
ਰੂਪਨਗਰ ਵਿਚ ਚੋਰਾਂ ਨੇ ਰੋਪੜ-ਮਨਾਲੀ ਨੈਸ਼ਨਲ ਹਾਈਵੇਅ ਦੇ ਕੋਲ ਗੁਰਦੁਆਰਾ ਭੱਠਾ ਸਾਹਿਬ ਚੌਕ ਵਿਚ ਐੱਸ.ਬੀ.ਆਈ.ਦੇ ਏ.ਟੀ.ਐੱਮ ਨੂੰ ਤੋੜ ਕੇ ਚੋਰੀ ਦੀ ਵਾਰਦਾਤ ਨੂੰ...
ਰੋਪੜ : ਰੂਪਨਗਰ ਵਿਚ ਚੋਰਾਂ ਨੇ ਰੋਪੜ-ਮਨਾਲੀ ਨੈਸ਼ਨਲ ਹਾਈਵੇਅ ਦੇ ਕੋਲ ਗੁਰਦੁਆਰਾ ਭੱਠਾ ਸਾਹਿਬ ਚੌਕ ਵਿਚ ਐੱਸ.ਬੀ.ਆਈ. ਦਾ ਏ.ਟੀ.ਐੱਮ. ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਦੇ ਉਪਰੰਤ ਏ.ਟੀ.ਐੱਮ ਵਿਚੋਂ ਕੈਸ਼ ਲੁੱਟਣ ਦੀ ਪੁਸ਼ਟੀ ਤਾਂ ਨਹੀਂ ਹੋਈ ਹੈ ਪਰ ਚੋਰਾਂ ਵਲੋਂ ਏ.ਟੀ.ਐੱਮ ਮਸ਼ੀਨ ਤੋੜ ਦਿਤੀ ਗਈ ਹੈ। ਮੁੱਖ ਮਾਰਗ ਤੇ ਸਾਰੀ ਰਾਤ ਆਵਾਜਾਈ ਹੋਣ ਤੋਂ ਬਾਅਦ ਵੀ ਚੋਰਾਂ ਨੇ ਇਸ ਘਟਨਾ ਨੂੰ ਅੰਜਾਮ ਦਿਤਾ ਹੈ।
SBI ATM
ਚੋਰਾਂ ਵਲੋਂ ਏ.ਟੀ.ਐੱਮ ਦੀ ਤੋੜਫੋੜ ਦੇ ਨਾਲ-ਨਾਲ ਸੀ.ਸੀ.ਟੀ.ਵੀ. ਕੈਮਰਾ ਦੀਆਂ ਤਾਰਾਂ ਵੀ ਕੱਟ ਦਿਤੀਆਂ ਗਈਆਂ ਹਨ। ਵਾਰਦਾਤ ਦਾ ਪਤਾ ਚਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਏ.ਟੀ.ਐੱਮ ਦੇ ਡੀ.ਪੀ.ਆਰ. ਦੀ ਫੁਟੇਜ ਖੰਗਾਲ ਸੁਰਾਗ ਦੀ ਭਾਲ ਕਰ ਰਹੀ ਹੈ। ਚੋਰਾਂ ਵਲੋਂ ਏ.ਟੀ.ਐਮ ਦੇ ਨਾਲ-ਨਾਲ ਸੀ.ਸੀ.ਟੀ.ਵੀ ਕੈਮਰਿਆਂ ਦੀਆਂ ਤਾਰਾਂ ਵੀ ਕੱਟ ਦਿਤੀਆਂ ਗਈਆਂ ਹਨ। ਪਤਾ ਲੱਗਿਆ ਹੈ ਕਿ ਦੇਰ ਰਾਤ ਕੁਝ ਅਣਪਛਾਤੇ ਲੋਕਾਂ ਨੇ ਉਕਤ ਏ.ਟੀ.ਐਮ ਨੂੰ ਤੋੜ ਕੇ ਕੈਸ਼ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹ ਮਸ਼ੀਨ ਵਿਚੋਂ ਕੈਸ਼ ਨਹੀਂ ਕੱਢ ਸਕੇ।
ਉਸ ਤੋਂ ਬਾਅਦ ਦੋਸ਼ੀ ਏ.ਟੀ.ਐਮ ਛੱਡ ਕੇ ਫਰਾਰ ਹੋ ਗਏ। ਇਹ ਵੀ ਪਤਾ ਚੱਲਿਆ ਹੈ ਕਿ ਉਕਤ ਏ.ਟੀ.ਐਮ ਤੇ ਕੋਈ ਸਕਿਉਰਿਟੀ ਗਾਰਡ ਨਹੀਂ ਸੀ। ਸੂਚਨਾ ਮਿਲਣ ਤੋਂ ਬਾਅਦ ਡੀ.ਐਸ.ਪੀ ਗੁਰਵਿੰਦਰ ਸਿੰਘ ਅਤੇ ਸਿਟੀ ਥਾਣਾ ਮੁਖੀ ਰਾਜਪਾਲ ਸਿੰਘ ਗਿੱਲ ਮੌਕੇ ‘ਤੇ ਪਹੁੰਚ ਗਏ। ਐਸ.ਐਚ.ਓ ਸਿਟੀ ਰਾਜਪਾਲ ਸਿੰਘ ਨੇ ਦੱਸਿਆ ਕਿ ਸਿਰਫ਼ ਏ.ਟੀ.ਐਮ ਮਸ਼ੀਨ ਨੂੰ ਕੁਕਸਾਨ ਪਹੁੰਚਿਆ ਪਰ ਕੈਸ਼ ਚੋਰੀ ਦੀ ਕੋਈ ਸੂਚਨਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਏ.ਟੀ.ਐਮ ਮਸ਼ੀਨ ਨਾਲ ਤੋੜ ਫੋੜ ਕਰਨ ਅਤੇ ਉਥੋਂ ਕੈਸ਼ ਚੋਰੀ ਕਰਨ ਦੇ ਯਤਨ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।