ਪੰਜਾਬ ਦੇ 8 ਵਿਧਾਇਕਾਂ ਨੂੰ ਅਮਰੀਕਾ 'ਚ ਹੋਣ ਵਾਲੇ ਵਿਧਾਨਕ ਸੰਮੇਲਨ 'ਚ ਹਿੱਸਾ ਲੈਣ ਲਈ ਮਿਲੀ ਆਗਿਆ
Published : Aug 2, 2025, 2:22 pm IST
Updated : Aug 2, 2025, 2:22 pm IST
SHARE ARTICLE
8 Punjab MLAs get permission to participate in legislative convention to be held in US
8 Punjab MLAs get permission to participate in legislative convention to be held in US

ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਅਮਰੀਕਾ ਜਾਣ ਦੀ ਕੇਂਦਰ ਸਰਕਾਰ ਨਹੀਂ ਦਿੱਤੀ ਸੀ ਆਗਿਆ

8 Punjab MLAs get permission to participate in legislative convention to be held in US : ਅਮਰੀਕਾ ਵਿਚ ਹੋਣ ਵਾਲੇ ਵਿਧਾਨਕ ਸੰਮੇਲਨ 2025 ਵਿਚ ਪੰਜਾਬ ਦੇ ਘੱਟੋ ਅੱਠ ਵਿਧਾਇਕਾਂ ਦੇ ਹਿੱਸਾ ਲੈਣ ਦੀ  ਉਮੀਦ ਹੈ ਅਤੇ ਇਨ੍ਹਾਂ ਸਾਰੇ ਵਿਧਾਇਕਾਂ ਨੂੰ ਕੇਂਦਰ ਸਰਕਾਰ ਨੇ ਅਮਰੀਕਾ ਜਾਣ ਲਈ ਆਗਿਆ ਦੇ ਦਿੱਤੀ ਹੈ। ਜਿਨ੍ਹਾਂ ਵਿਚ ਅਜੀਤ ਪਾਲ ਸਿੰਘ ਕੋਹਲੀ, ਲਾਭ ਸਿੰਘ ਉਗੋਕੇ, ਦਿਨੇਸ਼ ਚੱਢਾ, ਗੁਰਦੇਵ ਸਿੰਘ ਦੇਵ ਮਾਨ, ਮਨਜੀਤ ਸਿੰਘ ਬਿਲਾਸਪੁਰ, ਰਜਿੰਦਰ ਪਾਲ ਕੌਰ ਛੀਨਾ, ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਰੁਪਿੰਦਰ ਸਿੰਘ ਹੈਪੀ ਦਾ ਨਾਮ ਸ਼ਾਮਲ ਹੈ।

ਜਦਕਿ ਇਸ ਤੋਂ ਪਹਿਲਾਂ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਕੇਂਦਰ ਸਰਕਾਰ ਨੇ ਸੰਮੇਲਨ ਵਿਚ ਹਿੱਸਾ ਲਈ ਅਮਰੀਕਾ ਜਾਣ ਦੀ ਆਗਿਆ ਨਹੀਂ ਦਿੱਤੀ ਸੀ।


ਭਾਰਤੀ ਵਿਧਾਇਕਾਂ ਦਾ ਇਹ ਅਧਿਐਨ ਦੌਰਾ ਨੈਸ਼ਨਲ ਲੈਜਿਸਲੇਚਰ ਕਾਨਫਰੰਸ ਇੰਡੀਆ ਦੇ ਸਮਰਥਨ ਨਾਲ ਸੰਭਵ ਹੋ ਰਿਹਾ ਹੈ। ਐਨਐਲਸੀ ਇੰਡੀਆ ਇਕ ਗੈਰ-ਰਾਜਨੀਤਿਕ ਮੰਚ ਹੈ ਜੋ ਭਾਰਤੀ ਵਿਧਾਇਕਾਂ ਦੀ ਸਮਰੱਥਾ ਨੂੰ ਵਧਾਉਣ ਅਤੇ ਰਾਸ਼ਟਰੀ-ਅੰਤਰਰਾਸ਼ਟਰੀ ਲੋਕਤੰਤਰ ਸੰਵਾਦ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਦਾ ਹੈ।


ਇਹ 24 ਰਾਜਾਂ ਅਤੇ 21 ਰਾਜਨੀਤਿਕ ਪਾਰਟੀਆਂ ਦੇ 130 ਤੋਂ ਵੱਧ ਵਿਧਾਇਕਾਂ ਅਤੇ ਐਮਸੀਜ਼ ਦਾ ਇਕ ਸਮੂਹ ਹੈ ਜੋ ਕਿਸੇ ਵੀ ਅੰਤਰਰਾਸ਼ਟਰੀ ਲੋਕਤੰਤਰੀ ਮੰਚ ਵਿਚ ਭਾਰਤ ਦੀ ਹੁਣ ਤੱਕ ਸਭ ਤੋਂ ਵੱਡੀ ਭਾਗੀਦਾਰੀ ਨੂੰ ਦਰਸਾਉਂਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement