
ਇਹ ਹੈ ਪੰਜਾਬ ਦੇ ਸ਼ਹਿਰ ਕਪੂਰਥਲਾ ਦਾ ਸਦਰ ਥਾਣਾ ਜਿਸ ਦੀ ਹੁਣ ਪੂਰੇ ਪੰਜਾਬ ਵਿੱਚ ਧੱਕ ਪੈ ਗਈ ਹੈ ਤੇ ਥਾਣੇ ‘ਚ ਪੁਲਿਸ ਮੁਲਾਜ਼ਮਾਂ ..
ਕਪੂਰਥਲਾ : ਇਹ ਹੈ ਪੰਜਾਬ ਦੇ ਸ਼ਹਿਰ ਕਪੂਰਥਲਾ ਦਾ ਸਦਰ ਥਾਣਾ ਜਿਸ ਦੀ ਹੁਣ ਪੂਰੇ ਪੰਜਾਬ ਵਿੱਚ ਧੱਕ ਪੈ ਗਈ ਹੈ ਤੇ ਥਾਣੇ ‘ਚ ਪੁਲਿਸ ਮੁਲਾਜ਼ਮਾਂ ਦੇ ਵੀ ਪੈਰ ਪੁੰਝੇ ਨਹੀਂ ਲ਼ੱਗ ਰਹੇ। ਜਿਸ ਦਾ ਕਾਰਨ ਹੈ ਕੇਂਦਰੀ ਗ੍ਰਹਿ ਮੰਤਰਾਲਾ ਵਲੋਂ ਥਾਣਾ ਸਦਰ ਕਪੂਰਥਲਾ ਨੂੰ ਪੰਜਾਬ ਦਾ ਨੰਬਰ 1 ਪੁਲਿਸ ਸਟੇਸ਼ਨ ਐਲਾਨਿਆ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲਾ ਵੱਲੋ ਦੇਸ਼ ਭਰ ਦੇ ਹਜ਼ਾਰਾਂ ਪੁਲਸ ਥਾਣਿਆਂ ਦੇ ਸਰਵੇ ਤੋਂ ਬਾਅਦ ਥਾਣਾ ਸਦਰ ਕਪੂਰਥਲਾ ਨੂੰ ਇਹ ਸਨਮਾਨ ਦਿੱਤਾ ਗਿਆ ਹੈ। ਥਾਣਾ ਸਦਰ ਕਪੂਰਥਲਾ ਨੂੰ ਅਪਰਾਧਾਂ ਨਾਲ ਨਜਿੱਠਣ, ਪੈਡਿੰਗ ਮਾਮਲਿਆ ਨੂੰ ਖਤਮ ਕਰਨ, ਕ੍ਰਾਇਮ ਨੂੰ ਰੋਕਣ ਤੇ ਲਾ ਐਂਡ ਆਰਡਰ ਨੂੰ ਬਣਾਏ ਰੱਖਣ ਦੇ ਸਦਕਾ ਦੇਸ਼ 'ਚ 15ਵੀਂ ਪੁਜੀਸ਼ਨ ਦਿੱਤੀ ਗਈ ਹੈ। ਕੇਂਦਰੀ ਗ੍ਰਹਿ ਮੰਤਰਾਲਾ ਵੱਲੋ ਸਾਲ 2018 ਦੀ ਕਾਰਜਪ੍ਰਣਾਲੀ ਨੂੰ ਲੈ ਕੇ ਦੇਸ਼ ਭਰ 'ਚ ਸਰਵੇ ਕੀਤਾ ਗਿਆ ਸੀ।
Sadar thana of kapurthala
ਜਾਣਕਾਰੀ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਨੇ ਦੇਸ਼ ਦੇ ਸਾਰੇ ਸੁਬਿਆਂ 'ਚ ਪੈਂਦੇ ਪੁਲਸ ਥਾਣਿਆਂ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਵਿਸ਼ੇਸ਼ ਸਰਵੇ ਟੀਮਾਂ ਤਿਆਰ ਕੀਤੀਆਂ ਸਨ। ਇਨ੍ਹਾਂ ਸਰਵੇ ਟੀਮਾਂ ਨੂੰ ਸਾਰੇ ਥਾਣਿਆਂ ਦੀਆਂ ਬਿਲਡਿੰਗਾ ਦੀ ਜਾਂਚ ਕਰਨ, ਉੱਥੇ ਤਾਇਨਾਤ ਪੁਲਸ ਟੀਮਾਂ ਦੀ ਕਾਰਜਪ੍ਰਣਾਲੀ ਨੂੰ ਵੇਖਣ, ਸਬੰਧਤ ਥਾਣੇ ਨਾਲ ਲਗਦੇ ਖੇਤਰ 'ਚ ਰਹਿੰਦੇ ਲੋਕਾਂ ਕੋਲੋਂ ਪੁੱਛ ਗਿੱਛ ਕਰਨ ਤੇ ਪੈਡਿੰਗ ਮਾਮਲਿਆਂ ਨੂੰ ਨਿਪਟਾਉਣ ਦੀ ਕਾਰਜਗੁਜਾਰੀ ਸਬੰਧੀ ਪੂਰੇ ਹੁੱਕਮ ਦਿੱਤੇ ਗਏ ਸਨ। ਜਿਸ ਦੌਰਾਨ ਥਾਣਾ ਸਦਰ ਕਪੂਰਥਲਾ ਵੱਲੋਂ ਸਾਲ 2018 'ਚ ਦਰਜ ਕੀਤੀਆਂ 1146 ਐਫ. ਆਈ. ਆਰ. 'ਚੋਂ 90 ਫੀਸਦੀ ਐਫ. ਆਈ. ਆਰ. ਨੂੰ ਸੁਲਝਾਉਣ ਨੂੰ ਲੈ ਕੇ ਕੀਤੇ ਉਪਰਾਲੇ ਖੇਤਰ 'ਚ ਲਾ ਐਂਡ ਆਰਡਰ ਨੂੰ ਬਣਾਏ ਰੱਖਣ ਲਈ ਕੀਤੀ ਮਿਹਨਤ, ਮਹਿਲਾਵਾਂ ਤੇ ਬੱਚਿਆ ਨਾਲ ਜੁੜੇ ਕ੍ਰਾਇਮ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਸਦਕਾ ਪੰਜਾਬ ਦਾ ਨੰਬਰ 1 ਪੁਲਿਸ ਸਟੇਸ਼ਨ ਐਲਾਨ ਕੀਤਾ ਗਿਆ। ਉੱਥੇ ਹੀ ਦੇਸ਼ ਦੇ ਹਜ਼ਾਰਾਂ ਪੁਲਿਸ ਥਾਣਿਆਂ 'ਚ ਥਾਣਾ ਸਦਰ ਕਪੂਰਥਲਾ ਨੂੰ 15ਵੀਂ ਪੁਜੀਸ਼ਨ ਹਾਸਲ ਹੋਈ ਹੈ।
Sadar thana of kapurthala
ਇਸ ਪੂਰੇ ਸਰਵੇ 'ਚ ਕੇਂਦਰੀ ਗ੍ਰਹਿ ਮੰਤਰਾਲੇ ਦੀ ਟੀਮ ਨੇ ਐਸ. ਐਚ. ਓ. ਸਦਰ ਇੰਸਪੈਕਟਰ ਗੁਰਦਿਆਲ ਸਿੰਘ ਤੋਂ ਲੈ ਕੇ ਸਾਰੇ ਪੁਲਿਸ ਕਰਮਚਾਰੀਆਂ ਦੀ ਕਾਰਜਗੁਜਾਰੀ ਦੀ ਗਹਿਰਾਈ ਤੱਕ ਜਾਂਚ ਕੀਤੀ। ਇਸ ਸਬੰਧ 'ਚ ਜਦੋਂ ਐਸ. ਐਸ.ਪੀ. ਸਤਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਥਾਣਾ ਸਦਰ ਕਪੂਰਥਲਾ ਨੂੰ ਪੰਜਾਬ ਦਾ ਨੰਬਰ 1 ਪੁਲਿਸ ਸਟੇਸ਼ਨ ਐਲਾਨ ਕਰਕੇ ਕੇਂਦਰੀ ਗ੍ਰਹਿ ਮੰਤਰਾਲਾ ਨੇ ਜਿਲ੍ਹਾ ਪੁਲਸ ਨੂੰ ਬਹੁਤ ਵੱਡਾ ਸਨਮਾਨ ਦਿੱਤਾ ਹੈ। ਜਿਸ ਦਾ ਸਹਿਰਾ ਥਾਣਾ ਸਦਰ ਕਪੂਰਥਲਾ ਦੀ ਪੁਲਿਸ ਟੀਮ ਦੀ ਮਿਹਨਤ ਨੂੰ ਜਾਂਦਾ ਹੈ।