Mohali news: ਬਰਸਾਤੀ ਪਾਣੀ ਦੀ ਸਮੱਸਿਆ ਦੇ ਹੱਲ ਲਈ ਨਗਰ ਨਿਗਮ ਕੋਲ ਨਹੀਂ ਕੋਈ ਪੱਕਾ ਹੱਲ 

By : PARKASH

Published : Jun 2, 2025, 12:28 pm IST
Updated : Jun 2, 2025, 12:28 pm IST
SHARE ARTICLE
Mohali news: Municipal Corporation has no permanent solution to solve the problem of rainwater
Mohali news: Municipal Corporation has no permanent solution to solve the problem of rainwater

Mohali news: 80 ਲੱਖ ਰੁਪਏ ’ਚ ਕਿਰਾਏ ’ਤੇ ਪੰਪ ਲੈ ਕੇ ਪਾਣੀ ਕੱਢਣ ਦੀ ਕੀਤੀ ਤਿਆਰੀ 

 

Mohali news:  ਬਰਸਾਤ ਦਾ ਮੌਸਮ ਆਉਣ ਦੇ ਨਾਲ ਹੀ ਮੋਹਾਲੀ ਦੇ ਲੋਕਾਂ ਦੀ ਪਰੇਸ਼ਾਨੀ ਵਧਣ ਲੱਗ ਜਾਂਦੀ ਹੈ। ਬਰਸਾਤਾਂ ਦੌਰਾਨ ਮੋਹਾਲੀ ਦੀਆਂ ਸੜਕਾਂ ਪਾਣੀ ਵਿਚ ਡੁੱਬ ਜਾਂਦੀਆਂ ਹਨ। ਆਉਣ ਜਾਣ ਵਾਲੀਆਂ ਲਈ ਡੂੰਘੇ ਪਾਣੀ ’ਚ ਸੜਕ ਲੱਭਣਾ ਇਕ ਜੰਗ ਦੇ ਬਰਾਬਰ ਹੋ ਜਾਂਦਾ ਹੈ। ਮੀਂਹ ਪੈਣ ਨਾਲ ਅੱਧਾ ਸ਼ਹਿਰ ਪਾਣੀ ਵਿਚ ਡੁੱਬ ਜਾਂਦਾ ਹੈ। ਦਫ਼ਤਰ ਜਾਣਾ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੋਹਾਲੀ ਦਾ ਇਹ ਹਾਲ ਹਰ ਸਾਲ ਇਸੇ ਤਰ੍ਹਾਂ ਰਹਿੰਦਾ ਹੈ ਜਿਸ ਦਾ ਕੋਈ ਪੱਕਾ ਹੱਲ ਕੱਢਣਾ ਪ੍ਰਸ਼ਾਸਨ ਲਈ ਚੁਨੌਤੀ ਬਣਿਆ ਹੋਇਆ ਹੈ। ਫ਼ੰਡਾਂ ਦੀ ਕਮੀ ਨਾਲ ਜੂਝ ਰਿਹਾ ਨਗਰ ਨਿਗਮ ਇਸ ਚੁਨੌਤੀ ਦਾ ਸਾਹਮਣਾ ਕਰਨ ’ਚ ਅਸਮਰੱਥ ਹੈ। 

ਬਰਸਾਤ ਦਾ ਮੌਸਮ ਫਿਰ ਆ ਰਿਹਾ ਹੈ ਅਤੇ ਨਗਰ ਨਿਗਮ ਪੰਪਾਂ ਰਾਹੀਂ ਪਾਣੀ ਕੱਢਣ ਦੇ ਅਸਥਾਈ ਹੱਲ ਨੂੰ ਮੁੜ ਸ਼ਹਿਰ ’ਚ ਲਿਆਉਣ ਜਾ ਰਿਹਾ ਹੈ। ਹਾਲਾਂਕਿ, ਪ੍ਰਭਾਵਿਤ ਖੇਤਰਾਂ ਦੇ ਕੌਂਸਲਰ ਵੀ ਇਸਦਾ ਵਿਰੋਧ ਕਰ ਰਹੇ ਹਨ। ਨਗਰ ਨਿਗਮ ਬਾਰਸ਼ਾਂ ਦੌਰਾਨ ਸ਼ਹਿਰ ਵਿੱਚ ਪਾਣੀ ਭਰਨ ਨਾਲ ਨਜਿੱਠਣ ਲਈ ਕੋਈ ਸਥਾਈ ਹੱਲ ਨਹੀਂ ਲੱਭ ਸਕਿਆ ਹੈ। ਇਸ ਵਾਰ ਵੀ ਨਿਗਮ ਨੇ ਲਗਭਗ 80 ਲੱਖ ਰੁਪਏ ਖਰਚ ਕਰਕੇ ਤਿੰਨ ਮਹੀਨਿਆਂ ਲਈ ਟਰੈਕਟਰ ਨਾਲ ਲੱਗੇ ਡੀ-ਵਾਟਰਿੰਗ ਪੰਪ ਕਿਰਾਏ ’ਤੇ ਲੈਣ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਇਹ ਸਿਸਟਮ ਪਹਿਲਾਂ ਵੀ ਅਸਫ਼ਲ ਰਿਹਾ ਹੈ, ਕਿਉਂਕਿ ਪਿਛਲੇ ਸਾਲ ਬਾਰਸ਼ਾਂ ਦੌਰਾਨ ਪੰਪ ਕੰਮ ਕਰਨਾ ਬੰਦ ਕਰ ਦਿਤੇ ਸਨ। ਕੌਂਸਲਰਾਂ ਦਾ ਕਹਿਣਾ ਹੈ ਕਿ ਇਹ ਨਗਰ ਨਿਗਮ ਦੁਆਰਾ ਇੱਕ ਫਜ਼ੂਲ ਖਰਚ ਹੈ ਅਤੇ ਇਸ ਰਕਮ ਨਾਲ ਸਮੱਸਿਆ ਦਾ ਸਥਾਈ ਹੱਲ ਲੱਭਿਆ ਜਾਣਾ ਚਾਹੀਦਾ ਹੈ।

ਕੀ ਕਹਿੰਦੇ ਹਨ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ 
ਮੋਹਾਲੀ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਸੰਪੂਰਨ ਹੱਲ ਲਈ ਇੱਕ ਸਰਵੇਖਣ ਕਰਵਾ ਕੇ ਇੱਕ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ, ਜਿਸ ’ਤੇ 200 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਹ ਨਗਰ ਨਿਗਮ ਦੇ ਅਧਿਕਾਰ ਵਿੱਚ ਨਹੀਂ ਹੈ। ਇਸ ਲਈ ਸਰਕਾਰ ਨੂੰ ਇੱਕ ਪੱਤਰ ਲਿਖਿਆ ਗਿਆ ਹੈ। ਇਹ ਕੰਮ ਫੰਡ ਆਉਣ ਤੋਂ ਬਾਅਦ ਕੀਤਾ ਜਾਵੇਗਾ, ਜਿਸ ਨਾਲ ਮੀਂਹ ਦੇ ਪਾਣੀ ਦੇ ਡੁੱਬਣ ਤੋਂ ਹਮੇਸ਼ਾ ਲਈ ਰਾਹਤ ਮਿਲੇਗੀ।

(For more news apart from Mohali Latest News, stay tuned to Rozana Spokesman)

SHARE ARTICLE

ਏਜੰਸੀ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement