ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 86 ਤੋਂ ਟੱਪੀ
Published : Aug 2, 2020, 7:14 am IST
Updated : Aug 2, 2020, 7:14 am IST
SHARE ARTICLE
Alcohol
Alcohol

10 ਲਾਸ਼ਾਂ ਦਾ ਹੋਇਆ ਪੋਸਟਮਾਰਟਮ, ਕਿਸਾਨ ਯੂਨੀਅਨ ਨੇ ਪੀੜਤਾਂ ਲਈ 10 ਲੱਖ ਦਾ ਮੁਆਵਜ਼ਾ ਤੇ ਨੌਕਰੀ ਮੰਗੀ

ਤਰਨ ਤਾਰਨ : ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਖਡੂਰ ਸਹਿਬ ਤੇ ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਵੱਖ-ਵੱਖ ਪਿੰਡਾਂ ਵਿਚ ਵੀਰਵਾਰ ਨੂੰ ਜ਼ਹਿਰੀਲੀ ਤੇ ਨਾਜਾਇਜ਼ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ ਸਨਿਚਰਵਾਰ ਸ਼ਾਮ ਤਕ 86 ਹੋ ਗਈ ਹੈ। ਮ੍ਰਿਤਕ ਲਾਸ਼ਾਂ ਦਾ ਸਿਵਲ ਹਸਪਤਾਲ ਤਰਨ ਤਾਰਨ ਵਿਚ ਪੋਸਟਮਾਰਟਮ ਦਾ ਸਿਲਸਿਲਾ ਸ਼ਾਮ ਤਕ ਜਾਰੀ ਰਿਹਾ।

Alcohol-2Alcohol

ਹਰਦਿਆਲ ਸਿੰਘ ਮਾਨ ਡੀਆਈਜੀ ਫ਼ਿਰੋਜ਼ਪੁਰ ਰੇਂਜ ਦੇ ਆਦੇਸ਼ਾਂ ਤੇ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਕਰਾ ਰਹੇ ਲੋਕਾਂ ਦੇ ਬਿਆਨਾਂ 'ਤੇ ਅਣਪਛਾਤੇ ਲੋਕਾਂ ਉਪਰ ਮਾਮਲਾ ਦਰਜ ਕਰ ਕੇ ਜਾਂਚ ਕਰਨ ਲਈ ਕਮੇਟੀ ਗਠਿਤ ਕਰ ਦਿਤੀ ਹੈ।

alcoholalcohol

ਇਸ ਮੌਕੇ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜ਼ਿਲ੍ਹਾ ਪ੍ਰਧਾਨ ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ ਸਾਬਕਾ ਵਿਧਾਇਕ, ਅਰਵਿੰਦਪਾਲ ਸਿੰਘ ਪੱਖੋਕੇ ਅਕਾਲੀ ਆਗੂ ਤੋਂ ਇਲਾਵਾ ਆਪ ਪਾਰਟੀ ਦੀ ਵਿਧਾਇਕ ਬਲਜਿੰਦਰ ਕੌਰ ਪੀੜਤ ਪਰਵਾਰਾਂ ਨਾਲ ਦੁੱਖ ਸਾਂਝਾ ਕਰਨ ਪੁੱਜੇ।

Sukhbir Badal Sukhbir Badal

ਸਿਵਲ ਹਸਪਤਾਲ ਤਰਨ ਤਾਰਨ ਵਿਖੇ ਇਲਾਜ ਲਈ ਭਰਤੀ ਸ਼ਵਿੰਦਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਬਚੜੇ (58) ਦੇ ਲੜਕੇ ਜਸਪਾਲ ਸਿੰਘ ਨੇ
ਦਸਿਆ ਕਿ ਵੀਰਵਾਰ ਨੂੰ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੇਰੇ ਪਿਤਾ ਦੀ ਤਬੀਅਤ ਖ਼ਰਾਬ ਹੋ ਗਈ ਸੀ ਜਿਸ ਨੂੰ ਇਲਾਜ ਲਈ ਭਰਤੀ ਕਰਾਇਆ ਗਿਆ।

AlcoholAlcohol

ਇਸ ਤੋਂ ਇਲਾਵਾ ਗੁਰਜੀਤ ਸਿੰਘ ਵਾਸੀ ਬਚੜੇ ਦੀ ਵੀਰਵਾਰ ਨੂੰ ਮੌਤ ਹੋ ਚੁੱਕੀ ਹੈ। ਪਿੰਡ ਮੱਲੀਆਂ ਵਾਸੀ ਨਾਜਰ ਸਿੰਘ ਪੁੱਤਰ ਜਗੀਰ ਸਿੰਘ ਅਤੇ ਉਸ ਦਾ ਲੜਕਾ ਜੇਤਿੰਦਰ ਸਿੰਘ ਦੀ ਵੀ ਸ਼ਰਾਬ ਪੀਣ ਨਾਲ ਮੌਤ ਹੋ ਗਈ ਹੈ। ਇਸ ਮੌਕੇ ਮ੍ਰਿਤਕ ਦੀ ਪਤਨੀ ਨੇ ਦਸਿਆ ਕਿ ਜੇਤਿੰਦਰ ਸਿੰਘ ਮਿਹਨਤ ਮਜ਼ਦੂਰੀ ਕਰ ਕੇ ਪਰਵਾਰ ਪਾਲਦਾ ਸੀ ਜਿਸ ਦੇ ਜਾਣ ਸਾਡਾ ਰੁਜ਼ਗਾਰ ਬੰਦ ਹੋ ਗਿਆ ਹੈ ਮ੍ਰਿਤਕ ਦੋ ਲੜਕੀਆਂ ਤੇ ਇਕ ਲੜਕਾ ਛੱਡ ਗਿਆ ਹੈ।

ਲਾਭ ਸਿੰਘ ਪੁੱਤਰ (62) ਵਾਸੀ ਗੋਕਲ ਮਹੁੱਲਾ ਤਰਨ ਤਾਰਨ ਦੀ ਵੀ ਸ਼ੁਕਰਵਾਰ ਨੂੰ ਸ਼ਾਮ ਮੌਤ ਹੋ ਗਈ। ਜੋ ਕਿ ਪੱਲੇਦਾਰੀ ਦਾ ਕੰਮ ਕਰ ਕੇ ਪਰਵਾਰ ਪਾਲਦਾ ਸੀ। ਇਸ ਮੌਕੇ ਮ੍ਰਿਤਕ ਦੇ ਲੜਕੇ ਸੋਨੂੰ, ਹਰੀਆਂ ਨੇ ਦਸਿਆ ਕਿ ਅਸੀਂ 4 ਭਰਾਂ ਤੇ ਦੋ ਭੈਣਾਂ ਹਾਂ ਅੱਜ ਸਾਡੇ ਪਿਤਾ ਦਾ ਸਿਰ ਤੋਂ ਸਾਇਆ ਉੱਠ ਜਾਣ ਨਾਲ ਰੋਟੀ ਰੋਜੀ ਤੋਂ ਵੀ ਆਤਰ ਹੋ ਗਏ ਹਨ।

ਇਸੇ ਤਰ੍ਹਾਂ ਮ੍ਰਿਤਕ ਹਰਜਿੰਦਰ ਸਿੰਘ ਪੁੱਤਰ ਚਰਨ ਵਾਸੀ ਤਰਨ ਤਾਰਨ ਦੇ ਲੜਕੇ ਸਾਜਨ ਨੇ ਦਸਿਆ ਕਿ ਸਾਡਾ ਪਿਤਾ ਜੋ ਕਿ ਭੱਠੇ ਤੇ ਲੇਬਰ ਕਰਦਾ ਹੈ ਜ਼ਹਿਰੀਲੀ ਸ਼ਰਾਬ ਕਾਰਨ ਮਰ ਗਿਆ ਹੈ। ਮ੍ਰਿਤਕ ਦਾਰਾ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਮਹੁੱਲਾ ਗੋਕਲਪੁਰਾ ਤਰਨ ਤਾਰਨ ਦੇ ਭਤੀਜੇ ਮਹਾਂਵੀਰ ਸਿੰਘ ਪੁਤਰ ਜੀਵਨ ਸਿੰਘ ਨੇ ਦਸਿਆ ਕਿ ਮ੍ਰਿਤਕ ਦਾਰਾ ਦੇ ਪੰਜ ਲੜਕੀਆਂ ਤੇ 1 ਲੜਕਾ ਹੈ।

ਹਰਜਿੰਦਰ ਸਿੰਘ ਭੱਠੇ ਉਪਰ ਲੇਬਰ ਦਾ ਕੰਮ ਕਰਦਾ ਸੀ।ਮ੍ਰਿਤਕ ਕੁਲਵੰਤ ਸਿੰਘ ਪੁੱਤਰ ਜਸਵੰਤ ਸਿੰਘ  ਵਾਸੀ ਤਰਨ ਤਾਰਨ ਦੀ ਪਤਨੀ ਹਰਪਾਲ ਕੌਰ  ਨੇ ਦਸਿਆ ਕਿ ਮੇਰੇ ਪਤੀ ਦੀ ਮੌਤ ਜਹਿਰੀਲੀ ਸ਼ਰਾਬ ਪੀਣ ਨਾਲ ਹੋਈ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨਾਜਾਇਜ਼ ਸ਼ਰਾਬ ਵੇਚਣ ਵਾਲਿਆ ਤੇ ਮੁੱਕਦਮਾਂ ਦਰਜ ਕਰੇ ਤੇ ਮ੍ਰਿਤਕਾਂ ਦੇ ਪਰਵਾਰਾਂ ਨੂੰ ਮੁਆਵਜ਼ਾ ਦੇਵੇ ।

ਇਸ ਮੌਕੇ ਕੰਵਲਜੀਤ ਕੌਰ ਪਤਨੀ ਸ਼ਵਿੰਦਰ ਸਿੰਘ ਵਾਸੀ ਭੁੱਲਰ ਨੇ ਦਸਿਆ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੇਰੇ ਜੇਠ ਪ੍ਰਾਕਸ਼ ਸਿੰਘ ਤੇ ਮੇਰੇ ਭਰਾਂ ਤਰਸੇਮ ਸਿੰਘ ਵਾਸੀ ਸੰਘਰ ਨੇ ਇਕੱਠਿਆਂ ਸ਼ਰਾਬ ਪੀਤੀ ਸੀ ਜਿਸ ਨਾਲ ਕੱਲ ਪ੍ਰਕਾਸ਼ ਸਿੰਘ ਦੀ ਮੌਤ ਹੋ ਗਈ ਅਤੇ ਅੱਜ ਤਸੇਮ ਸਿੰਘ ਦੀ ਮੌਤ ਗਈ ਹੈ।

ਇਸ ਮੌਕੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਭੁਪਿੰਦਰ ਸਿੰਘ ਸੀਨੀ ਵਾਇਸ ਪ੍ਰਧਾਨ ਪੰਜਾਬ, ਪ੍ਰਮਝੀਤ ਸਿੰਘ, ਬਲਦੇਵ ਸਿੰਘ, ਗਿਆਨ ਸਿੰਘ, ਅਵਤਾਰ ਸਿੰਘ, ਨਿਸ਼ਾਨ ਸਿੰਘ ਨੇ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਮ੍ਰਿਤਕਾਂ ਦੇ ਪਰਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪਰਵਾਰਾਂ ਨੂੰ 10 ਲੱਖ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਵੇ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਸ ਦੁਖਦਾਇਕ ਘਟਨਾ ਜਿਸ ਵਿਚ ਬਹੁਤ ਸਾਰੇ ਪ੍ਰਵਾਰ ਬਰਬਾਦ ਹੋ ਗਏ ਹਨ, ਦਾ ਸਿਆਸੀਕਰਨ ਨਾ ਕਰਨ ਦੀ ਅਪੀਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਅਕਾਲੀ-ਭਾਜਪਾ ਦੇ ਸ਼ਾਸਨਕਾਲ ਸਮੇਤ ਪਹਿਲਾਂ ਵੀ ਅਜਿਹੇ ਮਾਮਲੇ ਵਾਪਰੇ ਹਨ।

ਸਾਲ 2012 ਅਤੇ ਸਾਲ 2016 ਵਿਚ ਕ੍ਰਮਵਾਰ ਗੁਰਦਾਸਪੁਰ ਅਤੇ ਬਟਾਲਾ ਵਿਚ ਵੀ ਅਜਿਹੀਆਂ ਹੀ ਘਟਨਾਵਾਂ ਵਾਪਰੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਵਿਚ ਵੀ ਕਈ ਜਾਨਾਂ ਗਈਆਂ ਸਨ ਅਤੇ ਬਟਾਲਾ ਕੇਸ ਵਿਚ ਤਾਂ ਐਫ਼.ਆਈ.ਆਰ. ਵੀ ਦਰਜ ਨਹੀਂ ਹੋਈ ਸੀ ਅਤੇ ਨਾ ਹੀ ਮੁੱਖ ਦੋਸ਼ੀ ਵਿਰੁਧ ਕੋਈ ਕਾਰਵਾਈ ਕੀਤੀ ਗਈ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement