਪੱਛਮੀ ਡਿਸਟਰਬੈਂਸ ਆਵੇਗਾ ਜੋ ਕਿ ਅਪਣਾ ਅਸਰ ਵਿਖਾ ਸਕਦਾ ਹੈ।
Photo
6 ਤਰੀਕ ਤਕ ਆਮ ਨਾਲੋਂ ਰਾਤ ਦਾ ਤਾਪਮਾਨ ਠੰਡਾ ਰਹਿਣ ਦੀ ਸੰਭਾਵਨਾ ਹੈ। ਧੁੰਦ ਘਟਣ ਦੇ ਬਹੁਤ ਆਸਾਰ ਹਨ ਪਰ ਰਾਤ ਦੀ ਠੰਡ ਉਸੇ ਤਰ੍ਹਾਂ ਬਣੀ ਰਹੇਗੀ। ਪਿਛਲੇ 24 ਘੰਟਿਆਂ ਵਿਚ 2.5 ਡਿਗਰੀ ਤਾਪਮਾਨ ਕੇਰਲ ਦਾ ਰਿਹਾ ਹੈ। 5 ਫਰਵਰੀ ਤਕ ਪੰਜਾਬ ਵਿਚ ਮੌਸਮ ਖੁਸ਼ਕ ਰਹੇਗਾ ਅਤੇ ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਵਿਚ 3 ਫਰਵਰੀ ਨੂੰ 25 ਫ਼ੀਸਦੀ ਬਾਰਿਸ਼ ਹੋ ਸਕਦੀ ਹੈ।
Photo
ਪੱਛਮੀ ਉਤਰ ਪ੍ਰਦੇਸ਼ ਵਿਚ 4 ਅਤੇ 5 ਫਰਵਰੀ ਨੂੰ ਥੋੜੀ ਬਹੁਤ ਖੇਤਰ ਵਿਚ ਬਾਰਿਸ਼ ਹੋਣ ਦੀ ਉਮੀਦ ਹੈ। ਪੱਛਮੀ ਰਾਜਸਥਾਨ ਬਿਲਕੁੱਲ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਅਤੇ ਉਤਰਾਖੰਡ ਵਿਚ ਵੀ 4 ਅਤੇ 5 ਫਰਵਰੀ ਨੂੰ ਇਲਾਕੇ ਵਿਚ ਬਾਰਿਸ਼ ਹੋ ਸਕਦੀ ਹੈ।
Photo
ਜੇ ਕੁੱਲ ਮਿਲਾ ਕੇ ਗੱਲ ਕੀਤੀ ਜਾਵੇ ਤਾਂ 5 ਤੋਂ 6 ਫਰਵਰੀ ਤਕ ਪੂਰੇ ਪੰਜਾਬ ਵਿਚ ਮੌਸਮ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ। 6 ਤਰੀਕ ਤਕ ਤਾਪਮਾਨ ਵਧਣੇ ਸ਼ੁਰੂ ਹੋਣਗੇ ਤੇ ਠੰਡ ਘਟ ਹੋ ਜਾਵੇਗੀ। ਦਸ ਦਈਏ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ 29 ਜਨਵਰੀ ਨੂੰ ਵੀ ਬਾਰਿਸ਼ ਦਾ ਅਲਰਟ ਦਿੱਤਾ ਗਿਆ ਸੀ।