ਪੰਜਾਬ ਤੋਂ ਬਾਅਦ ਹੁਣ ਹਰਿਆਣਾ 'ਤੇ ਟਿਕੀਆਂ 'ਆਪ' ਦੀਆਂ ਨਜ਼ਰਾਂ
Published : Jun 2, 2018, 12:24 pm IST
Updated : Jun 2, 2018, 12:24 pm IST
SHARE ARTICLE
AAP
AAP

ਆਪ ਦੇ ਰਾਜ ਸਭਾ ਸਾਂਸਦ ਅਤੇ ਕੇਜਰੀਵਾਲ ਸਹਿਯੋਗੀ ਸੰਜੇ ਸਿੰਘ ਰਾਜ ਵਿਚ ਪਾਰਟੀ ਨੂੰ ਚੋਣਾਂ ਲਈ ਤਿਆਰ ਕਰਨ ਵਾਸਤੇ ਕਮਾਨ ਸੰਭਾਲ ਸਕਦੇ ਹਨ। 

ਦਿੱਲੀ ਅਤੇ ਪੰਜਾਬ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ (ਆਪ) ਨੇ ਅਪਣੇ ਵਿਸਥਾਰ ਲਈ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ 'ਤੇ ਅਪਣੀਆਂ ਨਜ਼ਰਾਂ ਟਿਕਾ ਲਈਆਂ ਹਨ। ਹਾਲਾਂਕਿ ਪਾਰਟੀ ਨੇ ਅਜੇ ਤਕ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਰਗੇ ਚੋਣਾਵੀ ਸੂਬਿਆਂ ਵਿਚ ਚੋਣ ਲੜਨ ਦੀਆਂ ਯੋਜਨਾਵਾਂ ਬਾਰੇ ਰਸਮੀ ਐਲਾਨ ਨਹੀਂ ਕੀਤਾ ਹੈ। ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਪਹਿਲਾਂ ਤੋਂ ਹੀ ਐਲਾਨ ਕੀਤਾ ਹੈ ਕਿ 'ਆਪ' ਸਾਰੇ 10 ਸੰਸਦੀ ਚੋਣ ਖੇਤਰਾਂ ਦੇ ਨਾਲ-ਨਾਲ 2019 ਵਿਚ ਹਰਿਆਣਾ ਦੀਆਂ 90 ਸੀਟਾਂ 'ਤੇ ਚੋਣ ਲੜੇਗੀ। ਕੇਜਰੀਵਾਲ ਨੇ ਪਿਛਲੇ ਹਫ਼ਤੇ ਕੁਰੂਕਸ਼ੇਤਰ ਵਿਚ ਮਿਸ਼ਨ 2019 ਦੇ ਲਾਂਚ ਦੌਰਾਨ ਇਹ ਐਲਾਨ ਕੀਤਾ ਸੀ। 

CM Kejriwal CM Kejriwalਪਾਰਟੀ ਸੂਤਰਾਂ ਨੇ ਕਿਹਾ ਕਿ ਭਲੇ ਹੀ 'ਆਪ' ਪਿਛਲੇ ਸਾਲ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਜਿੱਤ ਨਹੀਂ ਸਕੀ ਪਰ ਪਾਰਟੀ ਨੇਤਾ ਹੁਣ ਹਰਿਆਣਾ ਨੂੰ ਅਜਿਹੇ ਰਾਜ ਦੇ ਰੂਪ ਵਿਚ ਦੇਖ ਰਹੇ ਹਨ, ਜਿਸ ਵਿਚ ਇਸ ਦੇ ਵਿਸਥਾਰ ਹੋਣ ਦੀਆਂ ਕਾਫ਼ੀ ਸੰਭਾਵਨਾਵਾਂ ਹਨ। ਕੇਜਰੀਵਾਲ ਪਿਛਲੇ ਦੋ ਮਹੀਨੇ ਵਿਚ ਪਹਿਲਾਂ ਹੀ ਦੋ ਵਾਰ ਰਾਜ ਦਾ ਦੌਰਾ ਕਰ ਚੁੱਕੇ ਹਨ। ਆਪ ਦੇ ਰਾਜ ਸਭਾ ਸਾਂਸਦ ਅਤੇ ਕੇਜਰੀਵਾਲ ਸਹਿਯੋਗੀ ਸੰਜੇ ਸਿੰਘ ਰਾਜ ਵਿਚ ਪਾਰਟੀ ਨੂੰ ਚੋਣਾਂ ਲਈ ਤਿਆਰ ਕਰਨ ਵਾਸਤੇ ਕਮਾਨ ਸੰਭਾਲ ਸਕਦੇ ਹਨ। 

at Haryanaat Haryanaਇਕ ਪਾਰਟੀ ਵਰਕਰ ਨੇ ਕਿਹਾ ਕਿ ਸਾਬਕਾ ਕਾਂਗਰਸ ਮੈਂਬਰ ਅਤੇ ਕਾਰੋਬਾਰੀ ਗੁਪਤਾ ਦਿੱਲੀ ਅਤੇ ਹਰਿਆਦਾ ਵਿਚ ਹਸਪਤਾਲਾਂ ਅਤੇ ਸਿੱਖਿਆ ਸੰਸਥਾਵਾਂ ਨੂੰ ਚਲਾਉਂਦੇ ਹਨ ਅਤੇ ਉਨ੍ਹਾਂ ਵਲੋਂ ਹਰਿਆਣਾ ਦੀਆਂ ਯੋਜਨਾਵਾਂ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਉਮੀਦ ਹੈ। ਇਕ ਸੀਨੀਅਰ 'ਆਪ' ਵਰਕਰ ਨੇ ਕਿਹਾ ਕਿ ਦਿੱਲੀ ਵਿਚ ਸਰਕਾਰੀ ਸਕੂਲਾਂ ਵਿਚ ਬਦਲਾਅ ਅਤੇ ਬੁਨਿਆਦੀ ਸਿਹਤ ਦੇਖਭਾਲ ਵਿਚ ਜੋ ਫ਼ਰਕ ਮੁਹੱਲਾ ਕਲੀਨਿਕ ਜ਼ਰੀਏ ਲਿਆਂਦਾ ਗਿਆ ਹੈ, ਇਹ ਦੋ ਚੀਜ਼ਾਂ ਨਾਲ ਹਰਿਆਣਾ ਦੇ ਲੋਕ ਪ੍ਰਭਾਵਤ ਹੋ ਸਕਦੇ ਹਨ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement