
ਭਾਜਪਾ ਦਾ ਨਾਹਰਾ 'ਬੇਟੀ ਬਚਾਉ' ਨਹੀਂ, 'ਤੱਥ ਲੁਕਾਉ, ਸੱਤਾ ਬਚਾਉ' ਹੈ : ਰਾਹੁਲ ਗਾਂਧੀ
ਨਵੀਂ ਦਿੱਲੀ, 1 ਅਕਤੂਬਰ : ਉੱਤਰ ਪ੍ਰਦੇਸ਼ 'ਚ ਹਾਥਰਸ ਤੋਂ ਬਾਅਦ ਬਲਰਾਮਪੁਰ 'ਚ ਸਮੂਹਕ ਜਬਰ ਜ਼ਿਨਾਹ ਦੀ ਘਟਨਾ ਹੋਣ ਨੂੰ ਲੈ ਕੇ ਅੱਜ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਜਪਾ ਦਾ ਨਾਹਰਾ 'ਬੇਟੀ ਬਚਾਉ' ਨਹੀਂ, 'ਤੱਥ ਲੁਕਾਉ', ਸੱਤਾ ਬਚਾÀ' ਹੈ। ਉੱਥੇ ਹੀ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਇਹ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਦੀ ਜਵਾਬਦੇਹੀ ਦਾ ਸਮਾਂ ਹੈ ਅਤੇ ਜਨਤਾ ਨੂੰ ਜਵਾਬ ਚਾਹੀਦਾ ਹੈ।
ਰਾਹੁਲ ਨੇ ਟਵੀਟ ਕੀਤਾ ਕਿ ਉੱਤਰ ਪ੍ਰਦੇਸ਼ 'ਚ ਜੰਗਲਰਾਜ 'ਚ ਧੀਆਂ 'ਤੇ ਜ਼ੁਲਮ ਅਤੇ ਸਰਕਾਰ ਦੀ ਸੀਨਾਜ਼ੋਰੀ ਜਾਰੀ ਹੈ। ਕਦੇ ਜਿਊਂਦੇ-ਜੀ ਸਨਮਾਨ ਨਹੀਂ ਦਿਤਾ ਅਤੇ ਅੰਤਮ ਸਰਕਾਰ ਦਾ ਮਾਣ ਵੀ ਖੋਹ ਲਿਆ। ਭਾਜਪਾ ਦਾ ਨਾਅਰਾ 'ਬੇਟੀ ਬਚਾਉ' ਨਹੀਂ, 'ਤੱਥ ਲੁਕਾÀ', ਸੱਤਾ ਬਚਾÀ' ਹੈ।
ਕਾਂਗਰਸ ਦੀ ਉੱਤਰ ਪ੍ਰਦੇਸ਼ ਇੰਚਾਰਜ ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵੀਟ ਕਰ ਕੇ ਕਿਹਾ,''ਹਾਥਰਸ ਵਰਗੀ ਭਿਆਨਕ ਘਟਨਾ ਬਲਰਾਮਪੁਰ 'ਚ ਵਾਪਰੀ। ਕੁੜੀ ਦਾ ਜਬਰ ਜ਼ਿਨਾਹ ਕਰ ਕੇ ਪੈਰ ਅਤੇ ਕਮਰ ਤੋੜ ਦਿਤੀimage ਗਈ। ਆਜਮਗੜ੍ਹ, ਬਾਗਪਤ, ਬੁਲੰਦਸ਼ਹਿਰ 'ਚ ਬੱਚੀਆਂ ਨਾਲ ਦਰਿੰਦਗੀ ਹੋਈ।'' ਉਨ੍ਹਾਂ ਨੇ ਕਿਹਾ,''ਯੂ.ਪੀ. 'ਚ ਫ਼ੈਲੇ ਜੰਗਲਰਾਜ ਦੀ ਹੱਦ ਨਹੀਂ। ਮਾਰਕੀਟਿੰਗ, ਭਾਸ਼ਣ ਨਾਲ ਕਾਨੂੰਨ ਵਿਵਸਥਾ ਨਹੀਂ ਚਲਦੀ। ਇਹ ਮੁੱਖ ਮੰਤਰੀ ਦੀ ਜਵਾਬਦੇਹੀ ਦਾ ਸਮਾਂ ਹੈ। ਜਨਤਾ ਨੂੰ ਜਵਾਬ ਚਾਹੀਦਾ।''
ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ ਕਿ ਉੱਤਰ ਪ੍ਰਦੇਸ਼ 'ਚ ਇਕ ਹੋਰ ਦਲਿਤ ਕੁੜੀ ਨਾਲ ਗੈਂਗਰੇਪ ਸੋਚ ਕੇ ਵੀ ਰੂਹ ਕੰਬਦੀ ਹੈ, ਦਰਿੰਦਿਆਂ ਨੇ ਦੋਵੇਂ ਪੈਰ ਅਤੇ ਕਮਰ ਤੋੜ ਦਿਤੀ ਕੀ ਕਾਨੂੰਨ ਹੈ ਜਾਂ ਮਰ ਗਿਆ? ਕੀ ਸੰਵਿਧਾਨ ਦੀ ਸਰਕਾਰ ਹੈ ਜਾਂ ਅਪਰਾਧੀਆਂ ਦੀ? ਕਦੋਂ ਰੁਕੇਗੀ ਇਹ ਦਰਿੰਦਗੀ? ਕਿਉਂ ਅਸਤੀਫ਼ਾ ਨਹੀਂ ਦਿੰਦੇ ਆਦਿੱਤਿਯਨਾਥ?'' (ਏਜੰਸੀ)