ਗੋਲਡੀ ਪੀਪੀ ਤੇ ਪਵਨ ਬਾਰੇ ਲਾਈਵ ਹੋ ਕੇ ਆਹ ਕੀ ਕਹਿ ਗਈ ਪੰਜਾਬੀ ਗਾਇਕ ਜੱਸੀ ਕੌਰ!
Published : Aug 2, 2020, 1:03 pm IST
Updated : Aug 2, 2020, 1:03 pm IST
SHARE ARTICLE
Viral Video Goldy PP PP Puneet Punjabi Singer Jassi Kaur
Viral Video Goldy PP PP Puneet Punjabi Singer Jassi Kaur

ਜੱਸੀ ਕੌਰ ਨੇ ਕਿਹਾ ਕਿ ਸਮਾਜ ਸੇਵੀਆਂ ਲਈ...

ਚੰਡੀਗੜ੍ਹ: ਸਮਾਜ ਸੇਵੀ ਪੀਪੀ ਗੋਲਡੀ ਅਤੇ ਪਵਨ ਪੁਨੀਤ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠਦੇ ਨਜ਼ਰ ਆ ਰਹੇ ਹਨ ਤੇ ਹੁਣ ਇਹ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸੇ ਵਿਵਾਦ ਨੂੰ ਲੈ ਕੇ ਹੁਣ ਪੰਜਾਬੀ ਗਾਇਕ ਜੱਸੀ ਕੌਰ ਨੇ ਵੀ ਲਾਈਵ ਹੋ ਕੇ ਭੜਾਸ ਕੱਢੀ ਹੈ ਤੇ ਗੋਲਡੀ ਪੀਪੀ ਅਤੇ ਨਾਲ ਹੀ ਪਵਨ ਪੁਨੀਤ ਨੂੰ ਮਾੜਾ ਕਹਿਣ ਵਾਲਿਆਂ ਨੂੰ ਜਮ ਕੇ ਲਾਹਣਤਾਂ ਵੀ ਪਾਈਆਂ ਹਨ।

Lady Lady

ਜੱਸੀ ਕੌਰ ਨੇ ਕਿਹਾ ਕਿ ਸਮਾਜ ਸੇਵੀਆਂ ਲਈ ਅਰਦਾਸਾਂ ਕਰਨੀਆਂ ਚਾਹੀਦੀਆਂ ਹਨ ਨਾ ਕਿ ਉਹਨਾਂ ਨੂੰ ਮਾੜਾ ਚੰਗਾ ਬੋਲਣ ਚਾਹੀਦਾ ਹੈ। ਉਹਨਾਂ ਨੇ ਜ਼ਮੀਨੀ ਪੱਧਰ ਤੇ ਲੋਕਾਂ ਦੀ ਸੇਵਾ ਕੀਤੀ ਹੈ ਸਿਰਫ ਕਹਿ ਕੇ ਨਹੀਂ ਸਾਰਿਆ। ਬਹੁਤ ਘਟ ਲੋਕ ਹੁੰਦੇ ਹਨ ਜੋ ਲੋਕਾਂ ਦੀ ਸੇਵਾ ਲਈ ਅੱਗੇ ਆਉਂਦੇ ਹਨ ਇਸ ਲਈ ਉਹਨਾਂ ਤੇ ਚਿੱਕੜ ਸੁੱਟਣ ਦੀ ਬਜਾਏ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ।

PP GoldyPP Goldy

ਦਸ ਦਈਏ ਕਿ ਪੀਪੀ ਗੋਲਡੀ, ਪੀਪੀ ਪੁਨੀਤ ਤੇ ਹੋਰ ਕਈ ਸਮਾਜ ਸੇਵੀਆਂ ਦਾ ਮਾਮਲਾ ਬਹੁਤ ਹੀ ਭੱਖ ਚੁੱਕਾ ਹੈ। ਇਸ ਲਈ ਰੋਜ਼ ਉਹਨਾਂ ਖਿਲਾਫ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਉਹਨਾਂ ਦੇ ਵਿਰੋਧੀ ਲੋਕਾਂ ਨੂੰ ਭੜਕਾਉਂਦੇ ਹਨ ਕਿ ਉਹ ਉਹਨਾਂ ਖਿਲਾਫ ਗਲਤ ਬੋਲ ਕੇ ਵੀਡੀਓ ਅਪਲੋਡ ਕਰਨ।

PP PuneetPP Puneet

ਦਰਅਸਲ ਇਕ ਪਰਿਵਾਰ ਦੀ ਗੋਲਡੀ ਪੀਪੀ ਤੇ ਪੁਨੀਤ ਪੀਪੀ ਵੱਲੋਂ ਮਦਦ ਕੀਤੀ ਜਾ ਰਹੀ ਹੈ ਪਰ ਹੁਣ ਉਸ ਪਰਿਵਾਰ ਨੂੰ ਵਾਰ-ਵਾਰ ਫੋਨ ਆ ਰਹੇ ਹਨ ਕਿ ਤੁਸੀਂ ਇਹਨਾਂ ਸਮਾਜ ਸੇਵੀਆਂ ਬਾਰੇ ਗਲਤ ਬੋਲੋ। ਪਰ ਹੁਣ ਪਰਿਵਾਰ ਨੇ ਸਾਰਾ ਸੱਚ ਸਾਹਮਣੇ ਲਿਆ ਕੇ ਰੱਖ ਦਿੱਤਾ ਹੈ ਜਿਸ ਨੂੰ ਸੁਣ ਕੇ ਇਕ ਵਾਰ ਸੁਣ ਕੇ ਤੁਹਾਡੇ ਵੀ ਰੌਂਗਟੇ ਖੜ੍ਹੇ ਹੋ ਜਾਣਗੇ ਕਿ ਲੋਕ ਕਿਸ ਕਦਰ ਡਿੱਗ ਚੁੱਕੇ ਹਨ।

PP GoldyPP Goldy

ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਹੁਤ ਸਾਰੇ ਲੋਕਾਂ ਵੱਲੋਂ ਫੋਨ ਆ ਰਹੇ ਹਨ ਇਹਨਾਂ ਸਮਾਜ ਸੇਵੀਆਂ ਖਿਲਾਫ ਵੀਡੀਓ ਬਣਾ ਕੇ ਪਾਓ ਤੇ ਉਹਨਾਂ ਨੂੰ ਬੁਰਾ ਭਲਾ ਕਹੋ। ਉਹਨਾਂ ਅੱਗੇ ਦਸਿਆ ਕਿ ਉਹਨਾਂ ਨੂੰ ਵਿਰੋਧੀ ਘਰ ਆ ਕੇ ਵੀ ਧਮਕੀਆਂ ਦੇ ਕੇ ਗਏ ਹਨ ਕਿ ਉਹਨਾਂ ਨੇ ਜੇ ਵੀਡੀਓ ਨਾ ਬਣਾਈ ਤਾਂ ਉਹਨਾਂ ਦਾ ਘਰ ਨਹੀਂ ਬਣਨ ਦਿੱਤਾ ਜਾਵੇਗਾ।

Anmol KwatraAnmol Kwatra

ਇਸ ਦੇ ਨਾਲ ਹੀ ਪਰਿਵਾਰ ਨੇ ਬੇਨਤੀ ਕੀਤੀ ਕਿ ਗੋਲਡੀ ਅਤੇ ਉਹਨਾਂ ਦੀ ਟੀਮ ਇਕ ਨਹੀਂ ਹੋਰ ਪਤਾ ਨਹੀਂ ਕਿੰਨੇ ਹੀ ਘਰ ਤਿਆਰ ਕਰਵਾ ਰਹੀ ਹੈ ਇਸ ਲਈ ਉਹਨਾਂ ਨੂੰ ਮਾੜਾ ਨਾ ਕਿਹਾ ਜਾਵੇ। ਉਹ ਸਾਰੇ ਪੈਸੇ ਸੇਵਾ ਵਿਚ ਲਗਾ ਰਹੇ ਹਨ ਤੇ ਉਹਨਾਂ ਨੇ ਸੰਗਤ ਦਾ ਇਕ ਵੀ ਰੁਪਈਆ ਅਪਣੇ ਨਾਮ ਨਹੀਂ ਲਵਾਇਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement