ਪੰਜਾਬ ਸਿਖਿਆ ਬੋਰਡ ਦਾ ਵੱਡਾ ਫ਼ੈਸਲਾ
Published : May 2, 2022, 12:46 am IST
Updated : May 2, 2022, 12:46 am IST
SHARE ARTICLE
image
image

ਪੰਜਾਬ ਸਿਖਿਆ ਬੋਰਡ ਦਾ ਵੱਡਾ ਫ਼ੈਸਲਾ

ਇਤਿਹਾਸ ਦੀਆਂ ਤਿੰਨ ਵਿਵਾਦਤ ਸਕੂਲੀ ਕਿਤਾਬਾਂ ਪੜ੍ਹਾਏ ਜਾਣ 'ਤੇ ਲਗਾਈ ਰੋਕ
ਪਰ ਅਕਾਲ ਤਖ਼ਤ, ਸ਼ੋ੍ਰਮਣੀ ਕਮੇਟੀ ਤੇ ਅਕਾਲੀ ਦਲ ਨੇ ਸਿੱਖ ਗੁਰੂਆਂ ਅਤੇ ਸਿੱਖ ਇਤਿਹਾਸ ਉਤੇ ਹਮਲਿਆਂ ਪ੍ਰਤੀ ਬੇਰੁਖ਼ੀ ਅਪਣਾਈ ਰੱਖੀ

ਐਸ.ਏ.ਐਸ ਨਗਰ, 1 ਮਈ (ਸੁਖਦੀਪ ਸਿੰਘ ਸੋਈ) :  ਸਰਕਾਰ ਵਲੋਂ 12 ਵੀਂ ਸ਼੍ਰੇਣੀ ਦੇ ਪੰਜਾਬ ਦਾ ਇਤਿਹਾਸ ਦੀਆਂ ਪ੍ਰਾਈਵੇਟ ਪਬਲਿਸ਼ਰਾਂ ਦੀਆਂ ਵਿਵਾਦਤ 3 ਪੁਸਤਕਾਂ ਦੀ ਵਿਕਰੀ 'ਤੇ ਤੁਰਤ ਪਾਬੰਦੀ ਲਗਾਉਣ ਅਤੇ ਇਨ੍ਹਾਂ ਪੁਸਤਕਾਂ ਨੂੰ  ਕਿਸੇ ਵੀ ਰੂਪ ਵਿਚ ਪੰਜਾਬ ਰਾਜ ਦੇ ਸਕੂਲਾਂ ਵਿਚ ਨਾ ਪੜ੍ਹਾਉਣ ਦਾ ਫ਼ੈਸਲਾ ਕੀਤਾ ਹੈ ਜਦਕਿ ਇਸ ਸ਼੍ਰੇਣੀ ਦੇ ਇਸੇ ਵਿਸ਼ੇ ਦੀਆਂ ਕੱੁਝ ਹੋਰ ਪੁਸਤਕਾਂ ਦੀ ਪੜਤਾਲ ਦੀ ਰੀਪੋਰਟ ਪ੍ਰਾਪਤ ਹੋਣ 'ਤੇ ਉਨ੍ਹਾਂ 'ਤੇ ਵੀ ਲੋੜੀਂਦੀ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ | 
ਯਾਦ ਰਹੇ, ਇਹ 84 ਦਿਨ ਦਾ ਅੰਦੋਲਨ ਸ. ਬਲਦੇਵ ਸਿੰਘ ਸਿਰਸਾ ਦੀ ਅਗਵਾਈ ਵਿਚ ਆਮ ਸਾਧਾਰਣ ਸਿੱਖਾਂ ਨੇ ਲੜਿਆ ਤੇ ਜਿਤਿਆ | ਸਿੱਖ ਇਤਿਹਾਸ ਅਤੇ ਗੁਰੂਆਂ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਤੇ ਅਕਾਲ ਤਖ਼ਤ, ਸ਼ੋ੍ਰਮਣੀ ਕਮੇਟੀ, ਅਕਾਲੀ ਦਲ ਵਾਲੇ ਸੱਭ ਚੁੱਪ ਰਹੇ ਜਦਕਿ ਕੌਮ ਦੇ ਧਨ ਦੇ 90 ਫ਼ੀ ਸਦੀ ਹਿੱਸੇ ਉਤੇ ਕਬਜ਼ਾ ਜਮਾਈ ਜਥੇਬੰਦੀਆਂ ਦਾ ਇਹ ਫ਼ਰਜ਼ ਸੱਭ ਤੋਂ ਪਹਿਲਾਂ ਬਣਦਾ ਸੀ ਕਿ ਉਹ ਆਵਾਜ਼ ਚੁਕਦੀਆਂ ਤੇ ਅੰਦੋਲਨ ਨੂੰ  ਹੱਥਾਂ ਵਿਚ ਲੈਣ | ਪਰ ਉਹ ਤਾਂ ਪੰਥਕ ਸੋਚ ਵਾਲਿਆਂ ਉਤੇ ਹੀ ਡੰਡਾ ਚਲਾਉਣ ਦੀਆਂ ਆਦੀ ਹੋ ਗਈਆਂ ਹਨ ਤੇ ਸਿੱਖਾਂ ਦੇ ਦੁਸ਼ਮਣਾਂ ਤੇ ਸਰਕਾਰੀ ਧੱਕੇ ਤੋਂ ਸਿੱਖਾਂ ਤੇ ਸਿੱਖੀ ਨੂੰ  ਬਚਾਉਣ ਲਈ ਕੱਖ ਨਹੀਂ ਕਰਦੀਆਂ | ਸੋ ਹੁਣ ਸਿੱਖੀ ਤੇ ਸਿੱਖਾਂ ਉਤੇ ਹੋਏ ਹਮਲੇ ਦਾ ਜਵਾਬ ਦੇਣ ਲਈ ਆਮ ਸਿੱਖਾਂ ਨੂੰ  ਹੀ ਲਾਮਬੰਦ ਹੋਣਾ ਪਵੇਗਾ | ਇਹ ਸੁਨੇਹਾ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਵਾਲਾ ਅੰਦੋਲਨ ਦੇਂਦਾ ਜਾਪਦਾ ਹੈ |
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਕੂਲ ਸਿਖਿਆ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਨੇ ਦਸਿਆ 
ਕਿ 12ਵੀਂ ਜਮਾਤ ਦੀਆਂ ਪੰਜਾਬ ਦੇ ਇਤਿਹਾਸ ਦੀਆਂ ਕਿਤਾਬਾਂ ਵਿਚਲੇ ਵਿਸ਼ਾ-ਵਸਤੂ ਬਾਰੇ ਜੋ ਕਿ ਸਾਲ 2007 ਤੋਂ ਲੈ ਕੇ 2017 ਤਕ ਪ੍ਰਚਲਿਤ ਸਨ ਅਤੇ ਬੋਰਡ ਵਲੋਂ ਵੱਖ-ਵੱਖ ਸਮੇਂ ਵਿਚ ਨੋਟੀਫਾਈ ਕੀਤੀਆਂ 
ਗਈਆਂ ਸਨ, ਦੇ ਮਾਮਲੇ ਦੀ ਪੜਤਾਲ ਦੀ ਰੀਪੋਰਟ ਪੰਜਾਬ ਸਕੂਲ ਸਿਖਿਆ ਬੋਰਡ ਦੇ ਪੜਤਾਲ ਅਫ਼ਸਰ ਆਈ.ਪੀ.ਐਸ. ਮਲਹੋਤਰਾ ਨੇ ਉਨ੍ਹਾਂ ਨੂੰ  ਸੌਂਪੀ ਗਈ ਸੀ |
ਉਨ੍ਹਾਂ ਦਸਿਆ ਕਿ ਸਿੱਖ ਆਗੂ ਬਲਦੇਵ ਸਿੰਘ ਸਿਰਸਾ ਵਲੋਂ ਦਾਖ਼ਲ ਕੀਤੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਉਕਤ ਪੁਸਤਕਾਂ ਵਿਚ ਸ. ਸਿਰਸਾ ਅਨੁਸਾਰ ਕੁੱਝ ਟਿਪਣੀਆਂ ਹਨ ਜੋ ਸਿੱਖ ਇਤਿਹਾਸ ਦੇ ਅਨੁਸਾਰ ਸਹੀ ਨਹੀਂ ਹਨ ਜਾਂ ਸਿੱਖੀ ਭਾਵਨਾਵਾਂ ਨੂੰ  ਠੇਸ ਪਹੁੰਚਾਉਂਦੀਆਂ ਹਨ | ਇਸ ਸਬੰਧ ਵਿਚ ਪੜਤਾਲ ਉਪਰੋਕਤ ਅਧਿਕਾਰੀ ਨੂੰ  ਸੌਂਪੀ ਗਈ, ਜਿਸ ਵਿਚ 3 ਲੇਖਕ ਅਤੇ ਪ੍ਰਕਾਸ਼ਕ ਸ਼ਾਮਲ ਹਨ ਜਿਨ੍ਹਾਂ ਵਿਚ ਡਾ. ਮਨਜੀਤ ਸਿੰਘ ਸੋਢੀ, (ਲੇਖਕ) 'ਮਾਡਰਨ ਏ.ਬੀ.ਸੀ ਆਫ਼ ਹਿਸਟਰੀ ਆਫ਼ ਪੰਜਾਬ', ਮਾਡਰਨ ਪਬਲਿਸਰਜ਼, ਜਲੰਧਰ, ਡਾ. ਮਹਿੰਦਰਪਾਲ ਕੌਰ, (ਲੇਖਿਕਾ), 'ਹਿਸਟਰੀ ਆਫ਼ ਪੰਜਾਬ' ਮਲਹੋਤਰਾ ਬੁੱਕ ਡਿਪੂ, ਜਲੰਧਰ, ਐਮ.ਐਸ. ਮਾਨ, (ਲੇਖਕ), 'ਪੰਜਾਬ ਦਾ ਇਤਿਹਾਸ', ਰਾਜ ਪਬਲਿਸਰਜ਼, ਜਲੰਧਰ ਸ਼ਾਮਲ ਹਨ | 
ਉਨ੍ਹਾਂ ਦਸਿਆ ਕਿ ਪੜਤਾਲ ਅਫ਼ਸਰ ਵਲੋਂ ਸੌਂਪੀਆਂ ਗਈਆਂ ਤਿੰਨ ਪੜਤਾਲ ਰੀਪੋਰਟਾਂ ਦੇ ਮੱਦੇਨਜ਼ਰ ਉਨ੍ਹਾਂ ਵਲੋਂ ਮਾਮਲਾ ਸਿਖਿਆ ਵਿਭਾਗ ਪੰਜਾਬ ਸਰਕਾਰ ਨੂੰ  ਭੇਜਿਆ ਗਿਆ | ਸਿਖਿਆ ਵਿਭਾਗ ਵਲੋਂ ਮੁੱਖ ਤੌਰ 'ਤੇ ਸ਼ਿਕਾਇਤ ਦੀ ਸਮੱਗਰੀ ਅਤੇ ਪੜਤਾਲ ਵਿਚ ਪੇਸ਼ ਰੀਪੋਰਟ ਦੇ ਨਾਲ ਸਿਧਾਂਤਕ ਤੌਰ 'ਤੇ ਸਹਿਮਤੀ ਪ੍ਰਗਟਾਈ ਗਈ | ਉਨ੍ਹਾਂ ਦਸਿਆ ਕਿ ਪੰਜਾਬ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ ਕਿ ਇਨ੍ਹਾਂ ਪੁਸਤਕਾਂ ਦੀ ਵਿਕਰੀ 'ਤੇ ਤੁਰਤ ਪਾਬੰਦੀ ਲਗਾਈ ਜਾਂਦੀ ਹੈ ਅਤੇ ਇਹ ਪੁਸਤਕਾਂ ਕਿਸੇ ਵੀ ਰੂਪ ਵਿਚ ਪੰਜਾਬ ਰਾਜ ਦੇ ਸਕੂਲਾਂ ਵਿਚ ਨਹੀਂ ਪੜ੍ਹਾਈਆਂ ਜਾਣਗੀਆਂ | ਇਹ ਹੁਕਮ ਤੁਰਤ ਪ੍ਰਭਾਵ ਤੋਂ ਲਾਗੂ ਹੋਣਗੇ |     


'ਇਤਿਹਾਸ ਬਚਾਉ ਸਿੱਖੀ ਬਚਾਉ' ਮੋਰਚਾ 84ਵੇਂ ਦਿਨ ਵੀ ਜਾਰੀ

ਮੁਹਾਲੀ, 1 ਮਈ (ਪੱਤਰ ਪ੍ਰੇਰਕ): ਪੰਜਾਬ ਸਕੂਲ ਸਿਖਿਆ ਬੋਰਡ ਅੱਗੇ 'ਇਤਿਹਾਸ ਬਚਾਉ ਸਿੱਖੀ ਬਚਾਉ'  ਮੋਰਚਾ 84ਵੇਂ ਦਿਨ ਵਿਚ ਪਹੁੰਚ ਗਿਆ  ਹੈ, ਨੂੰ  ਅੱਜ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਸਰਕਾਰ ਨੇ ਬਾਰ੍ਹਵੀਂ ਜਮਾਤ ਲਈ ਇਤਿਹਾਸ ਦੀਆਂ ਕਿਤਾਬਾਂ ਨੂੰ  ਸਕੂਲਾਂ ਵਿਚ ਪੜ੍ਹਾਉਣ ਦੇ ਮਾਮਲੇ ਦਾ ਨੋਟਿਸ ਲੈਂਦਿਆਂ ਤਿੰਨੇ ਕਿਤਾਬਾਂ ਦੀ ਵਿਕਰੀ 'ਤੇ ਤੁਰਤ ਪਾਬੰਦੀ ਲਾਉਣ ਦੇ ਹੁਕਮ ਜਾਰੀ ਕਰ ਦਿਤੇ | ਅੱਜ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲੇ (ਗੜ੍ਹਦੀਵਾਲ) ਜਥੇ ਨਾਲ ਸੰਗਤ ਸਮੇਤ ਸ. ਬਲਦੇਵ ਸਿੰਘ ਸਿਰਸਾ ਕੋਲ ਉਚੇਚੇ ਤੌਰ 'ਤੇ ਮੋਰਚੇ ਵਿਚ ਪਹੰੁਚੇ | ਇਸ ਮੌਕੇ ਬਾਬਾ ਸੇਵਾ ਸਿੰਘ ਨੇ ਕਿਹਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾ ਹੀ ਸਿੱਖ ਪੰਥ ਨਾਲ ਧੱਕਾ ਕੀਤਾ ਹੈ | ਇਸੇ ਲਈ ਸਿੱਖਾਂ ਦੇ ਗੁਰ ਇਤਿਹਾਸ ਅਤੇ ਗੁਰਬਾਣੀ ਨੂੰ  ਇਕ ਸਾਜ਼ਸ਼ ਤਹਿਤ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਜੋ ਨਾ ਸਹਿਣਯੋਗ ਹੈ ਅਤੇ ਨਾ ਹੀ ਬਖ਼ਸ਼ਣਯੋਗ ਹੈ | ਬਾਬਾ ਸੇਵਾ ਸਿੰਘ ਨੇ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ  ਅਪੀਲ ਕੀਤੀ ਕਿ ਵੱਧ ਚੜ੍ਹ ਕੇ 'ਇਤਿਹਾਸ ਬਚਾਉ ਸਿੱਖੀ ਬਚਾਉ' ਮੋਰਚੇ ਵਿਚ ਪਹੰੁਚ ਕੇ ਸ. ਬਲਦੇਵ ਸਿੰਘ ਸਿਰਸਾ ਨੂੰ  ਸਹਿਯੋਗ ਦਿਤਾ ਜਾਵੇ | ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੀ ਉਚੇਚੇ ਤੌਰ 'ਤੇ ਮੋਰਚੇ ਵਿਚ ਪਹੁੰਚੇ ਅਤੇ ਭਰੋਸਾ ਦਿਤਾ ਕਿ ਦੋਸ਼ੀਆਂ ਵਿਰੁਧ ਜਲਦੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ |  ਇਸ ਮੌਕੇ ਉਨ੍ਹਾਂ ਨਾਲ ਨਿਹੰਗ ਸਿੰਘ ਜਥੇਬੰਦੀ ਬੁੱਢਾ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਬਾਬਾ ਲਖਬੀਰ ਸਿੰਘ, ਸ. ਰਛਪਾਲ ਸਿੰਘ ਗੁ. ਸਿੰਘ ਸਭਾ, ਸ. ਗੁਰਮੀਤ ਸਿੰਘ, ਕਰਨਜੋਤ ਸਿੰਘ ਪਿਹੋਵਾ, ਉਕਾਂਰ ਸਿੰਘ ਇੰਸਪੈਕਰ (ਰਿਟਾ) ਚੰਡੀਗੜ੍ਹ ਆਦਿ ਮੌਜੂਦ ਸਨ | 

SHARE ARTICLE

ਏਜੰਸੀ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement