
ਬਰਨਾਲਾ ਬਠਿੰਡਾ ਮੁੱਖ ਮਾਰਗ ‘ਤੇ ਪਿੰਡ ਮਹਿਤਾ ਨੇੜੇ ਇਕ ਇਨੋਵਾ ਗੱਡੀ ਦੇ ਹਾਦਸਾ ਗ੍ਰਸਤ ਹੋਣ ਕਾਰਨ ਪਰਵਾਰ...
ਚੰਡੀਗੜ: ਬਰਨਾਲਾ ਬਠਿੰਡਾ ਮੁੱਖ ਮਾਰਗ ‘ਤੇ ਪਿੰਡ ਮਹਿਤਾ ਨੇੜੇ ਇਕ ਇਨੋਵਾ ਗੱਡੀ ਦੇ ਹਾਦਸਾ ਗ੍ਰਸਤ ਹੋਣ ਕਾਰਨ ਪਰਵਾਰ ਦੇ 5 ਮੈਂਬਰ ਸਮੇਤ 7 ਦੇ ਜ਼ਖ਼ਮੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪਰਵਾਰ ਹਰਿਦੁਆਰ ਤੋਂ ਰਾਏ ਸਿੰਘ ਨਗਰ (ਰਾਜਸਥਾਨ) ਵਾਪਿਸ ਜਾ ਰਿਹਾ ਸੀ।
Road Accident
ਪ੍ਰਾਪਤ ਜਾਣਕਾਰੀ ਅਨੁਸਾਰ ਚਾਲਕ ਸੁਭਾਸ਼ ਚੰਦ ਪੁੱਤਰ ਲਾਲ ਚੰਦ ਵਾਸੀ ਗੰਗਾਨਗਰ ਨੇ ਦੱਸਿਆ ਕੇ ਉਨ੍ਹਾਂ ਨੇ ਰਾਤ ਨੂੰ ਲਗਪਗ 10 ਵਜੇ ਹਰਿਦੁਆਰ ਤੋਂ ਵਾਪਸੀ ਕੀਤੀ ਸੀ ਜਦ ਉਹ ਸਵੇਰੇ 5 ਵਜੇ ਪਿੰਡ ਮਹਿਤਾ ਨੇੜੇ ਪਹੁੰਚੇ ਤਾਂ ਉਸ ਨੂੰ ਨੀਂਦ ਦੀ ਝਪਕੀ ਆਉਣ ਕਾਰਨ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ। ਇਸ ਹਾਦਸੇ ਵਿਚ ਕਾਰ ਸਵਾਰ ਭੁਪਿੰਦਰ ਕੁਮਾਰ ਥੌਰੀ ਪੁੱਤਰ ਮੋਹਣ ਲਾਲ ਥੌਰੀ, ਬਿਮਲ ਦੇਵੀ(ਮਾਤਾ), ਸੁਮਨ ਥੌਰੀ ਪਤਨੀ ਭੁਪਿੰਦਰ ਕੁਮਾਰ, ਭਵਿੱਸਜ ਥੌਰੀ (ਲੜਕਾ), ਰੋਹਿਤ ਕੁਮਾਰ ਪੁੱਤਰ ਰਾਜਿੰਦਰ ਕੁਮਾਰ (ਭਤੀਜਾ) ਤੋਂ ਇਲਾਵਾ ਮੀਰਾ ਦੇਵੀ ਪਤਨੀ ਦਯਾ ਰਾਮ
Accident
, ਤੁਲਸੀ ਦੇਵੀ ਪਤਨੀ ਮਦਨ ਲਾਲ ਵਾਸੀ ਰਾਏ ਸਿੰਘ ਨਗਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਮਿੰਨੀ ਸਹਾਰਾ ਕਲੱਬ ਦੇ ਵਾਲੰਟੀਅਰਾਂ ਨੇ ਸਿਵਲ ਹਸਪਤਾਲ ਬਰਨਾਲਾ ਵਿਚ ਭਰਤੀ ਕਰਵਾਇਆ। ਘਟਨਾ ਦਾ ਪਤਾ ਲਗਦੇ ਹੀ ਤਪਾ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਪਤਾ ਲੱਗਾ ਕਿ ਹਾਦਸੇ ਵਿਚ ਜ਼ਖ਼ਮੀ ਹੋਣ ਵਾਲਾ ਪਰਵਾਰ ਡੀਸੀ ਸੰਗਰੂਰ ਸ਼੍ਰੀ ਘਣਸਿਆਣ ਥੌਰੀ ਦੇ ਸਕੇ ਸੰਬੰਧੀਆਂ ‘ਚੋਂ ਹਨ।