ਵਿਸ਼ਵ ਵਾਤਾਵਰਨ ਦਿਵਸ: ਕਪੂਰਥਲਾ ਪ੍ਰਸ਼ਾਸਨ ਵਲੋਂ 3 ਲੱਖ ਬੂਟੇ ਜੁਲਾਈ ਤੱਕ ਲਾਉਣ ਦਾ ਦਾਅਵਾ
Published : Jun 5, 2019, 1:53 pm IST
Updated : Jun 5, 2019, 1:53 pm IST
SHARE ARTICLE
Plant Nursery
Plant Nursery

23 ਨਵੰਬਰ, 2018 ਨੂੰ ਪੰਜਾਬ ਮੁੱਖ ਮੰਤਰੀ ਨੇ ਪਿੰਡ ਬੂਸੇਵਾਲ ’ਚ 550 ਬੂਟੇ ਲਾ ਕੇ ਕੀਤੀ ਸੀ ਇਸ ਮੁਹਿੰਮ ਦੀ ਸ਼ੁਰੂਆਤ

ਕਪੂਰਥਲਾ: ਅੱਜ ਵਿਸ਼ਵ ਵਾਤਾਵਰਨ ਦਿਵਸ ਮੌਕੇ ਜਿੱਥੇ ਪੂਰੇ ਭਾਰਤ ਵਿਚ ਜਾਗਰੂਕਤਾ ਕੈਂਪ ਲਗਾ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਕਪੂਰਥਲਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਦੇ ਪਿੰਡਾਂ ਨੂੰ ਹਰਾ-ਭਰਾ ਕਰਨ ਲਈ ਨਵੇਂ ਬੂਟੇ ਲਗਾਉਣ ਦੀ ਮੁਹਿੰਮ ਬੜੇ ਜ਼ੋਰਾਂ-ਸ਼ੋਰਾਂ ’ਤੇ ਚੱਲ ਰਹੀ ਹੈ। ਇਸ ਮੁਹਿੰਮ ਤਹਿਤ 546 ਪਿੰਡਾਂ ਵਿਚ 3 ਲੱਖ ਬੂਟੇ ਲਾਉਣ ਦਾ ਪ੍ਰਣ ਲਿਆ ਗਿਆ ਸੀ।

Plant NurseryPlant Nursery

ਦੱਸਣਯੋਗ ਹੈ ਕਿ 23 ਨਵੰਬਰ, 2018 ਨੂੰ 549ਵੇਂ ਪ੍ਰਕਾਸ਼ ਪੁਰਬ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਲਤਾਨਪੁਰ ਲੋਧੀ ਦੇ ਪਿੰਡ ਬੂਸੇਵਾਲ ਵਿਚ 550 ਬੂਟੇ ਲਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਜ਼ਿਲ੍ਹਾ ਕਪੂਰਥਲਾ ਦੇ 546 ਪਿੰਡਾਂ ਵਿਚੋਂ 200 ਪਿੰਡਾਂ ਵਿਚ ਹੁਣ ਤੱਕ 1 ਲੱਖ 20 ਹਜ਼ਾਰ ਬੂਟੇ ਲਾਏ ਜਾ ਚੁੱਕੇ ਹਨ। ਬਾਕੀ 346 ਪਿੰਡਾਂ ਵਿਚ 1 ਲੱਖ 80 ਹਜ਼ਾਰ ਬੂਟੇ ਲਾਉਣੇ ਅਜੇ ਬਾਕੀ ਹਨ।

ਜ਼ਿਲ੍ਹਾ ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਜੁਲਾਈ ਤਕ ਇਹ ਕੰਮ ਪੂਰਾ ਹੋ ਜਾਵੇਗਾ। ਦੂਜੇ ਪਾਸੇ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਜੀ ਵੀ 8 ਲੱਖ ਬੂਟੇ ਤਿਆਰ ਕਰ ਰਹੇ ਹਨ। ਇਨ੍ਹਾਂ ਨੂੰ ਜੁਲਾਈ ਤੋਂ ਲੈ ਕੇ ਨਵੰਬਰ ਤਕ ਜਲੰਧਰ ਤੇ ਕਪੂਰਥਲਾ ਦੇ ਪਿੰਡਾਂ ਵਿਚ ਲਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਮੁਹਿੰਮ ਦੇ ਤਹਿਤ ਸੂਬੇ ਭਰ ਦੀਆਂ ਪੰਚਾਇਤਾਂ ਨੂੰ ਅਪਣੇ-ਅਪਣੇ ਪਿੰਡਾਂ ਵਿਚ 550 ਬੂਟੇ ਲਾਉਣ ਦਾ ਟੀਚਾ ਦਿਤਾ ਗਿਆ ਹੈ।

Plant NurseryPlant Nursery

ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜਲੰਧਰ ਤੇ ਕਪੂਰਥਲਾ ਦੇ 100 ਪਿੰਡਾਂ ਵਿਚ 55 ਹਜ਼ਾਰ ਬੂਟੇ ਲਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹਰ ਸਾਲ ਢਾਈ ਲੱਖ ਬੂਟੇ ਲਾਏ ਜਾਂਦੇ ਹਨ। ਇਸ ਵਾਰ 8 ਲੱਖ ਬੂਟੇ ਲਾਏ ਜਾਣਗੇ। ਇਸ ਦੇ ਲਈ 4 ਨਰਸਰੀਆਂ ਵਿਚ ਬੂਟੇ ਤਿਆਰ ਕੀਤੇ ਜਾ ਰਹੇ ਹਨ। 2 ਨਰਸਰੀਆਂ ਸੀਚੇਵਾਲ, ਇਕ ਸੁਲਤਾਨਪੁਰ ਲੋਧੀ ਤੇ ਇਕ ਨਰਸਰੀ ਸੋਹਲ ਖ਼ਾਲਸਾ ਵਿਚ ਹੈ। ਜਲਾਈ ਵਿੱਚ ਮੌਸਮ ਬਦਲਦਿਆਂ ਹੀ ਇਹ ਬੂਟੇ ਲਾ ਦਿਤੇ ਜਾਣਗੇ।

Plant NurseryPlant Nursery

ਨਵੰਬਰ ਤਕ ਇਹ ਬੂਟੇ ਹਰਿਆਲੀ ਦੇਣ ਲਾਇਕ ਹੋ ਜਾਣਗੇ। ਇਸ ਤੋਂ ਇਲਾਵਾ 25 ਹਜ਼ਾਰ ਬੂਟੇ ਪੰਜਾਬ ਪੁਲਿਸ ਨੂੰ ਵੀ ਦਿਤੇ ਗਏ ਹਨ। ਇਸ ਮੁਹਿੰਮ ਦੇ ਤਹਿਤ ਵਾਤਾਵਰਨ ਨੂੰ ਸਾਫ਼ ਬਣਾਉਣ ਸਬੰਧੀ ਸਰਕਾਰੀ ਮੁਲਾਜ਼ਮਾਂ ਦੇ ਨਾਲ-ਨਾਲ ਪਿੰਡਾਂ ਦੇ ਨੌਜਵਾਨ ਵੀ ਜਾਗਰੂਕਤਾ ਫੈਲਾਉਣ ਲਈ ਪਿੰਡਾਂ ਵਿਚ ਜਾ ਕੇ ਤਰ੍ਹਾਂ-ਤਰ੍ਹਾਂ ਦੇ ਉਪਰਾਲੇ ਕਰ ਰਹੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement