ਆਂਗੜਵਾਰੀ ਵਰਕਰਾਂ ਦੀ ਮਿਹਨਤ ਲਿਆਈ ਰੰਗ, ਕੁੜੀਆਂ ਦੀ ਗਿਣਤੀ ਵਿਚ ਹੋਇਆ ਵਾਧਾ
Published : Dec 2, 2019, 2:35 pm IST
Updated : Dec 2, 2019, 2:35 pm IST
SHARE ARTICLE
Anganwadi workers girls
Anganwadi workers girls

ਪ੍ਰਸ਼ਾਸਨ ਦੀ ਸਖਤੀ ਤੋਂ ਬਾਅਦ ਲਿੰਗ ਅਨੁਪਾਤ 'ਤੇ ਇਸ ਦਾ ਅਸਰ ਨਜ਼ਰ ਆ ਰਿਹਾ ਹੈ।

ਜਲੰਧਰ : ਬੀਤੇ 5 ਸਾਲਾਂ 'ਚ 1 ਹਜ਼ਾਰ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਕੁੜੀਆਂ ਦੀ ਗਿਣਤੀ 906 ਤੋਂ ਵੱਧ ਕੇ 2018-19 'ਚ 924 ਤਕ ਪਹੁੰਚ ਗਈ ਹੈ। ਆਂਗਣਵਾੜੀ ਵਰਕਰ ਐਂਡ ਹੈਲਪਰ ਫੈਡਰੇਸ਼ਨ ਦੀ ਨੈਸ਼ਨਲ ਪ੍ਰੈਜ਼ੀਡੈਂਟ ਊਸ਼ਾ ਰਾਣੀ ਦਾ ਕਹਿਣਾ ਹੈ ਕਿ ਗਰਭਵਤੀ ਮਹਿਲਾ ਦੀ ਜਾਣਕਾਰੀ ਮਿਲਦੇ ਹੀ ਉਨ੍ਹਾਂ ਨੂੰ ਰਜਿਸਟਰਡ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਦਾ ਨਿਯਮਿਤ ਚੈੱਕਅੱਪ ਹੁੰਦਾ ਹੈ।

PhotoPhotoਡਿਲੀਵਰੀ ਹੋਣ ਤਕ ਲਗਾਤਾਰ ਮਾਨੀਟਰਿੰਗ ਹੁੰਦੀ ਹੈ। ਡਿਲੀਵਰੀ ਹੋਣ ਤਕ ਗੰਭੀਰਤਾ ਨਾਲ ਨਿਗਰਾਨੀ ਕੀਤੀ ਜਾਂਦੀ ਹੈ। ਜੇ ਡਿਲੀਵਰੀ ਨਹੀਂ ਹੋਈ ਤਾਂ ਇਸ ਦਾ ਕਾਰਨ ਪਤਾ ਕਰ ਕੇ ਮੁਲਜ਼ਮ ਨੂੰ ਸਜ਼ਾ ਦਿਵਾਉਣ ਲਈ ਪ੍ਰਸ਼ਾਸਨ ਨੂੰ ਰਿਪੋਰਟ ਭੇਜੀ ਜਾਂਦੀ ਹੈ। ਜ਼ਿਲਾ ਪ੍ਰਸ਼ਾਸਨ ਜਾਗਰੂਕਤਾ ਦੇ ਖੇਤਰ ਵਿਚ ਬਿਹਤਰ ਕੰਮ ਕਰਨ ਵਾਲੀ ਆਂਗਣਵਾੜੀ ਵਰਕਰ ਅਤੇ ਆਸ਼ਾ ਬਹੂ ਨਾਲ ਹੋਰ ਸੰਗਠਨਾਂ ਨੂੰ ਉਤਸ਼ਾਹਤ ਕਰੇਗਾ।

PhotoPhotoਇਸ ਨਾਲ ਜਾਗਰੂਕਤਾ ਦਾ ਇਹ ਪ੍ਰੋਗਰਾਮ ਅੱਗੇ ਵਧੇਗਾ ਅਤੇ ਤੇਜ਼ੀ ਨਾਲ ਚੱਲਦਾ ਰਹੇਗਾ। ਪ੍ਰਸ਼ਾਸਨ ਨੂੰ ਉਮੀਦ ਹੈ ਕਿ ਆਉਣ ਵਾਲੇ ਸਾਲ ਵਿਚ ਇਹ ਫਰਕ ਤੇਜ਼ੀ ਨਾਲ ਘੱਟ ਹੋਵੇਗਾ। ਰੋਗੀ ਕਲਿਆਣ ਕਮੇਟੀ ਦੀ ਸੱਦੀ ਗਈ ਮੀਟਿੰਗ ਵਿਚ ਡੀ. ਸੀ. ਵੀ. ਕੇ. ਸ਼ਰਮਾ ਨੇ ਕਿਹਾ ਕਿ ਔਰਤਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਸਕੈਨਿੰਗ ਸੈਂਟਰਾਂ 'ਤੇ ਸਖਤੀ ਦੇ ਚੱਲਦੇ ਅਜਿਹਾ ਹੋ ਸਕਿਆ ਹੈ। ਇਸ ਨੂੰ ਲਗਾਤਾਰ ਅੱਗੇ ਵਧਾਉਂਦੇ ਰਹਿਣਾ ਹੈ।

PhotoPhoto ਜਿਸ ਨਾਲ ਅਸੀਂ ਲਿੰਗ ਅਨੁਪਾਤ ਦੇ ਫਰਕ ਨੂੰ ਹੋਰ ਘੱਟ ਕਰ ਸਕਾਂਗੇ। ਦੂਜੇ ਪਾਸੇ ਕੰਨਿਆ ਭਰੂਣ ਹੱਤਿਆ ਦੀ ਜਾਣਕਾਰੀ ਦੇਣ ਵਾਲਿਆਂ ਨੂੰ 50 ਹਜ਼ਾਰ ਰੁਪਏ ਇਨਾਮ ਦੇਣ ਦੇ ਨਾਲ-ਨਾਲ ਉਸ ਦਾ ਨਾਮ ਗੁਪਤ ਰੱਖੇ ਜਾਣ ਦਾ ਵੀ ਐਲਾਨ ਹੋਇਆ ਹੈ। ਪ੍ਰਸ਼ਾਸਨ ਦੀ ਸਖਤੀ ਤੋਂ ਬਾਅਦ ਲਿੰਗ ਅਨੁਪਾਤ 'ਤੇ ਇਸ ਦਾ ਅਸਰ ਨਜ਼ਰ ਆ ਰਿਹਾ ਹੈ। ਸੂਬੇ ਦੇ ਬਰਨਾਲਾ 'ਚ ਸਭ ਤੋਂ ਵੱਧ ਕੁੜੀਆਂ ਦੀ ਗਿਣਤੀ 'ਚ ਇਜ਼ਾਫਾ ਹੋਇਆ ਹੈ।

PhotoPhoto ਇਥੇ ਹੁਣ 1000 ਮੁੰਡਿਆਂ ਦੇ ਪਿੱਛੇ 938 ਕੁੜੀਆਂ ਹਨ। ਇਥੇ ਪਿਛਲੇ ਦੋ ਸਾਲਾਂ 'ਚ 4 ਤੋਂ ਵੱਧ ਸਕੈਨਿੰਗ ਸੈਂਟਰਾਂ 'ਤੇ ਕਾਰਵਾਈ ਹੋਈ ਹੈ ਪਰ ਇਸ ਨੂੰ ਬਦਕਿਸਮਤੀ ਹੀ ਆਖ ਲਓ ਕਿ ਇਨ੍ਹਾਂ 'ਚੋਂ ਕਿਸੇ ਵੀ ਸਕੈਨਿੰਗ ਸੈਂਟਰ 'ਤੇ ਦੋਸ਼ ਸਾਬਤ ਹੀ ਨਹੀਂ ਹੋ ਸਕੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement