'ਬਰੇਵਹਾਰਟ ਰਾਈਡ' ਨਾਲ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਬੱਝਿਆ ਮੁੱਢ
Published : Dec 2, 2018, 6:00 pm IST
Updated : Dec 2, 2018, 6:00 pm IST
SHARE ARTICLE
Braveheart Riders
Braveheart Riders

ਬੇਹੱਦ ਸ਼ਿੱਦਤ ਨਾਲ ਉਡੀਕੇ ਜਾ ਰਹੇ 'ਮਿਲਟਰੀ ਲਿਟਰੇਚਰ ਫੈਸਟੀਵਲ 2018' ਲਈ ਪਿੜ ਤਿਆਰ ਕਰਦਿਆਂ...

ਚੰਡੀਗੜ੍ਹ (ਸਸਸ) : ਬੇਹੱਦ ਸ਼ਿੱਦਤ ਨਾਲ ਉਡੀਕੇ ਜਾ ਰਹੇ 'ਮਿਲਟਰੀ ਲਿਟਰੇਚਰ ਫੈਸਟੀਵਲ 2018' ਲਈ ਪਿੜ ਤਿਆਰ ਕਰਦਿਆਂ 'ਬਰੇਵਹਾਰਟ ਰਾਈਡ' ਦੌਰਾਨ ਐਤਵਾਰ ਦੀ ਸਵੇਰ ਨੂੰ ਸੀਨੀਅਰ ਮੋਟਰ ਸਾਈਕਲ ਸਵਾਰਾਂ ਨੇ ਸ਼ਹਿਰ ਦੀਆਂ ਸੜਕਾਂ ਨੂੰ ਗੁੰਜਾ ਦਿਤਾ। ਇਸ ਰੈਲੀ ਨਾਲ ਇਸ ਰੋਮਾਂਚਕ ਮੌਕੇ ਤੋਂ ਪਹਿਲਾਂ ਹੋਣ ਵਾਲੀਆਂ ਗਤੀਵਿਧੀਆਂ ਸਿਖਰ ਉਤੇ ਪੁੱਜ ਗਈਆਂ। ਰੈਲੀ ਵਿਚ ਕੁੱਲ 450 ਸਾਹਸੀ ਮੋਟਰ ਸਾਈਕਲ ਸਵਾਰਾਂ ਨੇ ਭਾਗ ਲਿਆ, ਜਿਸ ਨਾਲ ਉਤਸ਼ਾਹੀ ਭੀੜ ਦਾ ਜੋਸ਼ ਠਾਠਾਂ ਮਾਰਨ ਲੱਗ ਗਿਆ।

2Lt. Gen (retd) Shergill leads in paying tribute to war heroesਸ਼ਾਨਦਾਰ ਇਨਫੀਲਡ, ਟਰੀਐਂਫ, ਬੀ.ਐਮ.ਡਬਲਯੂ, ਹਾਰਲੇ ਮੋਟਰਸਾਈਕਲ ਚਲਾ ਰਹੇ ਫੌਜ ਦੇ ਸਾਰੇ ਤਿੰਨੇ ਵਿੰਗਾਂ ਦੇ ਸੀਨੀਅਰ ਸਾਥੀਆਂ ਦੀ ਹਾਜ਼ਰੀ ਵਾਲੀ ਇਸ ਰੈਲੀ ਦਾ ਮੰਤਵ ਸੁਰੱਖਿਅਤ ਡਰਾਈਵਿੰਗ ਤੇ ਅਨੁਸ਼ਾਸਨ ਮੁਹਾਰਤ ਦਾ ਪ੍ਰਗਟਾਵਾ ਕਰਨਾ ਸੀ। ਇਸ ਪ੍ਰੋਗਰਾਮ ਨੂੰ ਇਸ ਤਰ੍ਹਾਂ ਵੀ ਵਿਉਂਤਿਆ ਗਿਆ ਸੀ ਤਾਂ ਕਿ ਉੱਤਰੀ ਭਾਰਤ ਦੇ ਸਾਰੇ ਉਮਰ ਵਰਗ ਦੇ ਲੋਕਾਂ ਦੀ ਭਾਈਵਾਲੀ ਯਕੀਨੀ ਬਣਾਈ ਜਾ ਸਕੇ। 

3Paying Tribute'ਮਿਲਟਰੀ ਲਿਟਰੇਚਰ ਫੈਸਟੀਵਲ' (ਐਮ.ਐਲ.ਐਫ.) ਦੇ ਸ਼ਾਨਦਾਰ ਬੈਜਾਂ ਨਾਲ ਸਜੇ ਮੋਟਰ ਸਾਈਕਲ ਸਵਾਰਾਂ ਨੇ ਚੰਡੀਗੜ੍ਹ ਕਲੱਬ ਦੇ ਬਾਹਰੋਂ ਰੈਲੀ ਦੀ ਸ਼ੁਰੂਆਤ ਕੀਤੀ ਅਤੇ ਚੰਡੀਮੰਦਰ ਛਾਉਣੀ ਵਿਚ ਰੁਕਣ ਤੋਂ ਪਹਿਲਾਂ ਸ਼ਹਿਰ ਦੀਆਂ ਸੜਕਾਂ ਦਾ ਚੱਕਰ ਲਾਇਆ। ਰੈਲੀ ਨੂੰ ਝੰਡੀ ਦਿਖਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਟੀ.ਐਸ. ਸ਼ੇਰਗਿੱਲ (ਪੀ.ਵੀ.ਐਸ.ਐਮ) ਨੇ ਸੁਰੱਖਿਅਤ ਡਰਾਈਵਿੰਗ ਸਬੰਧੀ ਸੰਦੇਸ਼ ਫੈਲਾਉਣ ਲਈ ਰੈਲੀ ਵਿਚ ਭਾਗ ਲੈਣ ਵਾਲਿਆਂ ਦੀ ਘਾਲਣਾ ਦੀ ਸ਼ਲਾਘਾ ਕੀਤੀ।

4Military Literature Festivalਲੋਕਾਈ ਦੀ ਭਲਾਈ ਲਈ ਅਜਿਹੇ ਮਹਾਨ ਕਾਰਜ ਕਰਵਾਉਣ ਲਈ ਪ੍ਰਬੰਧਕਾਂ ਦੀ ਤਾਰੀਫ਼ ਕਰਦਿਆਂ ਜਨਰਲ ਸ਼ੇਰਗਿੱਲ ਨੇ ਭਵਿੱਖ ਵਿੱਚ ਇਸ ਤਰ੍ਹਾਂ ਦੇ ਹੋਰ ਪ੍ਰੋਗਰਾਮ ਕਰਵਾਉਣ ਦੀ ਵੀ ਅਪੀਲ ਕੀਤੀ। ਹਫ਼ਤੇ ਦੇ ਅੰਤ ਦੌਰਾਨ ਐਮ.ਐਲ.ਐਫ. ਵਿਚ ਹੋਣ ਵਾਲੇ ਹੋਰ ਪ੍ਰੋਗਰਾਮਾਂ ਵਿਚ ਨੌਜਵਾਨ ਵਿਦਿਆਰਥੀਆਂ ਦੀ ਸ਼ਮੂਲੀਅਤ ਦੀ ਲੋੜ ਦੀ ਨਿਸ਼ਾਨਦੇਹੀ ਕਰਦਿਆਂ ਜਨਰਲ ਸ਼ੇਰਗਿੱਲ ਨੇ ਕਿਹਾ ਕਿ ਇਸ ਫੈਸਟੀਵਲ ਦਾ ਮੁੱਢਲਾ ਮੰਤਵ ਨੌਜਵਾਨਾਂ ਵਿਚ ਦੇਸ਼ ਭਗਤੀ ਦੀ ਭਾਵਨਾ ਭਰਨਾ ਅਤੇ ਉਨ੍ਹਾਂ ਨੂੰ ਪੰਜਾਬ ਦੇ ਅਮੀਰ ਫ਼ੌਜੀ ਇਤਿਹਾਸ ਬਾਰੇ ਜਾਣੂੰ ਕਰਵਾਉਣਾ ਹੈ।

5Braveheart Ridersਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜੋ ਖ਼ੁਦ ਫ਼ੌਜੀ ਇਤਿਹਾਸਕਾਰ ਹਨ, ਦੀ ਇਸ ਗੱਲੋਂ ਸ਼ਲਾਘਾ ਕੀਤੀ ਕਿ ਉਹ ਇੰਨੇ ਵੱਡੇ ਪ੍ਰੋਗਰਾਮ ਦੀ ਸਫ਼ਲਤਾ ਯਕੀਨੀ ਬਣਾਉਣ ਲਈ ਨਿੱਜੀ ਪਹਿਲਕਦਮੀ ਕਰ ਰਹੇ ਹਨ। ਇਸ ਤੋਂ ਪਹਿਲਾਂ ਜਨਰਲ ਸ਼ੇਰਗਿੱਲ ਨੇ ਸ਼ਹੀਦ ਸੈਨਿਕਾਂ, ਜਿਨ੍ਹਾਂ ਅਪਣਾ ਫ਼ਰਜ਼ ਨਿਭਾਉਂਦਿਆਂ ਸ਼ਹੀਦੀ ਜਾਮ ਪੀਤਾ, ਦੇ ਮਹਾਨ ਬਲੀਦਾਨ ਨੂੰ ਸਿਜਦਾ ਕਰਦਿਆਂ 'ਚੰਡੀਗੜ੍ਹ ਵਾਰ ਮੈਮੋਰੀਅਲ' ਵਿਖੇ ਫੁੱਲ ਮਾਲਾ ਚੜ੍ਹਾਈ।

ਸੈਨਿਕ ਸਕੂਲ ਕਪੂਰਥਲਾ ਦੇ ਵਿਦਿਆਰਥੀਆਂ ਦੇ ਬੈਂਡ ਦੀਆਂ ਧੁਨਾਂ ਦੌਰਾਨ ਐਨ.ਸੀ.ਸੀ. ਕੈਡੇਟਾਂ ਨੇ ਉਨ੍ਹਾਂ ਨੂੰ 'ਗਾਰਡ ਆਫ਼ ਆਨਰ' ਦਿਤਾ। ਇਸ ਮੌਕੇ ਜਨਰਲ ਸ਼ੇਰਗਿੱਲ ਨਾਲ ਮੇਜਰ ਜਨਰਲ ਟੀ.ਪੀ.ਐਸ. ਵੜੈਚ, ਲੈਫਟੀਨੈਂਟ ਜਨਰਲ ਐਨ.ਐਸ. ਬਰਾੜ ਅਤੇ ਲੈਫਟੀਨੈਂਟ ਜਨਰਲ ਚਿਤੇਂਦਰ ਸਿੰਘ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਪੰਜਾਬ ਦੇ 'ਮਿਲਟਰੀ ਲਿਟਰੇਚਰ ਫੈਸਟੀਵਲ' (ਐਮ.ਐਲ.ਐਫ.) ਦਾ ਦੂਜਾ ਭਾਗ ਚੰਡੀਗੜ੍ਹ ਵਿਚ 7 ਤੋਂ 9 ਦਸੰਬਰ 2018 ਤੱਕ ਹੋਵੇਗਾ,

6Braveheart Riders
ਜਿਸ ਦੌਰਾਨ ਭਾਰਤੀ ਫ਼ੌਜ ਦੇ ਸੱਭਿਆਚਾਰ ਤੇ ਸਦਾਚਾਰ ਬਾਰੇ ਵਿਲੱਖਣ ਝਾਤ ਪਾਉਣ ਤੋਂ ਇਲਾਵਾ ਹਥਿਆਰਬੰਦ ਦਸਤਿਆਂ ਵਲੋਂ ਪਾਏ ਯੋਗਦਾਨ ਦੇ ਵੱਖ ਵੱਖ ਪਹਿਲੂਆਂ ਬਾਰੇ ਪੈਨਲ ਵਿਚਾਰ-ਵਟਾਂਦਰਾ ਕਰਵਾਇਆ ਜਾਵੇਗਾ। ਐਮ.ਐਲ.ਐਫ. ਦਾ ਪਹਿਲਾ ਭਾਗ 2017 ਵਿਚ ਕਰਵਾਇਆ ਗਿਆ ਸੀ, ਜਿਸ ਨਾਲ ਰੱਖਿਆ ਤੇ ਸਿਵਲੀਅਨ ਭਾਈਚਾਰੇ ਵਿਚਾਲੇ ਉਤਸ਼ਾਹ ਭਰ ਗਿਆ ਸੀ।

ਦੇਸ਼ ਦੇ ਵੱਖ-ਵੱਖ ਭਾਗਾਂ ਤੋਂ ਆਏ ਫੌਜੀ ਵਿਚਾਰਕਾਂ, ਲੇਖਕਾਂ, ਇਤਿਹਾਸਕਾਰਾਂ, ਕੋਸ਼ਕਾਰਾਂ ਅਤੇ ਸੁਰੱਖਿਆ ਮਾਹਰਾਂ ਵਲੋਂ ਇਸ ਤਿੰਨ ਦਿਨਾਂ ਮੇਲੇ ਦੌਰਾਨ ਖੂਬ ਰੰਗ ਜਮਾਏ ਜਾਣਗੇ ਅਤੇ ਫੌਜ ਦੀ ਬਹਾਦਰੀ ਦੇ ਕੁਝ ਅਣਛੋਹੇ ਪੱਖਾਂ 'ਤੇ ਚਾਨਣਾ ਪਾਇਆ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement