
ਦੇਸ਼ ਭਰ 'ਚ ਇਸ ਬੀਮਾਰੀ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਦਿਨੋਂ-ਦਿਨ ਘੱਟਦੀ ਜਾ ਰਹੀ ਹੈ
ਜੈਤੋਂ: ਏਡਜ਼ ਦੀ ਬਿਮਾਰੀ ਇਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਤੇ 1 ਦਸੰਬਰ ਨੂੰ ਅੰਕੜੇ ਜਾਰੀ ਕੀਤੇ ਗਏ ਹਨ। 1 ਦਸੰਬਰ ਹਰ ਸਾਲ ਏਡਜ਼ ਦਿਵਸ ਵਿਸ਼ੇਸ਼ ਤੌਰ 'ਤੇ ਮਨਾਇਆ ਜਾ ਰਿਹਾ ਹੈ। ਪੰਜਾਬ 'ਚ ਏਡਜ਼ ਦੇ ਮਰੀਜ਼ਾਂ ਦੀ ਗਿਣਤੀ 48 ਹਜ਼ਾਰ ਦੇ ਕਰੀਬ ਹੈ। ਇਸ ਦਾ ਮਤਲਬ ਹੁੰਦਾ ਹੈ ਕਿ ਏਡਜ਼ ਨਾਲ ਜੋ ਬੀਮਾਰੀਆਂ ਫੈਲੀਆਂ ਹਨ,
AIDSਉਸ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਯੂ. ਐੱਨ. ਆਈ. ਸੀ. ਈ. ਐੱਫ. (ਯੂਨਾਈਟਿਡ ਨੈਸ਼ਨ ਇੰਟਰਨੈਸ਼ਨਲ ਚਿਲਡ੍ਰਨ ਫੰਡ) ਦੀ ਰਿਪੋਰਟ ਦੀ ਗੱਲ ਮੰਨੀਏ ਕਿਉਂਕਿ 36 ਮਿਲੀਅਨ ਦੇ ਲਗਭਗ ਲੋਕ ਐੱਚ. ਆਈ. ਵੀ. ਦੇ ਸ਼ਿਕਾਰ ਹਨ। ਐੱਚ. ਵੀ. ਆਈ . ਇਕ ਜਾਨਲੇਵਾ ਇਨਫੈਕਸ਼ਨ ਤੋਂ ਸ਼ੁਰੂ ਹੋਣ ਵਾਲੀ ਗੰਭੀਰ ਬੀਮਾਰੀ ਹੈ। ਭਾਰਤ 'ਚ ਐੱਚ. ਆਈ. ਵੀ. ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਲਗਭਗ 21.40 ਲੱਖ ਦੇ ਕਰੀਬ ਹੈ।
AIDS Patients ਦੇਸ਼ ਭਰ 'ਚ ਇਸ ਬੀਮਾਰੀ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਦਿਨੋਂ-ਦਿਨ ਘੱਟਦੀ ਜਾ ਰਹੀ ਹੈ ਪਰ ਪੰਜਾਬ 'ਚ ਏਡਜ਼ ਦੇ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਪੰਜਾਬ ਦੀਆਂ ਜੇਲਾਂ 'ਚ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਡਾਕਟਰਾਂ ਅਨੁਸਾਰ ਨੌਜਵਾਨਾਂ ਵਲੋਂ ਇੱਕੋਂ ਸਰਿੰਜ ਦਾ ਇਕ ਤੋਂ ਵੱਧ ਵਾਰ ਵਰਤੋਂ ਕਰਨਾ ਮੁੱਖ ਕਾਰਨ ਹੈ।
Photoਸਿਹਤ ਅਤੇ ਪਰਵਾਰ ਕਲਿਆਣ ਵਿਭਾਗ ਪੰਜਾਬ ਦੇ ਅੰਕੜੇ ਅਨੁਸਾਰ ਗੁਰੂ ਦੀ ਨਗਰੀ ਅੰਮ੍ਰਿਤਸਰ 'ਚ ਸਭ ਤੋਂ ਵੱਧ 9047 ਲੋਕ ਏਡਜ਼ ਤੋਂ ਪੀੜਤ ਹਨ ਅਤੇ ਦੂਜੇ ਨੰਬਰ 'ਤੇ ਲੁਧਿਆਣਾ ਹੈ। ਫ਼ਾਜ਼ਿਲਕਾ ਜ਼ਿਲੇ 'ਚ ਵੀ 460 ਰੋਗੀਆਂ ਦੀ ਪਛਾਣ ਹੋਈ ਹੈ। ਇਹ ਅੰਕੜੇ ਸਰਕਾਰੀ ਹਸਪਤਾਲਾਂ 'ਚ ਇਲਾਜ ਕਰਵਾਉਣ ਲਈ ਜਾਂ ਟੈਸਟ ਕਰਵਾਏ ਗਏ ਰੋਗੀਆਂ ਦੇ ਆਧਾਰ 'ਤੇ ਹਨ।
Photoਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਮੁਤਾਬਕ ਲੁਧਿਆਣੇ 'ਚ 1363, ਜਲੰਧਰ 'ਚ 4761, ਬਠਿੰਡਾ 'ਚ 2465, ਗੁਰਦਾਸਪੁਰ 'ਚ 2228, ਪਠਾਨਕੋਟ 'ਚ 2144 , ਤਰਨਤਾਰਨ 'ਚ 2059, ਫ਼ਿਰੋਜ਼ਪੁਰ 'ਚ 2016, ਹੁਸ਼ਿਆਰਪੁਰ 'ਚ 1710, ਫ਼ਰੀਦਕੋਟ 'ਚ 1537, ਮੋਗਾ 'ਚ 1462, ਕਪੂਰਥਲਾ 'ਚ 1416, ਸੰਗਰੂਰ 'ਚ 1045, ਰੂਪਨਗਰ 'ਚ 927, ਮਾਨਸਾ 'ਚ 729, ਮੋਹਾਲੀ 'ਚ 718, ਨਵਾਂ ਸਹਿਰ 712, ਬਰਨਾਲਾ 'ਚ 581, ਸ੍ਰੀ ਫਤਿਹਗੜ੍ਹ ਸਾਹਿਬ 'ਚ 535 ਫਾਜ਼ਿਲਕਾ 'ਚ 460 ਦੇ ਲਗਭਗ ਏਡਜ਼ ਨਾਲ ਪੀੜਤ ਮੀਰਜ਼ਾਂ ਦੀ ਗਿਣਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।