
ਕੁਝ ਕਰਨ ਦੀ ਇਛਾ ਹੋਵੇ ਤਾਂ ਹਿੰਮਤ ਵੀ ਤੁਹਾਡਾ ਸਾਥ ਦੇਣ ਲਗਦੀ ਹੈ...
ਨਵੀਂ ਦਿੱਲੀ: ਕੁਝ ਕਰਨ ਦੀ ਇਛਾ ਹੋਵੇ ਤਾਂ ਹਿੰਮਤ ਵੀ ਤੁਹਾਡਾ ਸਾਥ ਦੇਣ ਲਗਦੀ ਹੈ। ਅਜਿਹਾ ਹੀ ਹੋਇਆ ਪ੍ਰਾਂਜਲ ਪਾਟਿਲ ਦੇ ਨਾਲ। ਪ੍ਰਾਂਜਲ ਦੀਆਂ ਅੱਖਾਂ ਨਹੀਂ ਹਨ, ਪਰ ਉਨ੍ਹਾਂ ਦੀ ਹਿੰਮਤ ਨੇ ਹਮੇਸ਼ਾ ਉਨ੍ਹਾਂ ਦਾ ਸਾਥ ਨਿਭਾਇਆ। ਉਨ੍ਹਾਂ ਦੇ ਇਸ ਹੌਸਲੇ ਨਾਲ ਅੱਜ ਉਹ ਦੇਸ਼ ਦੀ ਪਹਿਲੀ ਨੇਤਰਹੀਣ ਮਹਿਲਾ ਆਈਏਐਸ (IAS) ਬਣੀ ਹੈ। ਸੋਮਵਾਰ ਨੂੰ ਉਨ੍ਹਾਂ ਨੇ ਤੀਰੁਵਨੰਤਪੁਰਮ ‘ਚ ਸਬ ਕਲੈਕਟਰ ਦਾ ਚਾਰਜ ਸੰਭਾਲਿਆ ਹੈ। ਮਹਾਰਾਸ਼ਟਰ ਦੇ ਉੱਲਾਸਨਗਰ ਵਿੱਚ ਰਹਿਣ ਵਾਲੀ ਪ੍ਰਾਂਜਲ ਦੀਆਂ ਅੱਖਾਂ ਦੀ ਰੋਸ਼ਨੀ ਬਚਪਨ ਤੋਂ ਹੀ ਕਮਜੋਰ ਸੀ।
Pranjal Patil
6 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਆਪਣੀ ਅੱਖਾਂ ਪੂਰੀ ਤਰ੍ਹਾਂ ਖੋਹ ਦਿੱਤੀਆਂ। ਜਿੰਦਗੀ ਵਿੱਚ ਹੋਏ ਇਨ੍ਹੇ ਵੱਡੇ ਬਦਲਾਅ ਤੋਂ ਬਾਅਦ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਉਹ ਅੱਜ ਸਾਰੀਆਂ ਕੁੜੀਆਂ ਲਈ ਮਿਸਾਲ ਬਣ ਰਹੀ ਹੈ। ਉਨ੍ਹਾਂ ਨੇ ਕਦੇ ਆਪਣੀ ਹਿੰਮਤ ਨਹੀਂ ਹਾਰੀ ਅਤੇ ਸਖ਼ਤ ਮਿਹਨਤ ਨਾਲ ਆਪਣੇ ਟਿੱਚੇ ਨੂੰ ਹਾਸਲ ਕੀਤਾ। ਆਪਣੀ ਪਹਿਲੀ ਹੀ ਕੋਸ਼ਿਸ਼ ਵਿੱਚ ਉਨ੍ਹਾਂ ਨੇ ਯੂਪੀਐਸਸੀ ਦੀ ਸਿਵਲ ਸੇਵਾ ਪਰੀਖਿਆ ਵਿੱਚ 773 ਵਾਂ ਰੈਂਕ ਹਾਸਲ ਕੀਤਾ। ਪ੍ਰਾਂਜਲ ਦੀ ਸਿੱਖਿਆ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਮੁੰਬਈ ਦੇ ਸ਼੍ਰੀਮਤੀ ਕਮਲਾ ਮੇਹਿਤਾ ਸਕੂਲ ਤੋਂ ਪੜ੍ਹਾਈ ਪੂਰੀ ਕੀਤੀ ਹੈ।
Pranjal Patil
ਇਹ ਸਕੂਲ ਖਾਸ ਬੱਚਿਆਂ ਲਈ ਹੈ। ਇੱਥੇ ਬਰੇਲ ਲਿਪੀ ਵਿੱਚ ਪੜਾਈ ਕਰਾਈ ਜਾਂਦੀ ਹੈ। ਪ੍ਰਾਂਜਲ ਨੇ ਇੱਥੋਂ ਆਪਣੀ 10 ਵੀਂ ਪੂਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਚੰਦਾਬਾਈ ਕਾਲਜ ਤੋਂ ਆਰਟਸ ਵਿੱਚ 12 ਜਮਾਤ ਦੀ ਪੜਾਈ ਪੂਰੀ ਕੀਤੀ। ਅੱਗੇ ਦੀ ਸਿੱਖਿਆ ਪੂਰੀ ਕਰਨ ਲਈ ਉਨ੍ਹਾਂ ਨੇ ਮੁੰਬਈ ਦੇ ਸੇਂਟ ਜੇਵਿਅਰ ਕਾਲਜ ਵਿੱਚ ਦਾਖਲਾ ਲਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਦਿੱਲੀ ਦੇ JNU ਯੂਨੀਵਰਸਿਟੀ ਤੋਂ ਐਮਏ ਪਾਸ ਕੀਤੀ। ਪ੍ਰਾਂਜਲ ਨੇ ਆਪਣੀ ਗਰੈਜੁਏਸ਼ਨ ਦੀ ਪੜਾਈ ਕਰਨ ਦੇ ਦੌਰਾਨ IAS ਬਨਣ ਦਾ ਸੁਪਨਾ ਵੇਖਿਆ ਸੀ।
Pranjal Patil
ਦਰਅਸਲ, ਪਹਿਲੀ ਵਾਰ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਦੋਸਤ ਨੇ ਯੂਪੀਐਸਸੀ ਦੇ ਬਾਰੇ ਵਿੱਚ ਲੇਖ ਪੜ੍ਹਿਆ। ਇਸ ਤੋਂ ਬਾਅਦ ਪ੍ਰਾਂਜਲ ਨੂੰ ਇੱਥੋਂ ਕਾਫ਼ੀ ਕੁਝ ਸਿੱਖਣ ਨੂੰ ਮਿਲਿਆ। ਹੌਲੀ-ਹੌਲੀ ਉਨ੍ਹਾਂ ਨੇ ਯੂਪੀਐਸਸੀ ਪਰੀਖਿਆ ਨਾਲ ਜੁੜੀਆਂ ਜਾਣਕਾਰੀਆਂ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਇੱਥੋਂ ਉਨ੍ਹਾਂ ਨੇ ਧਾਰ ਲਿਆ ਸੀ ਕਿ ਉਹ ਹੁਣ ਆਈਏਐਸ ਬਣੇਗੀ।