ਟਰੱਕ ਅਤੇ ਟਰੈਕਟਰ ਟਰਾਲੀ ਵਿਚਕਾਰ ਹਾਦਸਾ ; 1 ਦੀ ਮੌਤ 3 ਜ਼ਖ਼ਮੀ
Published : Jun 2, 2019, 6:53 pm IST
Updated : Jun 2, 2019, 6:53 pm IST
SHARE ARTICLE
Accident
Accident

ਬੋਰ ਲਗਾਉਣ ਵਾਲੀਆਂ ਲੋਹੇ ਦੀਆਂ ਭਾਰੀ ਪਾਈਪਾਂ ਨਾਲ ਭਰੀ ਹੋਈ ਸੀ ਟਰਾਲੀ

ਸੰਗਰੂਰ : ਬੀਤੀ ਰਾਤ ਭਵਾਨੀਗੜ੍ਹ ਤੋਂ ਸੰਗਰੂਰ ਰੋਡ ਤੇ ਫੱਗੂਵਾਲਾ ਕੈਂਚੀਆਂ 'ਚ ਟਰੈਕਟਰ-ਟਰਾਲੀ ਵਿਚਕਾਰ ਹੋਈ ਟੱਕਰ ਵਿਚ ਇਕ ਵਿਅਕਤੀ ਦੀ ਮੌਤ ਅਤੇ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਬੀਤੀ ਰਾਤ ਇਕ ਟਰੈਕਟਰ-ਟਰਾਲੀ, ਜੋ ਕਿ ਬੋਰ ਲਗਾਉਣ ਵਾਲੀਆਂ ਲੋਹੇ ਦੀਆਂ ਭਾਰੀ ਪਾਈਪਾਂ ਨਾਲ ਭਰੀ ਹੋਈ ਸੀ, ਭਵਾਨੀਗੜ੍ਹ ਤੋਂ ਸੰਗਰੂਰ ਵੱਲ ਜਾ ਰਿਹਾ ਸੀ।

AccidnetAccident

ਇਸ ਦੌਰਾਨ ਜਦੋਂ ਟਰੈਕਟਰ ਟਰਾਲੀ ਸਮੇਤ ਪਿੰਡ ਫੱਗੂਵਾਲਾ ਕੈਂਚੀਆਂ ਦਾ ਪੁੱਲ ਉਤਰ ਰਿਹਾ ਸੀ ਤਾਂ ਪਿਛੋਂ ਆਇਆ ਇਕ ਟਰੱਕ ਟਰਾਲੀ ਵਿਚ ਜਾ ਵੱਜਿਆ। ਇਸ ਦੌਰਾਨ ਟਰਾਲੀ ਵਿਚ ਲੱਦੀਆਂ ਪਾਈਪਾਂ ਟਰੈਕਟਰ ਤੇ ਬੈਠੇ ਵਿਅਕਤੀਆਂ ਦੇ ਜਾ ਵੱਜੀਆਂ। ਟਰੈਕਟਰ ਚਾਲਕ ਰਿਹਾ ਸਿੰਗਾਰਾ ਸਿੰਘ ਪੁੱਤਰ ਜੋਗਿੰਦਰ ਸਿੰਘ ਦੇ ਜੋਰਦਾਰ ਪਾਈਪਾਂ ਲੱਗੀਆਂ ਜਿਸ ਦੌਰਾਨ ਉਸ ਨੂੰ ਹਸਪਤਾਲ ਪਹੁੰਚਾਉਂਦੇ ਸਮੇਂ ਮੌਤ ਹੋ ਗਈ, ਜਦੋਂ ਕਿ ਇਸ ਹਾਦਸੇ ਵਿੱਚ ਟਰੈਕਟਰ 'ਤੇ ਬੈਠੇ ਦੋ ਹੋਰ ਵਿਅਕਤੀ ਮਨਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਅਤੇ ਸੀਤਾ ਸਿੰਘ ਪੁੱਤਰ ਹਰੀ ਸਿੰਘ ਸਾਰੇ ਪਿੰਡ ਰੂਪਾਹੇੜੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

Road AccidentRoad Accident

ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ, ਜਿਥੋਂ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪਟਿਆਲਾ ਰੈਫ਼ਰ ਕਰ ਦਿੱਤਾ। ਇਸ ਹਾਦਸੇ ਵਿਚ ਟਰੱਕ ਚਾਲਕ ਨਛੱਤਰ ਖਾਨ ਪੁੱਤਰ ਛੋਟਾ ਖ਼ਾਨ ਪਿੰਡ ਹਰਕਿਸ਼ਨਪੁਰਾ ਵੀ ਜ਼ਖ਼ਮੀ ਹੋ ਗਿਆ ਜਿਸ ਨੂੰ ਸਥਾਨਕ ਹਸਪਤਾਲ ਵਿੱਚ ਦਾਖ਼ਿਲ ਕਰਵਾਇਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement