ਵਿਧਾਇਕ ਦਾ ਪੀਏ ਦੱਸ ਕੇ ਦੁਕਾਨਦਾਰ ਤੋਂ ਖਰੀਦਿਆ ਮੋਬਾਈਲ
ਅੰਮ੍ਰਿਤਸਰ: ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਸੀਟ ਤੋਂ ਵਿਧਾਇਕ ਤੇ ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਬਦਮਾਸ਼ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੇ ਕੁੰਵਰ ਦੇ ਨਾਂ 'ਤੇ ਦੁਕਾਨਦਾਰ ਨੂੰ ਮੋਬਾਈਲ ਖਰੀਦ ਕੇ ਕਿਸੇ ਨੂੰ ਗਿਫਟ ਕਰਨ ਲਈ ਕਿਹਾ ਸੀ। ਮੁਲਜ਼ਮ ਦੀ ਪਛਾਣ ਭਲਿੰਦਰ ਸਿੰਘ ਵਾਸੀ ਮੁਹਾਲੀ ਵਜੋਂ ਹੋਈ ਹੈ। ਪੁਲਿਸ ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਹੈ। ਉਸ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਰਿਮਾਂਡ 'ਤੇ ਲਿਆ ਗਿਆ ਹੈ।
ਇਹ ਵੀ ਪੜ੍ਹੋ: ਉੱਤਰ ਪ੍ਰਦੇਸ਼: ਹਵਾਈ ਅੱਡੇ ਦੇ ਟਾਇਲਟ 'ਚੋਂ ਮਿਲਿਆ 1 ਕਰੋੜ ਰੁਪਏ ਦਾ ਸੋਨਾ
ਭਲਿੰਦਰ ਉਹੀ ਵਿਅਕਤੀ ਹੈ, ਜਿਸ ਨੂੰ ਦਸੂਹਾ ਪੁਲਿਸ ਨੇ ਵਿਧਾਇਕ ਕਰਮਵੀਰ ਘੁੰਮਣ ਦਾ ਫਰਜ਼ੀ ਪੀਏ ਬਣ ਕੇ ਠੱਗੀ ਕਰਨ ਦੇ ਮਾਮਲੇ ਵਿਚ ਦਿੱਲੀ ਦੇ ਇਕ ਹੋਟਲ ਤੋਂ ਇੱਕ ਲੜਕੀ ਸਮੇਤ ਫੜਿਆ ਸੀ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਆਮ ਆਦਮੀ ਪਾਰਟੀ ਦਾ ਜਨਰਲ ਸਕੱਤਰ ਦੱਸ ਕੇ ਇਕ ਵਿਅਕਤੀ ਨੇ ਇਕ ਮੋਬਾਈਲ ਦੁਕਾਨਦਾਰ ਨੂੰ ਫ਼ੋਨ ਕਰਕੇ ਇਕ ਮਹਿੰਗਾ ਸਮਾਰਟ ਫ਼ੋਨ ਲੈਣ ਲਈ ਕਿਹਾ। ਜਦੋਂ ਪੇਮੈਂਟ ਕਰਨ ਦਾ ਸਮਾਂ ਆਇਆ ਤਾਂ ਕਿਹਾ ਕਿ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਦਫ਼ਤਰ ਵਿਚ ਹਨ। ਉਸ ਤੋਂ ਪੈਸੇ ਲੈਣ ਲਈ ਕਿਸੇ ਨੂੰ ਭੇਜ ਸਕਦਾ ਹੈ ਜਾਂ ਆਨਲਾਈਨ ਭੁਗਤਾਨ ਕਰੇਗਾ।
ਇਹ ਵੀ ਪੜ੍ਹੋ: ਲੁਧਿਆਣਾ ਦੀ ਗੁਰਥਲੀ ਨਹਿਰ 'ਚੋਂ ਵੱਡੀ ਮਾਤਰਾ 'ਚ ਜ਼ਿੰਦਾ ਕਾਰਤੂਸ ਹੋਏ ਬਰਾਮਦ
ਨਾਲ ਹੀ, ਫੋਨ ਕਰਨ ਵਾਲੇ ਠੱਗ ਨੇ ਉਹ ਮੋਬਾਈਲ ਕਿਸੇ ਨੂੰ ਗਿਫਟ ਕਰਨ ਲਈ ਕਿਹਾ। ਠੱਗੀ ਦੀ ਇਹ ਸਾਰੀ ਘਟਨਾ ਦੁਕਾਨਦਾਰ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਦੱਸੀ। ਜਿਸ ਤੋਂ ਬਾਅਦ ਕੁੰਵਰ ਨੇ ਥਾਣੇ 'ਚ ਮਾਮਲਾ ਦਰਜ ਕਰਵਾਇਆ ਸੀ।