ਸੰਨੀ ਦਿਓਲ ਅੱਜ ਕਰਨਗੇ ਰੋਡ ਸ਼ੋਅ
Published : May 2, 2019, 10:16 am IST
Updated : May 2, 2019, 10:16 am IST
SHARE ARTICLE
Sunny Deol Road Show
Sunny Deol Road Show

ਕਰਤਾਰਪੁਰ ਕਾਰੀਡੋਰ ਤੋਂ ਕਰਨਗੇ ਸ਼ੁਰੂਆਤ

ਗੁਰਦਾਸਪੁਰ: ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਤੋਂ ਬਾਅਦ ਭਲੇ ਹੀ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੇ ਸੰਯੁਕਤ ਉਮੀਦਵਾਰ ਸਨੀ ਦਿਓਲ ਮੁਂਬਈ ਵਾਪਸ ਚਲੇ ਗਏ ਸਨ ਪਰ ਹੁਣ ਉਹ ਪੂਰੀ ਤਿਆਰੀ ਨਾਲ ਅੱਜ ਗੁਰਦਾਸਪੁਰ ਵਿਚ ਪਹੁੰਚ ਰਹੇ ਹਨ।  ਸਨੀ ਦਿਓਲ ਬੁੱਧਵਾਰ ਨੂੰ ਆਪਣੇ ਭਰਾ ਬਾਲੀਵੁਡ ਸਟਾਰ ਬੌਬੀ ਦਿਓਲ   ਦੇ ਨਾਲ ਅਮ੍ਰਿਤਸਰ ਪਹੁੰਚੇ ਸਨ।

Sunny Deol Road ShowSunny Deol Road Show

ਸਨੀ ਦਿਓਲ ਵੀਰਵਾਰ ਸਵੇਰੇ 8 ਵਜੇ ਡੇਰਾਬਾਬਾ ਨਾਨਕ ਵਿਚ ਦੂਰਬੀਨ ਦੁਆਰਾ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਅਤੇ ਅਸ਼ੀਰਵਾਦ ਲੈਣ ਉਪਰੰਤ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ।  ਇਸ ਤੋਂ ਬਾਅਦ 8:45 ਤੇ ਧਿਆਨਪੁਰ ਦੇ ਧਾਰਮਿਕ ਅਸਥਾਨ ਉੱਤੇ ਨਤਮਸਤਕ ਹੋਏ। ਇਸ ਸਮੇਂ ਉਨ੍ਹਾਂ ਦੇ  ਨਾਲ ਉਨ੍ਹਾਂ ਦੇ ਛੋਟੇ ਭਰਾ ਅਤੇ ਬਾਲੀਵੁਡ ਅਭਿਨੇਤਾ ਬੌਬੀ ਦਿਓਲ ਵੀ ਮੌਜੂਦ ਰਹਿਣਗੇ।  

ਇਸ ਸਬੰਧੀ ਉਨ੍ਹਾਂ ਦੇ ਬੁਲਾਰੇ ਨੇ ਦੱਸਿਆ ਕਿ ਸਵੇਰੇ 9 ਵਜੇ ਗੁਰਦਾਸਪੁਰ ਦੇ ਕਲਾਨੌਰ ਸ਼ਿਵ ਮੰਦਰ ਵਿਚ ਮੱਥਾ ਟੇਕਿਆ ਅਤੇ ਆਪਣੀ ਚੋਣ ਮੁਹਿੰਮ ਨੂੰ ਜਾਰੀ ਰੱਖਦੇ ਹੋਏ 9:45 ਤੇ ਪੰਡੋਰੀ ਧਾਮ, 10:15 ਵਜੇ ਖਾਨੋਵਾਲ ਚੌਕ , 2 ਵਜੇ ਦੀਨਾਨਗਰ ਪਹੁੰਚਣਗੇ। ਵਿਧਾਨ ਸਭਾ ਹਲਕਾ ਭੋਆ ਵਿਚ 3 ਵਜੇ ਪਰਮਾਨੰਦ, 3 : 20 ਵਜੇ ਕਨਵਾ, 3:40 ਉੱਤੇ ਸਰਨਾ, 4 ਵਜੇ ਮਲਿਕਪੁਰ ਚੌਕ ਵਿਚ ਰੋਡ ਸ਼ੋ ਦੁਆਰਾ ਆਪਣੀ ਚੋਣ ਮੁਹਿੰਮ ਜਾਰੀ ਰੱਖਣਗੇ।

Sunny Deol With Bobby DeolSunny Deol With Bobby Deol

ਸ਼ਾਮ 5 ਵਜੇ ਪਠਾਨਕੋਟ ਵਿਚ ਆਪਣਾ ਰੋਡ ਸ਼ੋ ਸ਼ੁਰੂ ਕਰਕੇ ਸ਼ਹੀਦ ਭਗਤ ਸਿੰਘ , 5:20 ਤੇ ਸਲਾਰਿਆ (ਲਾਇਟਾਂ ਵਾਲਾ) ਚੌਕ, 5:40 ਤੇ ਗਾਡੀਹੱਤਾ ਚੌਕ,  6 ਵਜੇ ਡਾਕਖਾਨਾ ਚੌਕ, 6:20 ਤੇ ਗਾਂਧੀ ਚੌਕ, 6:40 ਉੱਤੇ ਵਾਲਮੀਕ ਚੌਕ ਤੋਂ ਹੁੰਦੇ ਹੋਏ 7 ਵਜੇ ਯੂ - ਨਾਇਟ ਚੌਕ ਉੱਤੇ ਆਪਣਾ ਰੋਡ ਸ਼ੋ ਖ਼ਤਮ ਕਰਨਗੇ। ਦੱਸ ਦਈਏ ਕਿ ਸੰਨੀ ਦਿਓਲ ਗੁਰਦਾਸਪੁਰ ਤੋਂ ਲੋਕ ਸਭਾ ਚੋਣਾਂ ਵਿਚ ਆਪਣੀ ਕਿਸਮਤ ਅਜਮਾ ਰਹੇ ਹਨ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement