
80 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ
ਮੁਹਾਲੀ: ਪੰਜਾਬ ਦੇ ਸੀਨੀਅਰ ਭਾਜਪਾ ਆਗੂ ਤੇ ਬਾਦਲ ਸਰਕਾਰ ’ਚ ਕੈਬਨਿਟ ਮੰਤਰੀ ਰਹੇ ਚੌਧਰੀ ਸਵਰਨਾ ਰਾਮ ਦਾ ਦਾ ਬੀਤੀ ਦਿਨੀਂ ਫਗਵਾੜਾ ਵਿਖੇ ਦਿਹਾਂਤ ਹੋ ਗਿਆ। ਚੌਧਰੀ ਸਵਰਨਾ ਰਾਮ ਲੰਬੇ ਸਮੇਂ ਤੋ ਬਿਮਾਰੀ ਸਨ। ਉਹਨਾਂ ਨੇ 80 ਸਾਲ ਦੀ ਉਮਰ ਵਿਚ ਆਖਰੀ ਸਾਹ ਲਏ।
ਇਹ ਵੀ ਪੜ੍ਹੋ: ਪੁੱਤ ਦੀ ਸ਼ਰਮਨਾਕ ਕਰਤੂਤ, ਪਿਤਾ ਤੋਂ ਧੋਖੇ ਨਾਲ ਚਾਰ ਕਿੱਲੇ ਜ਼ਮੀਨ ਲਗਾਉਣ ਤੋਂ ਬਾਅਦ ਛੱਡ ਗਿਆ ਬਿਰਧ ਆਸ਼ਰਮ
ਚੌਧਰੀ ਸਵਰਨਾ ਰਾਮ ਭਾਜਪਾ ਦੇ ਉਨ੍ਹਾਂ ਮਜ਼ਬੂਤ ਸਿਆਸਤਦਾਨਾਂ ’ਚੋਂ ਇਕ ਸਨ, ਜਿਨ੍ਹਾਂ ਨੇ ਕਾਂਗਰਸ ਪਾਰਟੀ ਦਾ ਗੜ੍ਹ ਮੰਨੀ ਜਾਂਦੀ ਫਗਵਾੜਾ ਵਿਧਾਨ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਨੂੰ ਜਿੱਤ ਦਿਵਾਈ, ਜਦੋਂ ਕੋਈ ਅਜਿਹਾ ਕਰਨ ਬਾਰੇ ਸੋਚ ਵੀ ਨਹੀਂ ਸਕਦਾ ਸੀ। ਚੌਧਰੀ ਸਵਰਨਾ ਰਾਮ ਦੀ ਮੌਤ ਤੋਂ ਬਾਅਦ ਭਾਰਤੀ ਜਨਤਾ ਪਾਰਟੀ ’ਚ ਸੋਗ ਦੀ ਡੂੰਘੀ ਲਹਿਰ ਫੈਲ ਗਈ ਹੈ
ਇਹ ਵੀ ਪੜ੍ਹੋ: ਅਪ੍ਰੈਲ ਤੋਂ ਜੂਨ ਤਕ ਪੈਣ ਵਾਲੀ ਹੈ ਭਿਆਨਕ ਗਰਮੀ, ਆਮ ਨਾਲੋਂ ਵੱਧ ਰਹੇਗਾ ਤਾਪਮਾਨ : ਮੌਸਮ ਵਿਭਾਗ