
ਪੈਟਰੋਲ ਪੰਪਾਂ ਤੇ ਲੁੱਟਖੋਹਾਂ ਦੀਆਂ ਖ਼ਬਰਾਂ ਤਾਂ ਆਮ ਹੀ ਸੁਣਨ ਨੂੰ ਮਿਲਦੀਆ ਪਰ ਭਾਈਪੁਰਾ ਸਥਾਨਕ ਨਗਰ ਵਿਖੇ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ...
ਬਠਿੰਡਾ : ਬਠਿੰਡਾ ਦੇ ਪਿੰਡ ਭਾਈਪੁਰਾ ਵਿਖੇ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦ ਇੱਕ ਪੈਟਰੋਲ ਪੰਪ ਵਾਲਿਆਂ ਨੇ ਘੱਟ ਡੀਜ਼ਲ ਪਾ ਕੇ ਜ਼ਿਆਦਾ ਪੈਸਿਆਂ ਦੀ ਪਰਚੀ ਕੱਟ ਦਿੱਤਾ। ਜਦ ਲੋਕਾਂ ਸਾਹਮਣੇ ਤੇਲ ਚੈੱਕ ਕੀਤਾ ਗਿਆ ਤਾਂ ਵਾਕਈ ਘੱਟ ਨਿਕਲਿਆ। ਤੀਰਥ ਸਿੰਘ ਭਾਈਰੂਪਾ ਸੀਨੀ. ਕਾਂਗਰਸੀ ਆਗੂ ਅਤੇ ਭਾਕਿਯੂ ਡਕੌਂਦਾ ਦੇ ਬਲਾਕ ਜਨ. ਸਕੱਤਰ ਸਵਰਨ ਸਿੰਘ ਭਾਈਰੂਪਾ ਨੇ ਕਿਹਾ ਕਿ ਨਗਰ ਦੇ ਮੇਨ ਗੇਟ ਕੋਲ ਕਾਫੀ ਪੁਰਾਣਾ ਪੈਟਰੋਲ ਪੰਪ ਹੈ ਅਤੇ ਕਾਫੀ ਸਮੇਂ ਤੋਂ ਇਸ ਪੰਪ 'ਤੇ ਘੱਟ ਤੇਲ ਪਾਏ ਜਾਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ।
petrol pump
ਹਾਲੇ 7 ਦਿਨ ਪਹਿਲਾਂ ਹੀ ਪੰਪ ਮਾਲਕਾਂ ਨੇ ਇਕ ਮਾਮਲੇ 'ਚ ਮੁਆਫੀ ਮੰਗ ਕੇ ਖਹਿੜਾ ਛੁਡਾਇਆ ਸੀ ਪਰ ਫਿਰ ਇਕ ਮਾਮਲਾ ਓਦੋਂ ਸਾਹਮਣੇ ਆਇਆ ਜਦ ਗੁੰਮਟੀ ਪਿੰਡ ਦਾ ਇਕ ਵਿਅਕਤੀ ਆਪਣੇ ਟ੍ਰੈਕਟਰ 'ਚ ਡੀਜ਼ਲ ਪਵਾਉਣ ਇਸ ਪੰਪ 'ਤੇ ਚਲਾ ਗਿਆ। ਟ੍ਰੈਕਟਰ ਦੀ ਟੈਂਕੀ 'ਚ 9-10 ਲਿਟਰ ਡੀਜ਼ਲ ਪਹਿਲਾਂ ਹੀ ਪਿਆ ਸੀ ਅਤੇ ਉਕਤ ਵਿਅਕਤੀ ਨੇ ਟੈਂਕੀ ਫੁੱਲ ਕਰਨ ਲਈ ਕਹਿ ਦਿੱਤਾ।
Petrol Diesel Price
ਤੇਲ ਪਾਉਣ ਉਪਰੰਤ ਜਦ ਪੰਪ ਵਾਲਿਆਂ ਨੇ 61 ਲਿਟਰ ਦੀ ਪਰਚੀ ਫੜਾਈ ਤਾਂ ਉਹ ਹੈਰਾਨ ਰਹਿ ਗਏ, ਕਿਉਂਕਿ ਟੈਂਕੀ ਦੀ ਕਪੈਸਟੀ 56 ਲਿਟਰ ਦੀ ਹੈ। ਜਦ ਲੋਕਾਂ ਸਾਹਮਣੇ ਡੀਜ਼ਲ ਚੈੱਕ ਕੀਤਾ ਗਿਆ ਤਾਂ 14-15 ਲਿਟਰ ਦਾ ਘਪਲਾ ਨਿਕਲਿਆ। ਇਸ ਪਿੱਛੋਂ ਲੋਕਾਂ ਨੇ ਇਕੱਠੇ ਹੋ ਕੇ ਥਾਣਾ ਫੂਲ ਵਿਖੇ ਪੰਪ ਮਾਲਕਾਂ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤਾ। ਇਸ ਮੌਕੇ ਭਾਕਿਯੂ ਡਕੌਂਦਾ ਦੇ ਜ਼ਿਲਾ ਪ੍ਰਧਾਨ ਬਲਦੇਵ ਸਿੰਘ ਤੇ ਬਲਾਕ ਪ੍ਰਧਾਨ ਨਾਹਰ ਸਿੰਘ ਵੀ ਹਾਜ਼ਰ ਸਨ।
ਕੀ ਕਹਿੰਦੇ ਨੇ ਪੰਪ ਮਾਲਕ
ਇਸ ਮਾਮਲੇ ਬਾਰੇ ਪੰਪ ਮਾਲਕ ਉਦੈ ਸਿੰਘ ਨੇ ਘਟਨਾ ਦੀ ਸੱਚਾਈ ਸਵੀਕਾਰਦਿਆਂ ਕਿਹਾ ਕਿ ਉਹ ਚੈੱਕ ਕਰਵਾਉਣਗੇ ਕਿ ਅਜਿਹਾ ਕਿਵੇਂ ਤੇ ਕਿਉਂ ਵਾਪਰਿਆ। ਦੂਜੇ ਪਾਸੇ ਥਾਣਾ ਫੂਲ ਦੇ ਐੱਸ. ਐੱਚ. ਓ. ਜਸਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਕੱਲ ਹੀ ਥਾਣੇ ਦਾ ਚਾਰਜ ਸੰਭਾਲਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।