
ਥਾਣਾ ਸਦਰ ਰਾਮਪੁਰਾ ਦੇ ਪਿੰਡ ਜਿਉਂਦ 'ਚ ਇਕ ਗ਼ਰੀਬ ਕਿਸਾਨ ਨੇ ਸੋਸ਼ਲ ਮੀਡੀਆ ਰਾਹੀਂ ਲਾਈਵ ਹੋ ਕੇ ਕੋਈ ਜ਼ਹਿਰੀਲੀ ਚੀਜ਼ ਪੀ ਕੇ ਖ਼ੁਦਕੁਸ਼ੀ ਦਾ ਯਤਨ ਕੀਤਾ।
ਬਠਿੰਡਾ (ਸੁਖਜਿੰਦਰ ਮਾਨ): ਥਾਣਾ ਸਦਰ ਰਾਮਪੁਰਾ ਦੇ ਪਿੰਡ ਜਿਉਂਦ 'ਚ ਇਕ ਗ਼ਰੀਬ ਕਿਸਾਨ ਨੇ ਸੋਸ਼ਲ ਮੀਡੀਆ ਰਾਹੀਂ ਲਾਈਵ ਹੋ ਕੇ ਕੋਈ ਜ਼ਹਿਰੀਲੀ ਚੀਜ਼ ਪੀ ਕੇ ਖ਼ੁਦਕੁਸ਼ੀ ਦਾ ਯਤਨ ਕੀਤਾ। ਗੰਭੀਰ ਹਾਲਤ 'ਚ ਉਕਤ ਕਿਸਾਨ ਨੂੰ ਇਲਾਜ ਲਈ ਰਾਮਪੁਰਾ ਫੂਲ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
Farmers
ਪੀੜਤ ਕਿਸਾਨ ਸੁਦਾਗਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਜਿਉਂਦ ਨੇ ਜ਼ਹਿਰੀਲੀ ਚੀਜ਼ ਪੀਣ ਤੋਂ ਪਹਿਲਾਂ ਅਪਣੀ ਪੂਰੀ ਵੀਡੀਉ ਤਿਆਰ ਕੀਤੀ ਹੈ। ਉਕਤ ਕਿਸਾਨ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਅਪਣੇ ਨਾਲ ਹੋਈ ਜ਼ਿਆਦਤੀ ਬਾਰੇ ਦਸਿਆ ਅਤੇ ਇਨਸਾਫ਼ ਦੀ ਮੰਗ ਕਰਦਿਆਂ ਕੀੜੇਮਾਰ ਦਵਾਈ ਪੀ ਲਈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।