
ਕੇਂਦਰ ਸਰਕਾਰ ਨੇ ਨਿਯਮਾਂ ਵਿਚ ਕੀਤਾ ਬਦਲਾਅ
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਪੈਟਰੋਲੀਅਮ ਸੈਕਟਰ ਨੂੰ ਵੱਡਾ ਫੈਸਲਾ ਸੁਣਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲਿਡਰਸ਼ਿਪ ਵਿਚ ਹੋਈ ਕੈਬਨਿਟ ਬੈਠਕ ਵਿਚ ਪੈਟਰੋਲ ਟ੍ਰਾਂਸਪੋਰਟ ਮਾਰਕਟਿੰਗ ਗਾਈਡਲਾਇੰਸ ਵਿਚ ਬਦਲਾਅ ਨੂੰ ਮਨਜ਼ੂਰੀ ਮਿਲ ਗਈ ਹੈ। ਸਰਕਾਰ ਨੇ ਪੈਰਟੋਲ ਰਿਟੇਲਿੰਗ ਦੇ ਨਿਯਮ ਆਸਾਨ ਕਰ ਦਿੱਤਾ ਹੈ। ਅਜਿਹੇ ਵਿਚ ਤੁਹਾਡੇ ਕੋਲ ਵੀ ਪੈਟਰੋਲ ਪੰਪ ਖੋਲ੍ਹਣ ਦਾ ਮੌਕਾ ਹੈ।
Petrol diesel
ਜੇ ਤੁਹਾਡੇ ਕੋਲ ਜ਼ਿਆਦਾ ਪੈਸੇ ਨਹੀਂ ਹਨ ਅਤੇ ਤੁਹਾਡੇ ਨਾਮ ਤੇ ਜ਼ਮੀਨ ਨਹੀਂ ਹੈ ਤਾਂ ਵੀ ਹੁਣ ਤੁਸੀਂ ਪੈਟਰੋਲ ਪੰਪ ਡੀਲਰਸ਼ਿਪ ਲਈ ਅਪਲਾਈ ਕਰ ਸਕਦੇ ਹੋ। ਬੁੱਧਵਾਰ ਨੂੰ ਕੇਂਦਰੀ ਕੈਬਨਿਟ ਦੀ ਬੈਠਕ ਵਿਚ ਪੈਟਰੋਲੀਅਮ ਸੈਕਟਰ ਨੂੰ ਲੈ ਕੇ ਵੱਡਾ ਫ਼ੈਸਲਾ ਹੋਇਆ ਹੈ। ਨਵੇਂ ਫ਼ੈਸਲੇ ਤਹਿਤ ਹੋਰ ਕੰਪਨੀਆਂ ਵੀ ਪੈਟਰੋਲਪੰਪ ਖੋਲ੍ਹਣ ਲਈ ਡੀਲਰਸ਼ਿਪ ਦੇ ਸਕੇਗੀ। ਮੌਜੂਦਾ ਸਮੇਂ ਵਿਚ ਸਰਕਾਰੀ ਕੰਪਨੀ IOC, BPCL, HPCL ਸਮੇਤ ਕੁੱਲ 7 ਕੰਪਨੀਆਂ ਪੈਟਰੋਲ ਦੀ ਰਿਟੇਲਿੰਗ ਕਰਦੀ ਹੈ।
Petrol Diesel
ਪਰ ਨਵੇਂ ਫ਼ੈਸਲੇ ਤਹਿਤ ਕੁੱਲ 250 ਕਰੋੜ ਰੁਪਏ ਦੀ ਨੇਟਵਰਥ ਵਾਲੀ ਕੰਪਨੀ ਵੀ ਪੈਟਰੋਲ ਪੰਪ ਖੋਲ੍ਹ ਸਕੇਗੀ। ਨਾਲ ਹੀ ਇਹ ਕੰਪਨੀਆਂ ਹੁਣ ਹਵਾਈ ਈਂਧਨ ATF ਵੀ ਵੇਚ ਸਕੇਗੀ। ਦਸ ਦਈਏ ਕਿ ਦੇਸ਼ ਵਿਚ ਕੁੱਲ 64,624 ਪੈਟਰੋਲ ਪੰਪ ਹਨ। ਇਹਨਾਂ ਵਿਚੋਂ 57,944 ਸਰਕਾਰੀ ਆਇਲ ਮਾਰਕਟਿੰਗ ਕੰਪਨੀਆਂ ਦੇ ਹਨ। ਇਸ ਨੂੰ ਲੈ ਕੇ ਸਰਕਾਰ ਨੇ 2018 ਵਿਚ ਇਕ ਕਮੇਟੀ ਬਣਾਈ ਸੀ। ਪੈਟਰੋਲ ਪੰਪ ਖੋਲ੍ਹਣ ਲਈ ਭਾਰਤੀ ਨਾਗਰਿਕ ਹੋਣਾ ਜ਼ਰੂਰੀ ਹੈ।
Petrol Diesel
ਨਾਲ ਹੀ ਇਸ ਦੇ ਲਈ ਉਮਰ ਦੀ ਸੀਮਾ 21 ਤੋਂ 60 ਸਾਲ ਦੇ ਵਿਚ ਹੋਣੀ ਚਾਹੀਦੀ ਹੈ ਅਤੇ ਘਟ ਤੋਂ ਘਟ 10ਵੀਂ ਤਕ ਦੀ ਐਜੂਕੇਸ਼ਨ ਪੂਰੀ ਹੋਣੀ ਚਾਹੀਦੀ ਹੈ। ਕੰਪਨੀ ਪੈਟਰੋਲ ਪੰਪ ਖੋਲ੍ਹਣ ਨੂੰ ਲੈ ਕੇ ਵਿਗਿਆਪਨ ਅਖ਼ਬਾਰ ਵਿਚ ਜਾਰੀ ਕੀਤਾ ਜਾਂਦਾ ਹੈ। ਇਸ ਵਿਚ ਸਾਰੇ ਨਿਯਮ, ਸ਼ਰਤਾਂ ਦਾ ਉਲੇਖ ਹੁੰਦਾ ਹੈ। ਇਹਨਾਂ ਨਿਯਮਾਂ ਨੂੰ ਪੂਰਾ ਕਰਨ ਵਾਲਾ ਕੋਈ ਵੀ ਵਿਅਕਤੀ ਸਬੰਧਿਤ ਕੰਪਨੀ ਦੀ ਵੈਬਸਾਈਟ ਤੇ ਡੀਲਰਸ਼ਿਪ ਲਈ ਆਨਲਾਈਨ ਅਪਲਾਈ ਕਰ ਸਕਦਾ ਹੈ।
Petrol diesel
ਇਸ ਤੋਂ ਬਾਅਦ ਕੰਪਨੀ ਦੇ ਅਧਿਕਾਰੀ ਨਿਰੀਖਣ ਕਰਦੇ ਹਨ। ਪੈਟਰੋਲੀਅਮ ਵਿਭਾਗ ਪੈਟਰੋਲ ਪੰਪ ਖੋਲ੍ਹਣ ਤੇ ਪਾਬੰਦੀ ਲਗਾ ਸਕਦਾ ਹੈ। ਪੈਟਰੋਲ ਪੰਪ ਖੋਲ੍ਹਣ ਲਈ ਸਭ ਤੋਂ ਪਹਿਲੀ ਜ਼ਰੂਰਤ ਜ਼ਮੀਨ ਹੁੰਦੀ ਹੈ। ਸਟੇਟ ਜਾਂ ਨੈਸ਼ਨਲ ਹਾਈਵੇਅ ਤੇ ਘਟ ਤੋਂ ਘਟ 1200 ਤੋਂ 1600 ਵਰਗਮੀਟਰ ਜ਼ਮੀਨ ਹੋਣੀ ਚਾਹੀਦੀ ਹੈ। ਉੱਥੇ ਹੀ ਸ਼ਹਿਰੀ ਖੇਤਰ ਵਿਚ ਪੈਟਰੋਲ ਪੰਪ ਖੋਲ੍ਹ ਰਹੇ ਹਨ ਤਾਂ ਘਟ ਤੋਂ ਘਟ 800 ਵਰਗਮੀਟਰ ਜਗ੍ਹਾ ਹੋਣੀ ਜ਼ਰੂਰੀ ਹੈ।
Petrol Diesel Prices
ਇਕ ਪਰਿਵਾਰਕ ਮੈਂਬਰ ਦੇ ਨਾਂ 'ਤੇ ਜ਼ਮੀਨ ਵੀ ਹੈ, ਫਿਰ ਵੀ ਪੈਟਰੋਲ ਪੰਪ ਡੀਲਰਸ਼ਿਪ ਲਈ ਅਪਲਾਈ ਕੀਤਾ ਜਾ ਸਕਦਾ ਹੈ। ਜੇ ਖੇਤੀਬਾੜੀ ਜ਼ਮੀਨ ਹੈ ਤਾਂ ਇਸ ਨੂੰ ਬਦਲਣਾ ਪਏਗਾ। ਜਾਇਦਾਦ ਦੇ ਨਕਸ਼ੇ ਸਮੇਤ ਜ਼ਮੀਨ ਨਾਲ ਜੁੜੇ ਸਾਰੇ ਦਸਤਾਵੇਜ਼ ਐਨਓਸੀ ਕੰਪਨੀ ਦੇ ਅਧਿਕਾਰੀ ਜਾਂਚ ਦੌਰਾਨ ਵੇਖਦੇ ਹਨ। ਜੇ ਤੁਹਾਡੇ ਕੋਲ ਜ਼ਿਆਦਾ ਪੈਸਾ ਨਹੀਂ ਹੈ ਅਤੇ ਤੁਹਾਡੇ ਨਾਮ 'ਤੇ ਜ਼ਮੀਨ ਨਹੀਂ ਹੈ, ਤਾਂ ਹੁਣ ਤੁਸੀਂ ਪੈਟਰੋਲ ਪੰਪ ਲਈ ਵੀ ਬਿਨੈ ਕਰ ਸਕਦੇ ਹੋ।
Petrol Pump
ਨਵੀਂ ਦਿਸ਼ਾ-ਨਿਰਦੇਸ਼ਾਂ ਵਿਚ ਪੈਟਰੋਲ ਪੰਪ ਬਿਨੈਕਾਰ ਕੋਲ ਪੈਸਿਆਂ ਦੀ ਜ਼ਰੂਰਤ ਨੂੰ ਖਤਮ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਜ਼ਮੀਨ ਦੇ ਮਾਲਕੀਅਤ 'ਤੇ ਨਿਯਮਾਂ ਵਿਚ ਢਿੱਲ ਦਿੱਤੀ ਗਈ ਹੈ। ਹੁਣ ਤੱਕ ਸ਼ਹਿਰੀ ਖੇਤਰਾਂ ਵਿਚ ਪੈਟਰੋਲ ਪੰਪ ਲਈ 25 ਲੱਖ ਰੁਪਏ ਅਤੇ ਪੇਂਡੂ ਖੇਤਰਾਂ ਵਿਚ ਪੈਟਰੋਲ ਪੰਪ ਖੋਲ੍ਹਣ ਲਈ 12 ਲੱਖ ਰੁਪਏ ਜਮ੍ਹਾ ਕਰਵਾਉਣੇ ਜ਼ਰੂਰੀ ਹੋ ਗਏ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।